ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਮ ਦਾ ਪਹਿਲਾ ਦਫ਼ਤਰ ਭਾਰਤ ਵਿੱਚ ਬਣਨ ਜਾ ਰਿਹਾ ਹੈ। ਇਹ ਦਫ਼ਤਰ ਪੁਣੇ ਵਿੱਚ ਬਣਾਇਆ ਜਾਵੇਗਾ। ਟਰੰਪ ਬ੍ਰਾਂਡ ਦੇ ਤਹਿਤ ਰਿਹਾਇਸ਼ੀ ਫਲੈਟ ਲੰਬੇ ਸਮੇਂ ਤੋਂ ਦੇਸ਼ ਵਿੱਚ ਉਪਲਬਧ ਹਨ, ਪਰ ਕੋਈ ਵਪਾਰਕ ਜਾਇਦਾਦ ਨਹੀਂ ਸੀ। ਹੁਣ ਇਹ ਵੀ ਬਣਾਇਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਟਰੰਪ ਆਰਗੇਨਾਈਜੇਸ਼ਨ ਨੇ 10 ਸਾਲ ਪਹਿਲਾਂ ਭਾਰਤ ਦੇ ਲਗਜ਼ਰੀ ਹਾਊਸਿੰਗ ਮਾਰਕੀਟ ਵਿੱਚ ਐਂਟਰੀ ਕੀਤੀ ਸੀ। ਹੁਣ ਉਹ ਪੁਣੇ ਵਿੱਚ ਟਰੰਪ ਵਰਲਡ ਸੈਂਟਰ ਸ਼ੁਰੂ ਕਰਕੇ ਕਮਰਸ਼ੀਅਲ ਪ੍ਰਾਪਰਟੀ ਮਾਰਕੀਟ ਵਿੱਚ ਵੀ ਪ੍ਰਵੇਸ਼ ਕਰ ਰਹੇ ਹਨ।
ਇਹ ਵੀ ਪੜ੍ਹੋ : ਮੁਲਾਜ਼ਮਾਂ ਨੂੰ ਸਰਕਾਰ ਦਾ ਵੱਡਾ ਤੋਹਫ਼ਾ, ਮਿਲੇਗਾ 6800 ਰੁਪਏ ਦਾ ਬੋਨਸ, ਪੈਨਸ਼ਨਰਾਂ ਨੂੰ ਵੀ ਮਿਲੇਗਾ ਫਾਇਦਾ
ਭਾਰਤ ਵਿੱਚ ਟਰੰਪ ਦੇ ਭਾਈਵਾਲ ਟ੍ਰਿਬੇਕਾ ਡਿਵੈਲਪਰਜ਼ ਦੇ ਕਲਪੇਸ਼ ਮਹਿਤਾ ਨੇ ਬੁੱਧਵਾਰ ਨੂੰ ਇਸਦੀ ਘੋਸ਼ਣਾ ਕੀਤੀ। ਉਨ੍ਹਾਂ ਦੱਸਿਆ ਕਿ ਉਹ ਪੁਣੇ ਦੇ ਡਿਵੈਲਪਰ ਕੁੰਦਨ ਸਪੇਸਜ਼ ਦੇ ਸਹਿਯੋਗ ਨਾਲ ਪੁਣੇ ਦੇ ਕੋਰੇਗਾਂਵ ਪਾਰਕ ਦੇ ਨੇੜੇ ਦੋ ਵਪਾਰਕ ਟਾਵਰ ਬਣਾਉਣਗੇ। ਕੰਪਨੀ ਨੂੰ ਇਸ ਪ੍ਰੋਜੈਕਟ ਤੋਂ 289 ਮਿਲੀਅਨ ਡਾਲਰ ਤੋਂ ਵੱਧ ਦੀ ਕਮਾਈ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਲਗਾਤਾਰ ਆਪਣੇ ਹੀ ਰਿਕਾਰਡ ਤੋੜ ਰਹੀਆਂ ਸੋਨੇ ਦੀਆਂ ਕੀਮਤਾਂ, ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਰਿਹੈ Gold
ਇਹ ਟਾਵਰ ਕਿੰਨੇ ਖੇਤਰ ਵਿੱਚ ਹੋਣਗੇ?
'ਟਰੰਪ ਵਰਲਡ ਸੈਂਟਰ ਪੁਣੇ' 16 ਲੱਖ ਵਰਗ ਫੁੱਟ 'ਚ ਫੈਲਿਆ ਹੋਵੇਗਾ। ਇਸ ਵਿੱਚ ਦੋ ਕੱਚ ਦੇ ਟਾਵਰ ਹੋਣਗੇ ਜਿਸ ਵਿਚ 27 ਤੋਂ ਵੱਧ ਮੰਜ਼ਿਲਾਂ 'ਤੇ ਦਫ਼ਤਰ ਹੋਣਗੇ। ਟਾਵਰ 'ਚ ਦਫਤਰ ਕਿਰਾਏ ਲਈ ਅਤੇ ਖ਼ਰੀਦਣ ਲਈ ਮਿਲਣਗੇ। ਦੂਜੇ ਟਾਵਰ 'ਤੇ ਵੱਡੇ ਦਫ਼ਤਰ ਹੋਣਗੇ ਜੋ ਕਿਰਾਏ 'ਤੇ ਲਏ ਜਾ ਸਕਦੇ ਹਨ। ਇਹ ਵੱਖ-ਵੱਖ ਤਰ੍ਹਾਂ ਦੇ ਕਾਰੋਬਾਰਾਂ ਦੀਆਂ ਲੋੜਾਂ ਨੂੰ ਪੂਰਾ ਕਰੇਗਾ। ਮਹਿਤਾ ਨੇ ਕਿਹਾ ਕਿ ਭਾਰਤ ਅਮਰੀਕਾ ਤੋਂ ਬਾਹਰ ਟਰੰਪ ਬ੍ਰਾਂਡ ਲਈ ਸਭ ਤੋਂ ਵੱਡਾ ਬਾਜ਼ਾਰ ਹੈ।
ਇਹ ਵੀ ਪੜ੍ਹੋ : FASTag Rules: 1 ਅਪ੍ਰੈਲ ਤੋਂ ਬਦਲਣਗੇ ਨਿਯਮ, ਇਨ੍ਹਾਂ ਵਾਹਨਾਂ ਨੂੰ ਨਹੀਂ ਦੇਣਾ ਪਵੇਗਾ Toll...
ਭਾਰਤ ਵਿੱਚ ਕਾਰੋਬਾਰ 'ਤੇ ਧਿਆਨ
ਟਰੰਪ ਆਰਗੇਨਾਈਜ਼ੇਸ਼ਨ ਦੇ ਕਾਰਜਕਾਰੀ ਵੀਪੀ ਐਰਿਕ ਟਰੰਪ ਨੇ ਇੱਕ ਬਿਆਨ ਵਿੱਚ ਕਿਹਾ, ‘ਭਾਰਤ ਨੇ ਟਰੰਪ ਬ੍ਰਾਂਡ ਨੂੰ ਬਹੁਤ ਪਸੰਦ ਕੀਤਾ ਹੈ। ਬਹੁਤ ਸਾਰੇ ਆਲੀਸ਼ਾਨ ਰਿਹਾਇਸ਼ੀ ਪ੍ਰੋਜੈਕਟਾਂ 'ਤੇ ਇਕੱਠੇ ਕੰਮ ਕਰਨ ਤੋਂ ਬਾਅਦ, ਸਾਨੂੰ ਭਾਰਤ ਵਿੱਚ ਆਪਣਾ ਪਹਿਲਾ ਵਪਾਰਕ ਪ੍ਰੋਜੈਕਟ ਲਾਂਚ ਕਰਨ 'ਤੇ ਮਾਣ ਹੈ। ਇਸ ਦਾ ਮਤਲਬ ਹੈ ਕਿ ਟਰੰਪ ਕੰਪਨੀ ਭਾਰਤ ਵਿੱਚ ਆਪਣੇ ਕਾਰੋਬਾਰ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ।
ਇਹ ਵੀ ਪੜ੍ਹੋ : ਵਧਣ ਵਾਲੀ ਹੈ ਤੁਹਾਡੀ ਮਨਪਸੰਦ ਕਾਰ ਦੀ ਕੀਮਤ, ਕੰਪਨੀਆਂ ਨੇ ਕੀਤਾ ਕੀਮਤਾਂ ਵਧਾਉਣ ਦਾ ਐਲਾਨ
ਟਰੰਪ ਨੇ ਮੁੰਬਈ 'ਚ ਕੀਤਾ ਉਦਘਾਟਨ
ਡੋਨਾਲਡ ਟਰੰਪ ਅਗਸਤ 2014 'ਚ ਮੁੰਬਈ ਆਏ ਸਨ। ਉਨ੍ਹਾਂ ਨੇ ਲੋਢਾ ਗਰੁੱਪ ਨਾਲ ਮਿਲ ਕੇ ਵਰਲੀ 'ਚ 75 ਮੰਜ਼ਿਲਾ ਆਲੀਸ਼ਾਨ 'ਟਰੰਪ ਟਾਵਰ' ਦਾ ਉਦਘਾਟਨ ਕੀਤਾ। ਇਹ ਇੱਕ ਲਗਜ਼ਰੀ ਹੋਮ ਪ੍ਰੋਜੈਕਟ ਸੀ ਜੋ ਕਾਫੀ ਸਫਲ ਰਿਹਾ। ਹੁਣ ਟਰੰਪ ਕੰਪਨੀ ਕਮਰਸ਼ੀਅਲ ਪ੍ਰਾਪਰਟੀ 'ਚ ਵੀ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡਾ ਦੇ PM ਕਾਰਨੀ ਵੱਲੋਂ 28 ਅਪ੍ਰੈਲ ਨੂੰ ਸਨੈਪ ਚੋਣਾਂ ਕਰਾਉਣ ਦੀ ਉਮੀਦ
NEXT STORY