ਵਾਸ਼ਿੰਗਟਨ– 27 ਸਾਲਾ ਮਸ਼ਹੂਰ ਹੌਲੀਵੁੱਡ ਅਦਾਕਾਰਾ ਅਤੇ ਮਾਡਲ ਸਿਡਨੀ ਸਵੀਨੀ ਇੱਕ ਵਾਰ ਫਿਰ ਚਰਚਾ ਵਿੱਚ ਆ ਗਈ ਹੈ। ਕਾਰਨ ਹੈ ਜੀਨਸ ਬ੍ਰਾਂਡ "ਅਮੇਰੀਕਨ ਈਗਲ" ਦਾ ਨਵਾਂ ਇਸ਼ਤਿਹਾਰ, ਜਿਸ ਵਿੱਚ ਉਹ ਨਜ਼ਰ ਆ ਰਹੀ ਹੈ। ਇਸ਼ਤਿਹਾਰ ਵਿੱਚ ਇੱਕ ਡਾਇਲਾਗ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੱਡਾ ਵਿਵਾਦ ਖੜਾ ਹੋ ਗਿਆ ਹੈ ਪਰ ਇਸੇ ਦਰਮਿਆਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਵੀਨੀ ਦੀ ਖੁਲ੍ਹ ਕੇ ਤਾਰੀਫ਼ ਕੀਤੀ ਅਤੇ ਸਮਰਥਨ ਦਿੱਤਾ ਹੈ।
ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਬ੍ਰੇਨ ਕੈਂਸਰ ਨੇ ਲਈ ਮਸ਼ਹੂਰ ਅਦਾਕਾਰਾ ਦੀ ਜਾਨ

ਕੀ ਹੈ ਇਸ਼ਤਿਹਾਰ ਅਤੇ ਵਿਵਾਦ ਦੀ ਜੜ੍ਹ?
23 ਜੁਲਾਈ ਨੂੰ ਜਾਰੀ ਹੋਏ ਇਸ ਇਸ਼ਤਿਹਾਰ ਵਿੱਚ ਸਿਡਨੀ ਸਵੀਨੀ ਕਹਿੰਦੀ ਹੈ, “Genes are passed down from parents to offspring. My jeans are blue.” (ਜੀਨ ਮਾਪਿਆਂ ਤੋਂ ਬੱਚਿਆਂ ਨੂੰ ਮਿਲਦੇ ਹਨ, ਜੋ ਅਕਸਰ ਵਾਲਾਂ ਦਾ ਰੰਗ, ਸ਼ਖਸੀਅਤ ਅਤੇ ਇੱਥੋਂ ਤੱਕ ਕਿ ਅੱਖਾਂ ਦੇ ਰੰਗ ਵਰਗੇ ਗੁਣਾਂ ਨੂੰ ਨਿਰਧਾਰਤ ਕਰਦੇ ਹਨ। ਮੇਰੀ ਜੀਨਸ ਨੀਲੀ ਹੈ।) ਇਸ ਤੋਂ ਬਾਅਦ ਸਕਰੀਨ 'ਤੇ ਇੱਕ ਸਲੋਗਨ ਦਿਖਾਈ ਦਿੰਦਾ ਹੈ: "Sydney Sweeney has great jeans."
ਇਹ ਵੀ ਪੜ੍ਹੋ: ਇਕ ਹੋਰ ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, 34 ਸਾਲ ਦੀ ਉਮਰ 'ਚ ਹੋਇਆ ਦਿਹਾਂਤ

ਇੱਥੇ "genes" ਅਤੇ "jeans" ਦੇ ਸ਼ਬਦ ਖੇਡ ਨੂੰ ਲੈ ਕੇ ਸੋਸ਼ਲ ਮੀਡੀਆ ਦੋ ਧੜਿਆਂ ਵਿੱਚ ਵੰਡਿਆ ਗਿਆ ਹੈ। ਕੁਝ ਲੋਕਾਂ ਨੇ ਇਸਨੂੰ ਨਸਲਵਾਦੀ ਟਿੱਪਣੀ ਵਜੋਂ ਦੇਖਿਆ ਅਤੇ ਕਿਹਾ ਕਿ ਇਹ ਇਸ਼ਤਿਹਾਰ ਗੋਰੇ ਰੰਗ ਅਤੇ ਨੀਲੀਆਂ ਅੱਖਾਂ ਵਰਗੀਆਂ ਵਿਸ਼ੇਸ਼ਤਾਵਾਂ ਨੂੰ ਸੁੰਦਰਤਾ ਦੇ ਆਦਰਸ਼ ਵਜੋਂ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ। ਸੋਸ਼ਲ ਮੀਡੀਆ 'ਤੇ ਬਹਿਸ ਇੰਨੀ ਤੇਜ਼ ਹੋ ਗਈ ਕਿ ਇੱਕ ਪੱਖ ਇਸ ਇਸ਼ਤਿਹਾਰ ਨੂੰ ਰਚਨਾਤਮਕ ਦੱਸ ਰਿਹਾ ਹੈ, ਜਦੋਂ ਕਿ ਦੂਜਾ ਇਸਨੂੰ ਨਸਲਵਾਦੀ ਮੰਨ ਰਿਹਾ ਹੈ।
ਇਹ ਵੀ ਪੜ੍ਹੋ: ਵੱਡੀ ਖਬਰ; ਸਿੱਧੂ ਮੂਸੇਵਾਲਾ ਦੇ ਬੁੱਤ 'ਤੇ ਫਾਇਰਿੰਗ, ਭਾਵੁਕ ਹੋਈ ਮਾਂ ਚਰਨ ਕੌਰ

ਟਰੰਪ ਨੇ ਕਿਉਂ ਕੀਤਾ ਸਮਰਥਨ?
ਰਿਪੋਰਟਾਂ ਅਨੁਸਾਰ, ਸਿਡਨੀ ਸਵੀਨੀ 2024 ਤੋਂ ਫਲੋਰਿਡਾ 'ਚ ਰਜਿਸਟਰਡ ਰਿਪਬਲਿਕਨ ਵੋਟਰ ਹੈ, ਹਾਲਾਂਕਿ ਉਸ ਨੇ ਕਦੇ ਵੀ ਖੁਲ੍ਹ ਕੇ ਆਪਣੀ ਰਾਜਨੀਤਕ ਸੋਚ ਬਾਰੇ ਕੁੱਝ ਨਹੀਂ ਕਿਹਾ। ਡੋਨਾਲਡ ਟਰੰਪ ਨੇ Truth Social 'ਤੇ ਲਿਖਿਆ, "ਇਹ ਐਡ ਸਭ ਤੋਂ ਹਾਟ ਹੈ। ਸਿਡਨੀ ਸਵੀਨੀ ਨੂੰ ਸਪੋਰਟ ਮਿਲਣਾ ਚਾਹੀਦਾ ਹੈ।" ਉਹ ਅੱਗੇ ਕਹਿੰਦੇ ਹਨ, "ਜੇਕਰ ਸਿਡਨੀ ਰਿਪਬਲਿਕਨ ਹੈ, ਤਾਂ ਇਹ ਐਡ ਮੈਨੂੰ ਹੋਰ ਵੀ ਵਧੀਆ ਲੱਗਿਆ।"
ਇਹ ਵੀ ਪੜ੍ਹੋ: ਕੈਫੇ ‘ਤੇ ਫਾਇਰਿੰਗ ਤੋਂ 27 ਦਿਨਾਂ ਬਾਅਦ ਕਪਿਲ ਸ਼ਰਮਾ ਨੇ ਤੋੜੀ ਚੁੱਪੀ, ਪਹਿਲੀ ਵਾਰੀ ਦਿੱਤਾ ਵੱਡਾ ਬਿਆਨ
ਅਮੇਰੀਕਨ ਈਗਲ ਦੀ ਸਫਾਈ ਅਤੇ ਸ਼ੇਅਰਾਂ ਵਿੱਚ ਵਾਧਾ
ਵਿਵਾਦ ਮਗਰੋਂ ਅਮੇਰੀਕਨ ਈਗਲ ਕੰਪਨੀ ਵਲੋਂ ਇੱਕ ਸਪਸ਼ਟੀਕਰਨ ਜਾਰੀ ਕੀਤਾ ਗਿਆ, "ਇਹ ਮੁਹਿੰਮ ਸਿਰਫ਼ ਜੀਨਸ ਅਤੇ ਫੈਸ਼ਨ ਬਾਰੇ ਹੈ। ਇਸਦਾ ਕੋਈ ਰਾਜਨੀਤਿਕ ਜਾਂ ਨਸਲੀ ਸੰਦਰਭ ਨਹੀਂ ਹੈ।" ਪਰ ਸੋਸ਼ਲ ਮੀਡੀਆ 'ਤੇ ਚਰਚਾ ਰੁਕਣ ਦਾ ਨਾਂ ਨਹੀਂ ਲੈ ਰਹੀ। ਦਿਲਚਸਪ ਗੱਲ ਇਹ ਹੈ ਕਿ ਟਰੰਪ ਦੇ ਸਮਰਥਨ ਤੋਂ ਬਾਅਦ ਅਮੇਰੀਕਨ ਈਗਲ ਦੇ ਸ਼ੇਅਰਾਂ ਵਿੱਚ ਕਰੀਬ 20% ਦਾ ਉਛਾਲ ਆਇਆ ਹੈ।
ਇਹ ਵੀ ਪੜ੍ਹੋ: ਵੱਡੀ ਖਬਰ; ਮਸ਼ਹੂਰ ਅਦਾਕਾਰ ਦੀ ਮੌਤ, ਕਾਰ 'ਚੋਂ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡਾ 'ਚ ਕੱਟੜਪੰਥੀ ਕਾਰਵਾਈਆਂ 'ਚ ਵਾਧਾ, ਮਨਿੰਦਰ ਗਿੱਲ ਨੇ PM ਕਾਰਨੀ ਨੂੰ ਪੱਤਰ ਲਿਖ ਜਤਾਈ ਚਿੰਤਾ
NEXT STORY