ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 26 ਅਪ੍ਰੈਲ ਨੂੰ ਈਰਾਨ ਨੂੰ ਇੱਕ ਨਵੀਂ ਚੇਤਾਵਨੀ ਦਿੱਤੀ ਹੈ। ਆਪਣੀ ਚੇਤਾਵਨੀ ਵਿਚ ਟਰੰਪ ਨੇ ਕਿਹਾ ਕਿ ਈਰਾਨ ਕੋਲ ਯੁੱਧ ਖਤਮ ਕਰਨ ਲਈ ਸਮਝੌਤੇ 'ਤੇ ਸਹਿਮਤ ਹੋਣ ਲਈ ਸਿਰਫ ਤਿੰਨ ਦਿਨ ਹਨ। ਟਰੰਪ ਨੇ ਕਿਹਾ ਹੈ ਕਿ ਜੇਕਰ ਈਰਾਨ ਸਮਝੌਤੇ ਲਈ ਰਾਜ਼ੀ ਨਹੀਂ ਹੁੰਦਾ, ਤਾਂ ਉਸ ਦੀਆਂ ਤੇਲ ਪਾਈਪਲਾਈਨਾਂ ਅੰਦਰੋਂ ਫਟ ਜਾਣਗੀਆਂ । ਫੌਕਸ ਨਿਊਜ਼ ਨਾਲ ਗੱਲ ਕਰਦੇ ਹੋਏ,ਟਰੰਪ ਨੇ ਕਿਹਾ ਕਿ ਜੇਕਰ ਈਰਾਨ ਤੇਲ ਨਿਰਯਾਤ ਜਾਰੀ ਰੱਖਣ ਵਿੱਚ ਅਸਫਲ ਰਹਿੰਦਾ ਹੈ, ਤਾਂ ਪਾਈਪਲਾਈਨਾਂ ਮਕੈਨੀਕਲ ਅਤੇ ਕੁਦਰਤੀ ਕਾਰਨਾਂ ਕਰਕੇ ਖਰਾਬ ਹੋ ਜਾਣਗੀਆਂ।
ਟਰੰਪ ਨੇ ਇਹ ਵੀ ਕਿਹਾ ਕਿ ਇੱਕ ਵਾਰ ਫਟਣ ਤੋਂ ਬਾਅਦ, ਈਰਾਨ ਪਾਈਪਲਾਈਨ ਨੂੰ ਇਸਦੀ ਅਸਲ ਸਮਰੱਥਾ ਵਿੱਚ ਦੁਬਾਰਾ ਬਣਾਉਣ ਵਿੱਚ ਅਸਮਰੱਥ ਹੋਵੇਗਾ। ਇਹ ਆਪਣੀ ਪਿਛਲੀ ਉਤਪਾਦਨ ਸਮਰੱਥਾ ਦੇ ਸਿਰਫ 50% 'ਤੇ ਕੰਮ ਕਰਨ ਦੇ ਯੋਗ ਹੋਵੇਗਾ। ਉਸੇ ਇੰਟਰਵਿਊ ਵਿੱਚ,ਟਰੰਪ ਨੇ ਕਿਹਾ ਕਿ ਜੇਕਰ ਈਰਾਨ ਗੱਲਬਾਤ ਕਰਨਾ ਚਾਹੁੰਦਾ ਹੈ, ਤਾਂ ਉਹ ਅਮਰੀਕਾ ਨਾਲ ਸੰਪਰਕ ਕਰ ਸਕਦਾ ਹੈ।ਟਰੰਪ ਨੇ ਕਿਹਾ, "ਜੇਕਰ ਉਹ ਗੱਲ ਕਰਨਾ ਚਾਹੁੰਦੇ ਹਨ, ਤਾਂ ਉਹ ਸਾਡੇ ਕੋਲ ਆ ਸਕਦੇ ਹਨ, ਜਾਂ ਸਾਨੂੰ ਕਾਲ ਕਰ ਸਕਦੇ ਹਨ। ਤੁਸੀਂ ਜਾਣਦੇ ਹੋ, ਫੋਨ ਉਪਲਬਧ ਹਨ। ਸਾਡੇ ਕੋਲ ਚੰਗੀਆਂ ਅਤੇ ਸੁਰੱਖਿਅਤ ਲਾਈਨਾਂ ਹਨ।"
ਟਰੰਪ ਦੀ ਇਸ ਤਾਜ਼ਾ ਧਮਕੀ ਦਰਮਿਆਨ ਈਰਾਨ ਨੇ ਆਪਣੀਆਂ ਕੂਟਨੀਤਕ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਓਮਾਨ ਦੀ ਯਾਤਰਾ ਤੋਂ ਬਾਅਦ ਐਤਵਾਰ ਨੂੰ ਇਸਲਾਮਾਬਾਦ ਵਾਪਸ ਪਰਤੇ, ਜਿੱਥੇ ਉਨ੍ਹਾਂ ਨੇ ਪਾਕਿਸਤਾਨ ਦੇ ਫੌਜ ਮੁਖੀ, ਫੀਲਡ ਮਾਰਸ਼ਲ ਅਸੀਮ ਮੁਨੀਰ ਨਾਲ ਮੁਲਾਕਾਤ ਕੀਤੀ। ਇਹ ਤਿੰਨ ਦਿਨਾਂ ਵਿੱਚ ਅਰਾਘਚੀ ਦਾ ਪਾਕਿਸਤਾਨ ਦਾ ਦੂਜਾ ਦੌਰਾ ਹੈ। ਉਹ ਪਹਿਲਾਂ ਸ਼ੁੱਕਰਵਾਰ ਰਾਤ ਨੂੰ ਪਾਕਿਸਤਾਨ ਪਹੁੰਚੇ ਸਨ ਅਤੇ ਸ਼ਨੀਵਾਰ ਨੂੰ ਸ਼ਾਹਬਾਜ਼ ਸ਼ਰੀਫ, ਅਸੀਮ ਮੁਨੀਰ ਅਤੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ। ਫਿਰ ਉਹ ਓਮਾਨ ਲਈ ਰਵਾਨਾ ਹੋ ਗਏ।
ਪਹਿਲਾਂ ਟਰੰਪ ਨੇ ਆਪਣੇ ਵਾਰਤਾਕਾਰਾਂ ਨੂੰ ਪਾਕਿਸਤਾਨ ਜਾਣ ਤੋਂ ਰੋਕ ਦਿੱਤਾ ਸੀ, ਜਿਸ ਕਾਰਨ ਗੱਲਬਾਤ ਦੇ ਅਗਲੇ ਦੌਰ ਦੀ ਸੰਭਾਵਨਾ ਰੁਕ ਗਈ ਹੈ। ਈਰਾਨ ਦੀ ਫਾਰਸ ਨਿਊਜ਼ ਏਜੰਸੀ ਨੇ ਦੱਸਿਆ ਕਿ ਅਰਾਘਚੀ ਨੇ ਕੁਝ ਮਹੱਤਵਪੂਰਨ ਮੁੱਦਿਆਂ 'ਤੇ ਪਾਕਿਸਤਾਨ ਰਾਹੀਂ ਅਮਰੀਕਾ ਨੂੰ ਲਿਖਤੀ ਸੰਦੇਸ਼ ਭੇਜੇ ਹਨ। ਇਸ ਦੌਰਾਨ,ਅਰਾਘਚੀ ਸੋਮਵਾਰ ਨੂੰ ਮਾਸਕੋ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕਰਨ ਵਾਲੇ ਹਨ। ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਮਾਸਕੋ ਜਾਣਗੇ। ਉਨ੍ਹਾਂ ਦੇ ਸੋਮਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕਰਨ ਦੀ ਉਮੀਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵੱਡੀ ਜੰਗ ਜਾਂ ਸ਼ਾਂਤੀ ਦੀ ਕੋਸ਼ਿਸ਼? ਇਸਲਾਮਾਬਾਦ ਤੋਂ ਬਾਅਦ ਹੁਣ ਮਾਸਕੋ ਪੁੱਜੇ ਈਰਾਨੀ ਵਿਦੇਸ਼ ਮੰਤਰੀ ਅਰਾਘਚੀ
NEXT STORY