ਟੋਰਾਂਟੋ-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ 'ਲਿਬਰਲ ਪਾਰਟੀ' ਨੇ ਵਿਰੋਧੀ ਦਲ 'ਨਿਊ ਡੈਮੋਕ੍ਰੇਟਿਕ ਪਾਰਟੀ' ਨਾਲ ਸਮਝੌਤਾ ਕੀਤਾ ਹੈ ਜਿਸ ਨਾਲ ਉਨ੍ਹਾਂ ਦੀ ਪਾਰਟੀ ਸਾਲ 2025 ਤੱਕ ਸੱਤਾ 'ਚ ਬਣੀ ਰਹੇਗੀ। ਟਰੂਡੋ ਨੇ ਕਿਹਾ ਕਿ ਇਸ ਦਾ ਮਤਲਬ ਇਹ ਹੈ ਕਿ ਇਸ ਅਨਿਸ਼ਚਿਤ ਸਮੇਂ 'ਚ ਸਰਕਾਰ ਸਥਿਰਤਾ ਨਾਲ ਕੰਮ ਕਰ ਸਕਦੀ ਹੈ, ਬਜਟ ਪੇਸ਼ ਅਤੇ ਇਸ ਨੂੰ ਲਾਗੂ ਕਰ ਸਕਦੀ ਹੈ ਅਤੇ ਕੈਨੇਡਾ ਦੀ ਜਨਤਾ ਲਈ ਕੰਮ ਕਰ ਸਕਦੀ ਹੈ।
ਇਹ ਵੀ ਪੜ੍ਹੋ : ਬ੍ਰਿਟੇਨ ਜਾ ਰਹੇ ਯੂਕ੍ਰੇਨ ਦੇ ਦਿਵਿਆਂਗ ਬੱਚਿਆਂ ਨੂੰ ਦਸਤਾਵੇਜ਼ ਦੀ ਕਮੀ ਕਾਰਨ ਪੋਲੈਂਡ ਰੁਕਣਾ ਪਿਆ
ਟਰੂਡੋ ਦੀ ਲਿਬਰਲ ਪਾਰਟੀ ਨੇ ਸਤੰਬਰ 'ਚ ਦੁਬਾਰਾ ਹੋਈਆਂ ਚੋਣਾਂ 'ਚ ਜਿੱਤ ਦਰਜ ਕੀਤੀ ਸੀ ਪਰ ਸੰਸਦ 'ਚ ਬਹੁਮਤ ਸਾਬਤ ਕਰਨ 'ਚ ਅਸਫ਼ਲ ਰਹੀ ਸੀ। ਖੱਬੇਪੱਖੀ 'ਐੱਨ.ਡੀ.ਪੀ.' ਪਾਰਟੀ ਦਵਾਈਆਂ ਅਤੇ ਦੰਦਾਂ ਦੀ ਦੇਖਭਾਲ ਯੋਜਨਾਵਾਂ ਦੇ ਸੌਦੇ ਦੇ ਬਦਲੇ ਟਰੂਡੋ ਦੀ ਪਾਰਟੀ ਦਾ ਸਮਰੱਥਨ ਕਰੇਗੀ ਪਰ ਟਰੂਡੋ ਦੇ ਮੰਤਰੀ ਮੰਡਲ 'ਚ ਉਸ ਦਾ ਕੋਈ ਸੰਸਦ ਮੈਂਬਰ ਨਹੀਂ ਹੋਵੇਗਾ।
ਇਹ ਵੀ ਪੜ੍ਹੋ : PM ਮੋਦੀ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਫੋਨ 'ਤੇ ਕੀਤੀ ਗੱਲਬਾਤ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਬ੍ਰਿਟੇਨ ਜਾ ਰਹੇ ਯੂਕ੍ਰੇਨ ਦੇ ਦਿਵਿਆਂਗ ਬੱਚਿਆਂ ਨੂੰ ਦਸਤਾਵੇਜ਼ ਦੀ ਕਮੀ ਕਾਰਨ ਪੋਲੈਂਡ ਰੁਕਣਾ ਪਿਆ
NEXT STORY