ਵਾਸ਼ਿੰਗਟਨ(ਏਜੰਸੀ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਹੁਤ ਸਨਮਾਨ ਕਰਦੇ ਹਨ ਅਤੇ ਜਲਦੀ ਹੀ ਉਨ੍ਹਾਂ ਨਾਲ ਗੱਲਬਾਤ ਕਰਨਗੇ। ਟਰੰਪ ਅਤੇ ਮੋਦੀ 30 ਨਵੰਬਰ ਅਤੇ ਇਕ ਦਸੰਬਰ ਨੂੰ ਅਰਜਨਟੀਨਾ 'ਚ ਜੀ-20 ਸਿਖਰ ਸੰਮੇਲਨ 'ਚ ਹਿੱਸਾ ਲੈਣਗੇ, ਜਿੱਥੇ ਇਨ੍ਹਾਂ ਦੋਹਾਂ ਵਿਚਕਾਰ ਬੈਠਕ ਹੋਣ ਦੀ ਸੰਭਾਵਨਾ ਹੈ।
ਵ੍ਹਾਈਟ ਹਾਊਸ ਨੇ ਹਾਲਾਂਕਿ ਇਸ ਸਬੰਧ 'ਚ ਹੁਣ ਤਕ ਕੋਈ ਘੋਸ਼ਣਾ ਨਹੀਂ ਕੀਤੀ ਹੈ। ਟਰੰਪ ਨੇ ਵ੍ਹਾਈਟ ਹਾਊਸ 'ਚ ਦੀਵਾਲੀ ਦੇ ਜਸ਼ਨ ਦੌਰਾਨ ਅਮਰੀਕਾ 'ਚ ਭਾਰਤ ਦੇ ਰਾਜਦੂਤ ਨਵਤੇਜ ਸਿੰਘ ਸਰਨਾ ਨੂੰ ਕਿਹਾ,''ਮੈਂ ਜਲਦੀ ਉਨ੍ਹਾਂ ਨਾਲ ਗੱਲਬਾਤ ਕਰਾਂਗਾ। ਧੰਨਵਾਦ।''
ਸਰਨਾ ਨੇ ਟਰੰਪ ਦੀਆਂ ਗੱਲਾਂ ਦਾ ਜਵਾਬ ਦਿੰਦੇ ਹੋਏ ਕਿਹਾ,''ਉਹ ਵੀ ਤੁਹਾਨੂੰ ਮਿਲਣਾ ਚਾਹੁੰਦੇ ਹਨ।'' ਵ੍ਹਾਈਟ ਹਾਊਸ 'ਚ ਦੀਵਾਲੀ ਦੇ ਜਸ਼ਨ 'ਚ ਵਿਸ਼ੇਸ਼ ਰੂਪ ਨਾਲ ਸੱਦੇ ਗਏ ਸਰਨਾ ਨੂੰ ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਭਾਰਤ ਨਾਲ ਲਗਾਅ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ,''ਸਾਨੂੰ ਤੁਹਾਡਾ ਦੇਸ਼ ਪਸੰਦ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪ੍ਰਧਾਨ ਮੰਤਰੀ ਮੋਦੀ ਲਈ ਮੇਰੇ ਮਨ 'ਚ ਬੇਹੱਦ ਸਨਮਾਨ ਹੈ। ਕ੍ਰਿਪਾ ਕਰਕੇ ਮੇਰੇ ਵਲੋਂ ਉਨ੍ਹਾਂ ਨੂੰ ਦਿਲ ਤੋਂ ਸ਼ੁੱਭਕਾਮਨਾਵਾਂ ਦਈਓ।'' ਤੁਹਾਨੂੰ ਦੱਸ ਦਈਏ ਕਿ ਟਰੰਪ ਅਤੇ ਮੋਦੀ ਵਿਚਕਾਰ ਕਾਫੀ ਚੰਗੀ ਦੋਸਤੀ ਵੀ ਹੈ। ਟਰੰਪ ਨੇ ਰਾਸ਼ਟਰਪਤੀ ਚੋਣਾਂ ਲਈ ਪ੍ਰਚਾਰ ਦੌਰਾਨ ਦੇਸ਼ 'ਚ ਆਰਥਿਕ ਅਤੇ ਨੌਕਰਸ਼ਾਹੀ 'ਚ ਸੁਧਾਰਾਂ ਲਈ ਮੋਦੀ ਦੀ ਪ੍ਰਸ਼ੰਸਾ ਵੀ ਕੀਤੀ ਸੀ। ਅਮਰੀਕੀ ਰਾਸ਼ਟਰਪਤੀ ਨੇ ਪਿਛਲੇ ਸਾਲ ਜੂਨ 'ਚ ਵ੍ਹਾਈਟ ਹਾਊਸ 'ਚ ਮੋਦੀ ਦੀ ਮੇਜ਼ਬਾਨੀ ਵੀ ਕੀਤੀ ਸੀ।
ਆਸਟ੍ਰੇਲੀਆ : ਟਰੱਕ 'ਚ ਲੱਗੀ ਅੱਗ, ਪਾਰਸਲ ਤੇ ਚਿੱਠੀਆਂ ਸੜੀਆਂ
NEXT STORY