ਗਾਂਧੀਨਗਰ- ਲੋਕ ਸਭਾ ਚੋਣਾਂ ਤੋਂ ਪਹਿਲਾਂ ਗੁਜਰਾਤ 'ਚ 45 ਸਾਬਕਾ ਰਾਜਪਰਿਵਾਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਸਮਰਥਨ ਦਿੱਤਾ ਹੈ। ਆਪਣਾ ਸਮਰਥਨ ਦੇਣ ਲਈ ਰਾਜਕੋਟ 'ਚ ਸਾਬਕਾ ਰਾਜਪਰਿਵਾਰਾਂ ਦੇ 15-16 ਮੈਂਬਰ ਇਕੱਠੇ ਹੋਏ। ਇਸ ਵਿਚ ਜਾਮਨਗਰ 'ਚ ਚੋਣ ਸਭਾ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਨਗਰ ਦੇ ਸਾਬਕਾ ਰਾਜਪਰਿਵਰਾ ਦੇ ਮੈਂਬਰ ਅਤੇ ਰਾਜਪੂਤ ਸਮਾਜ 'ਚ ਦਿੱਗਜ ਜਾਮਸਾਹਿਬ ਸ਼ਤਰੂਸ਼ਲਯ ਸਿੰਘ ਨੂੰ ਮਿਲਣ ਪਹੁੰਚੇ। ਜਾਮਸਾਹਿਬ ਨੇ ਰਾਜਪੂਤੀ ਸਾਫ਼ਾ ਪਹਿਨਾ ਕੇ ਉਨ੍ਹਾਂ ਦਾ ਸਨਮਾਨ ਕੀਤਾ।
ਗੁਜਰਾਤ ਦੀਆਂ 26 'ਚੋਂ 25 ਲੋਕ ਸਭਾ ਸੀਟਾਂ ਲਈ 7 ਮਈ ਨੂੰ ਹੋਣ ਵਾਲੀ ਵੋਟਿੰਗ 'ਚ ਵੈਸੇ ਤਾਂ ਸੱਤਾਧਾਰੀ ਦਲ ਭਾਜਪਾ ਮਜ਼ਬੂਤ ਸਥਿਤੀ 'ਚ ਹੈ ਪਰ ਕੇਂਦਰੀ ਮੰਤਰੀ ਪੁਰਸ਼ੋਤਮ ਰੂਪਾਲਾ ਦੀ ਟਿੱਪਣੀ ਕਾਰਨ ਰਾਜਪੂਤ ਸਮਾਜ ਨਾਰਾਜ਼ ਚੱਲ ਰਿਹਾ ਸੀ। ਰਾਜਕੋਟ ਦੇ ਸਾਬਕਾ ਰਾਜਪਰਿਵਾਰ ਦੇ ਮੈਂਬਰ ਮਾਂਧਾਤਾ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਦੇਸ਼ ਦੇ ਸਾਬਕਾ ਰਾਜਾ-ਰਜਵਾੜਿਆਂ ਨੇ ਇਸ ਚੋਣਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਸਮਰਥਨ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਰਾਜਕੋਟ, ਕੱਛ, ਭਾਵਨਗਰ, ਵਾਂਕਾਨੇਰ, ਗੋਂਡਲ, ਦੇਵਗੜ੍ਹ ਬਾਰੀਆ, ਬਾਲਾਸਿਨੋਰ, ਦਾਂਤਾ, ਡੀਸਾ, ਛੋਟਾ ਉਦੇਪੁਰ, ਪਾਲੀਤਾਣਾ, ਜੈਤਾਰਣ, ਪੋਸ਼ਿਨਾ, ਨਲਿਆ ਕੱਛ, ਦਿਓਦਰ ਆਦਿ ਸਾਬਕਾ ਰਾਜਪਰਿਵਾਰਾਂ ਨੇ ਪੱਤਰ ਭੇਜ ਕੇ ਚੋਣਾਂ 'ਚ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਦੇ ਪੱਖ 'ਚ ਹੋਣ ਦੀ ਗੱਲ ਕਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
DRDO 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
NEXT STORY