ਲਾਸ ਏਂਜਲਸ- ਇਕ 17 ਸਾਲਾ ਅਮਰੀਕੀ ਵਿਦਿਆਰਥੀ ਏਰਿਕ ਝੂ ਦੇ 10 ਲੱਖ ਡਾਲਰ ਦੇ ਸਫਲ ਆਯੋਜਨ ਸਪਰਮ ਰੇਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਆਧੁਨਿਕ ਤਕਨਾਲੋਜੀ ਰਾਹੀਂ ਸਪਰਮ ਰੇਸ ਦੇ 3ਡੀ ਲਾਈਵ ਸ਼ੋਅ ਨੂੰ ਵੱਡੀ ਸਕ੍ਰੀਨ ’ਤੇ ਦਿਖਾਇਆ ਗਿਆ। ਦਰਸ਼ਕਾਂ ਨੇ ਇਸ ਰੇਸ ਨੂੰ ਬੜੇ ਧਿਆਨ ਨਾਲ ਦੇਖਿਆ। ਇਹ ਦੌੜ 2 ਮਿਲੀਮੀਟਰ ਲੰਬੇ ਖਾਸ ਟ੍ਰੈਕਸ ’ਤੇ ਪ੍ਰਤੀਯੋਗੀਆਂ ਦੇ ਵੀਰਜ ਦੇ ਨਮੂਨਿਆਂ ਤੋਂ ਲਏ ਗਏ ਸ਼ੁਕਰਾਣੂਆਂ ਵਿਚਾਲੇ ਕਰਵਾਈ ਗਈ। ਇਸ ਰੇਸ ਨੂੰ ਯੂ. ਐੱਸ. ਸੀ. ਦੇ ਤ੍ਰਿਸਤਾਂ ਮਾਈਕਲ ਨੇ ਜਿੱਤਿਆ, ਜਦਕਿ ਕੈਲੀਫੋਰਨੀਆ ਯੂਨੀਵਰਸਿਟੀ ਦੇ ਵਿਦਿਆਰਥੀ ਅਸ਼ੇਰ ਪ੍ਰੋਏਜ਼ਰ ਰੇਸ ਹਾਰ ਗਏ। ਇਸ ਦੌੜ ਦੀ ਯੂ-ਟਿਊਬ ਲਾਈਵ ਸਟ੍ਰੀਮ ਨੂੰ ਇਕ ਲੱਖ ਤੋਂ ਵੱਧ ਲੋਕਾਂ ਨੇ ਦੇਖਿਆ।
ਮਾਈਕ੍ਰੋਸਕੋਪ ਨਾਲੋਂ 100 ਗੁਣਾ ਵੱਡੀ ਤਸਵੀਰ
ਰੇਸ ਨੂੰ ਮਾਈਕ੍ਰੋਸਕੋਪ ਦੇ ਮੁਕਾਬਲੇ ਹਜ਼ਾਰ ਗੁਣਾ ਵੱਡਾ ਦਿਖਾਉਣ ਲਈ ਕੈਮਰੇ ਲਾਏ ਗਏ ਸਨ। ਇਕ ਸਾਫਟਵੇਅਰ ਇਸ ਫਿਲਮ ਦਾ 3ਡੀ ਵਰਜ਼ਨ ਤਿਆਰ ਕਰ ਕੇ ਫਾਈਨਲ ਵੀਡੀਓ ਬਣਾ ਰਿਹਾ ਸੀ, ਜਿਸ ਨੂੰ ਪ੍ਰਸਾਰਿਤ ਕੀਤਾ ਜਾ ਰਿਹਾ ਸੀ।
ਸਾਰੀਆਂ ਵੋਟਾਂ ਦੀ ਹੋਵੇਗੀ ਗਿਣਤੀ, ਚਾਹੇ ਬੈਲੇਟ ਖਾਲੀ ਹੋਵੇ : ਇਲੈਕਸ਼ਨ ਕੈਨੇਡਾ
NEXT STORY