ਦੁਬਈ (ਬਿਊਰੋ)— ਪ੍ਰਧਾਨ ਮੰਤਰੀ ਮੋਦੀ ਤਿੰਨ ਦੇਸ਼ਾਂ ਦੀ ਵਿਦੇਸ਼ ਯਾਤਰਾ 'ਤੇ ਹਨ। ਉਨ੍ਹਾਂ ਦਾ ਯੂ. ਏ. ਈ. ਦਾ ਦੌਰਾ ਕਾਫੀ ਸਫਲ ਰਿਹਾ। ਐਤਵਾਰ ਨੂੰ ਦੇਰ ਸ਼ਾਮ ਮੋਦੀ ਓਮਾਨ ਪਹੁੰਚੇ। ਇੱਥੇ ਓਪੇਰਾ ਹਾਊਸ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਇਕ ਲੜਕੀ ਨੇ ਆਪਣੀ ਆਵਾਜ ਨਾਲ ਹਜ਼ਾਰਾਂ ਭਾਰਤੀਆਂ ਦਾ ਦਿਲ ਜਿੱਤ ਲਿਆ। ਇਸ ਲੜਕੀ ਦਾ ਨਾਂ ਸੁਚੇਤਾ ਹੈ। ਸੁਚੇਤਾ ਨੇ ਮੋਦੀ ਦੇ ਭਾਸ਼ਣ ਤੋਂ ਪਹਿਲਾਂ ਗਾਣਾ ਗਾਇਆ ਪਰ ਇਕ-ਦੋ ਭਾਸ਼ਾਵਾਂ ਵਿਚ ਨਹੀਂ ਬਲਿਕ 107 ਭਾਸ਼ਾਵਾਂ ਵਿਚ। 107 ਭਾਸ਼ਾਵਾਂ ਵਿਚ ਗਾਣਾ ਗਾਉਣ ਦੇ ਨਾਲ ਸੁਚੇਤਾ ਦਾ ਨਾਂ ਗਿਨੀਜ਼ ਵਰਲਡ ਰਿਕਾਰਡ ਵਿਚ ਵੀ ਦਰਜ ਹੋਇਆ।
ਸੁਚੇਤਾ ਇੰਡੀਅਨ ਹਾਈ ਸਕੂਲ, ਦੁਬਈ ਦੀ ਵਿਦਿਆਰਥਣ ਹੈ। 107 ਭਾਸ਼ਾਵਾਂ ਵਿਚ ਗਾਣਾ ਗਾਉਣ ਤੋਂ ਪਹਿਲਾਂ ਉਹ 80 ਭਾਸ਼ਾਵਾਂ ਵਿਚ ਗਾਣਾ ਗਾ ਚੁੱਕੀ ਹੈ। ਸੁਚੇਤਾ ਨੇ ਗੁਜਰਾਤੀ, ਆਸਾਮੀ, ਮਲਿਆਲਮ ਸਮੇਤ ਹੋਰ ਭਾਰਤੀ ਭਾਸ਼ਾਵਾਂ ਵਿਚ ਗਾਣਾ ਗਾ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਦੋਂ ਸੁਚੇਤਾ ਗਾਣਾ ਗਾ ਰਹੀ ਸੀ, ਉਸ ਸਮੇਂ ਓਪੇਰਾ ਹਾਊਸ ਵਿਚ ਹਰ ਕੋਈ ਸਿਰਫ ਉਸ ਨੂੰ ਹੀ ਦੇਖ-ਸੁਣ ਰਿਹਾ ਸੀ। ਇਸ ਦੌਰਾਨ ਸੁਚੇਤਾ ਨੂੰ ਖੂਬ ਵਾਹ-ਵਾਹੀ ਲੁੱਟੀ। ਸੁਚੇਤਾ ਦੇ ਮਾਤਾ-ਪਿਤਾ ਕੇਰਲ ਤੋਂ ਹਨ। ਉਹ ਹਿੰਦੀ, ਮਲਿਆਲਮ, ਤਾਮਿਲ ਅਤੇ ਹੋਰ ਦੂਜੀਆਂ ਭਾਰਤੀ ਭਾਸ਼ਾਵਾਂ ਦੇ ਇਲਾਵਾ ਅੰਗਰੇਜੀ ਅਤੇ ਦੁਨੀਆ ਦੀਆਂ ਹੋਰ ਭਾਸ਼ਾਵਾਂ ਵਿਚ ਵੀ ਗਾਣੇ ਗਾਉਂਦੀ ਹੈ।
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇਟਲੀ ਦੇ ਕੌਮੀ ਪ੍ਰਧਾਨ ਭੱਦਲਥੂਹਾਂ ਨਹੀਂ ਰਹੇ
NEXT STORY