ਓਟਾਵਾ (ਏ.ਐਨ.ਆਈ.): ਭਾਰਤ-ਕੈਨੇਡਾ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਤਾਜ਼ਾ ਬਿਆਨ ਸਾਹਮਣੇ ਆਇਆ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਉਨ੍ਹਾਂ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ 'ਚ ਭਾਰਤ 'ਤੇ ਜਨਤਕ ਤੌਰ 'ਤੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਭਾਰਤ 'ਚ ਜੋ ਕੁਝ ਰਿਪੋਰਟ ਕੀਤਾ ਜਾ ਰਿਹਾ ਸੀ, ਉਸ 'ਤੇ ਰੋਕ ਲਗਾਉਣ ਦੀ ਲੋੜ ਸੀ। ਟਰੂਡੋ ਦਾ ਦਾਅਵਾ ਹੈ ਕਿ "ਭਾਰਤ 'ਤੇ ਦਬਾਅ ਪਾਉਣ ਦੀ ਲੋੜ ਹੈ" ਜਿਸ ਕਾਰਨ ਉਹਨਾਂ ਨੂੰ ਨਿੱਝਰ ਦੀ ਕਤਲ ਵਿੱਚ ਭਾਰਤ 'ਤੇ ਦੋਸ਼ਾਂ ਦਾ ਖੁਲਾਸਾ ਕਰਨਾ ਪਿਆ।
ਸੋਮਵਾਰ ਨੂੰ ਮੀਡੀਆ ਨਾਲ ਗੱਲ ਕਰਦਿਆਂ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਉਨ੍ਹਾਂ ਨੇ ਇਹ ਐਲਾਨ 18 ਸਤੰਬਰ ਨੂੰ ਕੀਤਾ ਸੀ ਕਿਉਂਕਿ ਉਨ੍ਹਾਂ ਨੂੰ ਮੀਡੀਆ ਰਾਹੀਂ ਜਾਣਕਾਰੀ ਲੀਕ ਹੋ ਜਾਣ ਦਾ ਸ਼ੱਕ ਸੀ। ਜਸਟਿਨ ਟਰੂਡੋ ਨੇ ਕਿਹਾ, 'ਬਹੁਤ ਸਾਰੇ ਕੈਨੇਡੀਅਨ ਚਿੰਤਤ ਸਨ ਕਿ ਉਹ ਅਸੁਰੱਖਿਅਤ ਹਨ। ਨਿੱਝਰ ਦੇ ਕਤਲ ਤੋਂ ਤੁਰੰਤ ਬਾਅਦ ਚਿੰਤਾ ਜਤਾਈ ਜਾ ਰਹੀ ਸੀ। ਅਸੀਂ ਯਕੀਨੀ ਬਣਾਇਆ ਕਿ ਸਾਡੀਆਂ ਸੁਰੱਖਿਆ ਸੇਵਾਵਾਂ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਮੌਜੂਦ ਹਨ। ਹਾਲਾਂਕਿ ਕੈਨੇਡੀਅਨ ਸਰਕਾਰ ਦੇ ਦੋਸ਼ਾਂ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੇ ਬੇਤੁਕਾ ਦੱਸਦਿਆਂ ਰੱਦ ਕਰ ਦਿੱਤਾ ਹੈ।
ਟਰੂਡੋ ਨੇ ਦਾਅਵਾ ਕੀਤਾ ਕਿ ਦੋਸ਼ਾਂ ਦੇ ਜਨਤਕ ਹੋਣ ਤੋਂ ਬਾਅਦ ਭਾਰਤ ਸਰਕਾਰ ਨੇ ਗ਼ਲਤ ਸੂਚਨਾਵਾਂ ਜ਼ਰੀਏ ਉਨ੍ਹਾਂ 'ਤੇ ਹਮਲਾ ਕਰਨ ਅਤੇ ਉਨ੍ਹਾਂ ਨੂੰ ਕਮਜ਼ੋਰ ਕਰਨ ਦੀ ਚੋਣ ਕੀਤੀ। ਟਰੂਡੋ ਨੇ ਕਿਹਾ ਕਿ ਉਹਨਾਂ ਨੇ ਆਪਣੇ ਮੀਡੀਆ ਵਿਚ ਗ਼ਲਤ ਜਾਣਕਾਰੀ ਦੇ ਕੇ ਸਾਨੂੰ ਕਮਜ਼ੋਰ ਕਰਨ ਦਾ ਫ਼ੈਸਲਾ ਕੀਤਾ ਸੀ ਜੋ ਕਿ ਹਾਸੋਹੀਣਾ ਸੀ। ਕੈਨੇਡੀਅਨ ਪੀ.ਐੱਮ ਨੇ ਕਿਹਾ,'ਇਹ ਹੋਰ ਵੀ ਹਾਸੋਹੀਣਾ ਹੁੰਦਾ ਜੇਕਰ ਇਸ ਦਾ ਦੋਵਾਂ ਦੇਸ਼ਾਂ ਦੇ ਸਬੰਧਾਂ 'ਤੇ ਕੋਈ ਅਸਰ ਨਾ ਪਿਆ ਹੁੰਦਾ।' ਉਨ੍ਹਾਂ ਕਿਹਾ ਕਿ 18 ਸਤੰਬਰ ਨੂੰ ਕੀਤੇ ਗਏ ਐਲਾਨ ਤੋਂ ਬਾਅਦ ਨਾ ਸਿਰਫ਼ ਭਾਰਤ ਤੋਂ ਸਗੋਂ ਕੰਜ਼ਰਵੇਟਿਵ ਆਗੂ ਪਿਏਰੇ ਪੋਇਲੀਵਰ ਤੋਂ ਵੀ ਸਬੂਤ ਮੰਗੇ ਗਏ ਸਨ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਦੂਰ ਹੋਵੇਗਾ ਰਿਹਾਇਸ਼ ਸਕੰਟ, ਸਰਕਾਰ ਨੇ ਬਣਾਈ ਇਹ ਯੋਜਨਾ
ਟਰੂਡੋ ਨੇ ਕਿਹਾ,"ਅਸੀਂ ਜਾਣਦੇ ਸੀ ਕਿ ਗੱਲਬਾਤ ਮੁਸ਼ਕਲ ਹੋਵੇਗੀ ਪਰ ਅਸੀਂ ਇਹ ਵੀ ਜਾਣਦੇ ਸੀ ਕਿ ਭਾਰਤ ਲਈ ਜੀ-20 ਦੇ ਨਾਲ ਵਿਸ਼ਵ ਮੰਚ 'ਤੇ ਆਪਣੀ ਲੀਡਰਸ਼ਿਪ ਦਾ ਪ੍ਰਦਰਸ਼ਨ ਕਰਨ ਲਈ ਇਹ ਮਹੱਤਵਪੂਰਨ ਪਲ ਸੀ।" ਅਸੀਂ ਮਹਿਸੂਸ ਕੀਤਾ ਕਿ ਅਸੀਂ ਇਸ ਨੂੰ ਇਕੱਠੇ ਕੰਮ ਕਰਨ ਦੇ ਉਸਾਰੂ ਮੌਕੇ ਵਜੋਂ ਵਰਤ ਸਕਦੇ ਹਾਂ।" ਟਰੂਡੋ ਨੇ ਇਹ ਵੀ ਕਿਹਾ ਕਿ ਕੈਨੇਡਾ ਨੇ ਭਾਰਤ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਜੋ ਜਾਣਦਾ ਸੀ ਉਹ ਆਖਰਕਾਰ ਸਾਹਮਣੇ ਆ ਜਾਵੇਗਾ। ਸਾਡੇ ਕੋਲ ਵਿਸ਼ਵਾਸ ਕਰਨ ਦੇ ਪੂਰੇ ਕਾਰਨ ਹਨ ਕਿ ਇਸ ਦੇ ਪਿੱਛੇ ਭਾਰਤ ਸਰਕਾਰ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿ: ਕੋਰਟ ਨੇ ਆਮ ਨਾਗਰਿਕਾਂ ਖ਼ਿਲਾਫ਼ ਫੌਜੀ ਅਦਾਲਤਾਂ 'ਚ ਮੁਕੱਦਮਾ ਚਲਾਉਣ ਦੀ ਦਿੱਤੀ ਇਜਾਜ਼ਤ
NEXT STORY