ਬਿਜ਼ਨੈੱਸ ਡੈਸਕ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਭਾਰਤ ਅਮਰੀਕੀ ਦਰਾਮਦਾਂ 'ਤੇ ਲਗਾਏ ਗਏ ਟੈਰਿਫ ਨੂੰ 'ਬਹੁਤ ਹੱਦ ਤੱਕ' ਘਟਾਉਣ ਜਾ ਰਿਹਾ ਹੈ। ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ, ਜਦੋਂ ਟਰੰਪ ਜਲਦ ਹੀ 'ਰਿਸਿਪ੍ਰੋਕਲ ਟੈਰਿਫ' ਦਾ ਐਲਾਨ ਕਰਨ ਜਾ ਰਹੇ ਹਨ, ਜਿਸ ਨਾਲ ਵਿਸ਼ਵ ਵਪਾਰ ਪ੍ਰਭਾਵਿਤ ਹੋ ਸਕਦਾ ਹੈ। ਹਾਲਾਂਕਿ ਭਾਰਤ ਸਰਕਾਰ ਵੱਲੋਂ ਅਜੇ ਤੱਕ ਇਸ ਦਾਅਵੇ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਪੈਟਰੋਲ ਤੇ ਸ਼ਰਾਬ ਸਸਤੇ...ਸਰਕਾਰ ਨੇ DA 50 ਫੀਸਦੀ ਤੋਂ ਵਧਾ ਕੇ ਕੀਤਾ 53 ਫੀਸਦੀ
ਟਰੰਪ ਨੇ ਕੀ ਕਿਹਾ?
ਜਦੋਂ ਟਰੰਪ ਨੂੰ ਵ੍ਹਾਈਟ ਹਾਊਸ ਵਿਚ ਪ੍ਰੈਸ ਬ੍ਰੀਫਿੰਗ ਦੌਰਾਨ ਪੁੱਛਿਆ ਗਿਆ ਕਿ ਕੀ ਅਮਰੀਕਾ ਦੇ ਸਹਿਯੋਗੀ ਉਨ੍ਹਾਂ ਦੇ ਨਵੇਂ ਟੈਰਿਫਾਂ ਨਾਲ ਪ੍ਰਭਾਵਿਤ ਹੋਣਗੇ, ਤਾਂ ਉਨ੍ਹਾਂ ਕਿਹਾ, "ਮੈਨੂੰ ਲਗਦਾ ਹੈ ਕਿ ਬਹੁਤ ਸਾਰੇ ਦੇਸ਼ ਆਪਣੇ ਟੈਰਿਫਾਂ ਨੂੰ ਘਟਾ ਦੇਣਗੇ ਕਿਉਂਕਿ ਉਹ ਗਲਤ ਤਰੀਕੇ ਨਾਲ ਲਗਾਏ ਗਏ ਸਨ। ਯੂਰਪੀਅਨ ਯੂਨੀਅਨ ਨੇ ਪਹਿਲਾਂ ਹੀ ਕਾਰਾਂ 'ਤੇ ਟੈਰਿਫ ਨੂੰ 2.5% ਤੱਕ ਘਟਾ ਦਿੱਤਾ ਹੈ ਅਤੇ ਮੈਨੂੰ ਹੁਣੇ ਪਤਾ ਲੱਗਾ ਹੈ ਕਿ ਭਾਰਤ ਵੀ ਆਪਣੇ ਟੈਰਿਫਾਂ ਨੂੰ ਕਾਫੀ ਘਟਾਏਗਾ।" ਹਾਲਾਂਕਿ ਟਰੰਪ ਨੇ ਆਪਣੇ ਦਾਅਵੇ ਲਈ ਕੋਈ ਠੋਸ ਸਬੂਤ ਜਾਂ ਅੰਕੜੇ ਪੇਸ਼ ਨਹੀਂ ਕੀਤੇ ਹਨ।
ਇਹ ਵੀ ਪੜ੍ਹੋ : ਆ ਗਏ ਨਵੇਂ ਨਿਯਮ, ਜੇਕਰ UPI ਰਾਹੀਂ ਨਹੀਂ ਹੋ ਰਿਹੈ ਭੁਗਤਾਨ ਤਾਂ ਕਰੋ ਇਹ ਕੰਮ
ਭਾਰਤ ਦੀ ਵਪਾਰਕ ਰਣਨੀਤੀ
ਭਾਰਤ ਨੇ ਹਾਲ ਹੀ ਵਿੱਚ ਹਾਰਲੇ ਡੇਵਿਡਸਨ ਮੋਟਰਸਾਈਕਲ ਅਤੇ ਅਮਰੀਕੀ ਬੋਰਬਨ ਵਿਸਕੀ ਸਮੇਤ ਕੁਝ ਅਮਰੀਕੀ ਉਤਪਾਦਾਂ 'ਤੇ ਟੈਰਿਫ ਘਟਾਏ ਹਨ। ਇਕ ਰਿਪੋਰਟ ਮੁਤਾਬਕ ਭਾਰਤ ਨੇ ਕੁਝ ਖੇਤੀ ਉਤਪਾਦਾਂ 'ਤੇ ਦਰਾਮਦ ਡਿਊਟੀ ਘਟਾਉਣ ਦੀ ਪੇਸ਼ਕਸ਼ ਵੀ ਕੀਤੀ ਹੈ ਪਰ ਇਸ ਦੀ ਸ਼ਰਤ ਇਹ ਹੈ ਕਿ ਬਦਲੇ ਵਿਚ ਅਮਰੀਕਾ ਭਾਰਤ ਨੂੰ 'ਪਰਸਪਰ ਟੈਰਿਫ' ਤੋਂ ਛੋਟ ਦੇਵੇ।
ਇਹ ਵੀ ਪੜ੍ਹੋ : ਪੈਨਸ਼ਨ ਸਕੀਮ 'ਚ ਹੋਵੇਗਾ ਵੱਡਾ ਬਦਲਾਅ, UPS ਅਤੇ NPS 'ਚੋਂ ਇਕ ਚੁਣੋ, ਜਾਣੋ ਕਿਹੜੀ ਹੈ ਫਾਇਦੇਮੰਦ?
ਇਸ ਤੋਂ ਇਲਾਵਾ 2025 ਦੇ ਸਾਲਾਨਾ ਬਜਟ 'ਚ ਅਮਰੀਕੀ ਸੋਲਰ ਸੈੱਲ, ਮਸ਼ੀਨਰੀ ਅਤੇ ਲਗਜ਼ਰੀ ਕਾਰਾਂ 'ਤੇ ਕਸਟਮ ਡਿਊਟੀ ਘਟਾਉਣ ਦਾ ਐਲਾਨ ਕੀਤਾ ਗਿਆ ਸੀ। ਨਾਲ ਹੀ, ਡਿਜੀਟਲ ਇਸ਼ਤਿਹਾਰਾਂ 'ਤੇ 6% ਟੈਕਸ ਹਟਾ ਦਿੱਤਾ ਗਿਆ ਹੈ, ਜਿਸ ਨਾਲ ਗੂਗਲ, ਮੇਟਾ ਅਤੇ ਐਮਾਜ਼ੋਨ ਵਰਗੀਆਂ ਅਮਰੀਕੀ ਤਕਨੀਕੀ ਕੰਪਨੀਆਂ ਨੂੰ ਰਾਹਤ ਮਿਲੀ ਹੈ।
ਇਹ ਵੀ ਪੜ੍ਹੋ : ਅਕਸ਼ੈ ਤ੍ਰਿਤੀਆ 'ਤੇ ਸੋਨਾ ਤੋੜੇਗਾ ਰਿਕਾਰਡ, ਨਿਊਯਾਰਕ 'ਚ ਆਲ ਟਾਈਮ ਹਾਈ 'ਤੇ ਪਹੁੰਚਿਆ Gold
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਸਾਲੀਆ ਸੀਨੀਅਰ ਖੇਡਾਂ 'ਚ ਪੰਜਾਬੀਆਂ ਨੇ ਮਾਰੀਆਂ ਮੱਲ੍ਹਾ
NEXT STORY