ਵਾਸ਼ਿੰਗਟਨ — ਅਮਰੀਕਾ 'ਚ ਰਿਪਬਲਿਕਨ ਸੰਸਦੀ ਮੈਂਬਰਾਂ ਨੂੰ ਲਿਜਾ ਰਹੀ ਟਰੇਨ ਇਕ ਟਰੱਕ ਨਾਲ ਟੱਕਰਾਅ ਗਈ। ਇਸ 'ਚ ਟਰੱਕ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਸੰਸਦੀ ਮੈਂਬਰਾਂ ਅਤੇ ਉਨ੍ਹਾਂ ਦੇ ਕਰਮਚਾਰੀਆਂ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ।
ਇਹ ਘਟਨਾ ਬੁੱਧਵਾਰ ਨੂੰ ਵਰਜ਼ੀਨੀਆ ਦੇ ਕ੍ਰੋਜੇਟ 'ਚ ਇਕ ਕ੍ਰਾਸਿੰਗ ਕਰਦੇ ਹੋਏ ਵਾਪਰੀ। ਟਰੇਨ ਸੰਸਦੀ ਮੈਂਬਰਾਂ ਨੂੰ ਲੈ ਕੇ ਵਾਸ਼ਿੰਗਟਨ ਤੋਂ ਵੈਸਟ ਵਰਜ਼ੀਨੀਆ ਜਾ ਰਹੀ ਸੀ। ਉਸ 'ਚ ਅਮਰੀਕੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰਜ਼ੇਟੇਟਿਵ ਦੇ ਸਪੀਕਰ ਪਾਲ ਰਿਆਨ ਵੀ ਸਵਾਰ ਸਨ। ਟਰੇਨ ਦੀ ਕੰਪਨੀ ਨੇ ਦੱਸਿਆ ਕਿ 3 ਯਾਤਰੀਆਂ ਅਤੇ ਇੰਜਨ ਦੇ 2 ਮੈਂਬਰਾਂ ਨੂੰ ਮਾਮੂਲੀ ਸੱਟਾਂ ਲੱਗਣ 'ਤੇ ਉਨ੍ਹਾਂ ਨੂੰ ਨੇੜੇ ਦੇ ਹਸਪਤਾਲ 'ਚ ਦਾਖਲ ਕਰਾਇਆ ਗਿਆ।
ਸੀਨੇਟਰ ਜੇਫ ਨੇ ਕਿਹਾ ਕਿ ਅਚਾਨਕ ਝੱਟਕਾ ਲੱਗਾ ਅਤੇ ਕਈ ਲੋਕ ਸੀਟ 'ਤੋਂ ਹੇਠਾਂ ਨੂੰ ਹੋ ਗਏ ਅਤੇ ਜਿਹੜੇ ਖੜ੍ਹੇ ਸੀ ਉਹ ਹੇਠਾਂ ਡਿੱਗ ਗਏ। ਸੰਸਦੀ ਮੈਂਬਰ ਲੀ ਨੇ ਕਿਹਾ ਕਿ ਸ਼ੁੱਕਰ ਸੀ ਕਿ ਟਰੇਨ ਰੁਕ ਗਈ ਅਤੇ ਪਟੱੜੀ ਤੋਂ ਹੇਠਾਂ ਉਤਰਨ ਤੋਂ ਬਚ ਗਈ। ਸੰਸਦੀ ਮੈਂਬਰ ਉਨ੍ਹਾਂ ਦੀ ਪਤੀ-ਪਤਨੀ ਅਤੇ ਬੱਚੇ ਕੁਝ ਪਲ ਬਿਤਾਉਣ ਲਈ ਵੈਸਟ ਵਰਜੀਨੀਆ ਦੇ ਵ੍ਹਾਈਟ ਹਾਊਸ ਸਪ੍ਰਿੰਗਜ਼ ਜਾ ਰਹੇ ਸਨ।
ਕੈਨੇਡਾ-ਅੰਮ੍ਰਿਤਸਰ ਸਿੱਧੀ ਉਡਾਣ 'ਤੇ ਟਰੂਡੋ ਫੇਰੀ ਦੌਰਾਨ ਹੋ ਸਕਦੈ ਵਿਚਾਰ
NEXT STORY