ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨੂੰ ਲੈ ਕੇ ਇਸ ਹਫਤੇ ਦੇ ਅਖੀਰ ਤਕ ਕੋਈ ਵੱਡੀ ਘੋਸ਼ਣਾ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਸੰਕੇਤ ਦਿੱਤਾ ਹੈ ਕਿ ਇਹ ਚੀਨ ਨੂੰ ਸਜ਼ਾ ਦੇਣ ਬਾਰੇ ਹੋ ਸਕਦਾ ਹੈ। ਟਰੰਪ ਨੇ ਮੰਗਲਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਅਸੀਂ ਕੁਝ ਕਰਨ ਜਾ ਰਹੇ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਇਹ ਤੁਹਾਨੂੰ ਲੋਕਾਂ ਨੂੰ ਪਸੰਦ ਆਵੇਗਾ ਪਰ ਇਸ ਦੀ ਘੋਸ਼ਣਾ ਮੈਂ ਅੱਜ ਨਹੀਂ ਕਰਾਂਗਾ। ਉਨ੍ਹਾਂ ਨੇ ਚੀਨ ਅਤੇ ਹਾਂਗਕਾਂਗ ਵਿਚਕਾਰ ਚੱਲ ਰਹੇ ਮਸਲੇ ਨੂੰ ਲੈ ਕੇ ਚੀਨ 'ਤੇ ਪਾਬੰਦੀਆਂ ਲਗਾਉਣ ਦੇ ਸਵਾਲ 'ਤੇ ਕਿਹਾ, ਇਸ ਦੀ ਘੋਸ਼ਣਾ ਤੁਸੀਂ ਇਸ ਹਫਤੇ ਦੇ ਅਖੀਰ ਤਕ ਸੁਣੋਗੇ ਅਤੇ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਸਖਤ ਫੈਸਲਾ ਹੋਣ ਵਾਲਾ ਹੈ।
ਇਸ ਤੋਂ ਪਹਿਲਾਂ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕਾਇਲੇ ਮੈਕਨੇਨੀ ਨੇ ਵੀਰਵਾਰ ਨੂੰ ਕਿਹਾ ਸੀ ਕਿ ਹਾਂਗਕਾਂਗ ਪ੍ਰਤੀ ਚੀਨ ਦੀ ਕਾਰਵਾਈ ਨਾਲ ਰਾਸ਼ਟਰਪਤੀ ਨਾਰਾਜ਼ ਹਨ।
ਜ਼ਿਕਰਯੋਗ ਹੈ ਕਿ ਚੀਨ ਦੀ ਰਾਸ਼ਟਰੀ ਪੀਪਲਜ਼ ਕਾਂਗਰਸ (ਐੱਨ. ਪੀ. ਸੀ.) ਦੇ ਸਲਾਨਾ ਸੈਸ਼ਨ ਵਿਚ ਸ਼ੁੱਕਰਵਾਰ ਨੂੰ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਹਾਂਗਕਾਂਗ ਵਿਚ ਸਥਿਤ ਵੱਖਵਾਦੀ ਅਤੇ ਅੱਤਵਾਦੀ ਗਤੀਵਿਧੀਆਂ ਦੇ ਇਲਾਵਾ ਵਿਦੇਸ਼ੀ ਦਖਲ 'ਤੇ ਰੋਕ ਲਗਾਉਣ ਲਈ ਇਕ ਨਵਾਂ ਰਾਸ਼ਟਰੀ ਸੁਰੱਖਿਆ ਕਾਨੂੰਨ ਦਾ ਪ੍ਰਸਤਾਵ ਪੇਸ਼ ਕੀਤਾ ਸੀ। ਐੱਨ. ਪੀ. ਸੀ. ਦਾ ਸਲਾਨਾ ਸੈਸ਼ਨ 28 ਮਈ ਨੂੰ ਖਤਮ ਹੋਵੇਗਾ ਅਤੇ ਅਜਿਹੀ ਉਮੀਦ ਹੈ ਕਿ ਇਸ ਤੋਂ ਪਹਿਲਾਂ ਹੀ ਕਾਨੂੰਨ ਨੂੰ ਲੈ ਕੇ ਐੱਨ. ਪੀ. ਸੀ. ਵਿਚ ਵੋਟਿੰਗ ਹੋਵੇਗੀ। ਇਹ ਪ੍ਰਸਤਾਵ ਪਾਸ ਹੋਣ ਦੇ ਬਾਅਦ ਕਾਨੂੰਨ ਜਾ ਰੂਪ ਲੈ ਲਵੇਗਾ ਅਤੇ ਜੂਨ ਦੇ ਅਖੀਰ ਤੱਕ ਹਾਂਗਕਾਂਗ ਵਿਚ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ। ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਘੋਸ਼ਣਾ ਦੇ ਬਾਅਦ ਤੋਂ ਹੀ ਕੌਮਾਂਤਰੀ ਪੱਧਰ 'ਤੇ ਇਸ ਦੀ ਸਖਤ ਆਲੋਚਨਾ ਹੋ ਰਹੀ ਹੈ।
ਬਿ੍ਰਟੇਨ ਨੇ ਕੋਰੋਨਾ ਦੇ ਮਰੀਜ਼ਾਂ ਲਈ ਇਸ ਦਵਾਈ ਦੇ ਟ੍ਰਾਇਲ ਨੂੰ ਦਿੱਤੀ ਇਜਾਜ਼ਤ
NEXT STORY