ਵਾਸ਼ਿੰਗਟਨ— ਅਮਰੀਕਾ 'ਚ ਇਕ ਟਰੱਕ 'ਚ ਅੱਗ ਲੱਗਣ ਕਾਰਨ ਲਗਾਤਾਰ 28 ਗੱਡੀਆਂ ਆਪਸ 'ਚ ਟਕਰਾ ਗਈਆਂ। ਇਸ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 12 ਗੰਭੀਰ ਜ਼ਖਮੀ ਹਨ। ਹਾਦਸਾ ਕੋਲੋਰਾਡੋ 'ਚ ਵਾਪਰਿਆ ਜਿੱਥੇ ਇਕ ਬੇਕਾਬੂ ਟਰੱਕ 'ਚ ਅੱਗ ਲੱਗ ਗਈ।

ਟਰੱਕ 'ਚ ਲੱਗੀ ਅੱਗ ਨੇ 3 ਟਰੱਕਾਂ ਅਤੇ 12 ਕਾਰਾਂ ਨੂੰ ਆਪਣੀ ਲਪੇਟ 'ਚ ਲਿਆ। ਇਸ ਤੋਂ ਪਿੱਛੇ ਆਉਣ ਵਾਲੀਆਂ ਕਈ ਗੱਡੀਆਂ ਆਪਸ 'ਚ ਟਕਰਾ ਗਈਆਂ। ਪੁਲਸ ਮੁਤਾਬਕ ਕੁੱਲ 23 ਗੱਡੀਆਂ ਨੂੰ ਨੁਕਸਾਨ ਪੁੱਜਾ। ਲਗਾਤਾਰ ਗੱਡੀਆਂ 'ਚ ਗੱਡੀਆਂ ਵੱਜਣ ਕਾਰਨ ਇਸ ਨੂੰ ਵੱਡੀ ਦੁਰਘਟਨਾ ਵਜੋਂ ਦੇਖਿਆ ਜਾ ਰਿਹਾ ਹੈ। ਪੁਲਸ ਨੇ 23 ਸਾਲਾ ਟਰੱਕ ਡਰਾਈਵਰ ਨੂੰ ਹਿਰਾਸਤ 'ਚ ਲੈ ਲਿਆ ਹੈ। ਉਸ ਦੇ ਵੀ ਸੱਟਾਂ ਲੱਗੀਆਂ ਹਨ।

ਅੱਗ ਅਤੇ ਤੇਜ਼ ਧਮਾਕਿਆਂ ਨਾਲ ਕੋਲੋਰਾਡੋ ਹਾਈਵੇਅ ਸੜਕ ਮਾਰਗ ਨੂੰ ਵੀ ਨੁਕਸਾਨ ਪੁੱਜਾ ਹੈ। ਜਿਸ ਓਵਰਬ੍ਰਿਜ ਦੇ ਹੇਠ ਇਹ ਹਾਦਸਾ ਵਾਪਰਿਆ, ਉਹ ਵੀ ਬੁਰੀ ਤਰ੍ਹਾਂ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਲੇਕਵੁੱਡ ਪੁਲਸ ਨੇ ਦੱਸਿਆ ਕਿ ਬੇਕਾਬੂ ਟਰੱਕ ਅੱਗੇ ਜਾ ਰਹੀ ਇਕ ਸਕੂਲ ਬੱਸ 'ਚ ਟਕਰਾਇਆ ਅਤੇ ਇਸ ਦੇ ਬਾਅਦ ਉਸ 'ਚ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਟਰੱਕ ਨੇ ਕਾਰਾਂ ਅਤੇ ਹੋਰ ਵਾਹਨਾਂ ਨੂੰ ਵੀ ਲਪੇਟ 'ਚ ਲੈ ਲਿਆ। ਕਾਫੀ ਸਮੇਂ ਮਗਰੋਂ ਅੱਗ 'ਤੇ ਕਾਬੂ ਪਾਇਆ ਜਾ ਸਕਿਆ। ਇਸ ਘਟਨਾ ਦੇ ਬਾਅਦ ਹਾਈਵੇਅ ਸ਼ੁੱਕਰਵਾਰ ਨੂੰ ਬੰਦ ਰਿਹਾ। ਸਕੂਲ ਬੱਸ 'ਚ ਬੈਠੇ ਬੱਚਿਆਂ ਨੂੰ ਵੀ ਸੱਟਾਂ ਲੱਗੀਆਂ ਹਨ , ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਗੁਲੇਨ ਨਾਲ ਸੰਬੰਧਾਂ ਕਾਰਨ ਤੁਰਕੀ ਨੇ 115 ਫੌਜੀਆਂ ਨੂੰ ਹਿਰਾਸਤ 'ਚ ਲਿਆ : ਸਰਕਾਰੀ ਮੀਡੀਆ
NEXT STORY