ਵਾਸ਼ਿੰਗਟਨ - ਇਕ ਫੈਡਰਲ ਅਪੀਲੀ ਅਦਾਲਤ ਨੇ ਮੰਗਲਵਾਰ ਨੂੰ ਇਕ ਹੇਠਲੀ ਅਦਾਲਤ ਦੇ ਫੈਸਲੇ ਨੂੰ ਸਹੀ ਠਹਿਰਾਉਂਦੇ ਹੋਏ ਫੈਸਲਾ ਸੁਣਾਇਆ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਿਆਸੀ ਮਤਭੇਦਾਂ ਦੇ ਆਧਾਰ 'ਤੇ ਟਵਿੱਟਰ 'ਤੇ ਇਸਤੇਮਾਲ ਕਰਤਾਵਾਂ (ਆਲੋਚਕਾਂ) ਨੂੰ ਕਾਨੂੰਨੀ ਰੂਪ ਤੋਂ ਬਲਾਕ ਨਹੀਂ ਕਰ ਸਕਦੇ।
3 ਜੱਜ ਦੀ ਬੈਂਚ ਨੇ ਇਕ ਫੈਡਰਲ ਜੱਜ ਦੇ ਪਿਛਲੇ ਸਾਲ ਦੇ ਇਸ ਫੈਸਲੇ 'ਤੇ ਸਹਿਮਤੀ ਜਤਾਈ ਕਿ ਟਰੰਪ, ਵਿਰੋਧੀ ਨਜ਼ਰੀਆ ਰੱਖਣ ਵਾਲੇ ਲੋਕਾਂ ਦੇ ਸੰਵਿਧਾਨਕ ਅਧਿਕਾਰਾਂ ਦਾ ਉਲੰਘਣ ਕਰਕੇ ਵਿਚਾਰਕ ਭੇਦਭਾਵ ਕਰ ਰਹੇ ਹਨ। ਅਦਾਲਤ ਨੇ ਇਕ ਨਿੱਜੀ ਇੰਟਰਨੈੱਟ ਪਲੇਟਫਾਰਮ 'ਤੇ ਸੰਵਿਧਾਨ ਦੇ ਪਹਿਲੇ ਸੋਧ ਦੇ ਤਹਿਤ ਰਾਸ਼ਟਰਪਤੀ ਦੀ ਸਮੀਕਰਨ ਦੀ ਆਜ਼ਾਦੀ ਦੇ ਸਵਾਲ ਨੂੰ ਨਜ਼ਰਅੰਦਾਜ਼ ਕੀਤਾ ਪਰ ਸਪੱਸ਼ਟ ਕੀਤਾ ਕਿ ਟਰੰਪ ਨੇ ਵ੍ਹਾਈਟ ਹਾਊਸ ਦੇ ਅਧਿਕਾਰਕ ਕੰਮਕਾਜ ਲਈ ਇਕ ਜਨਤਕ ਮੰਚ ਤਿਆਰ ਕੀਤਾ ਹੈ।
ਫਰਾਂਸ ਨੇ ਚੋਰੀ ਕੀਤੀਆਂ 500 ਕਲਾਕ੍ਰਿਤੀਆਂ ਪਾਕਿ ਨੂੰ ਕੀਤੀਆਂ ਵਾਪਸ
NEXT STORY