ਇੰਟਰਨੈਸ਼ਨਲ ਡੈਸਕ- ਇਜ਼ਰਾਈਲ 'ਚ ਸੰਸਦੀ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਜਾਰੀ ਹੈ, ਜਿੱਥੇ ਬੇਹੱਦ ਫ਼ਸਵਾਂ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਹੁਣ ਤੱਕ ਦੇ ਰੁਝਾਨਾਂ ਮੁਤਾਬਕ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਅਗਵਾਈ ਵਾਲੇ ਗਠਜੋੜ ਨੂੰ 55 ਸੀਟਾਂ ਅਤੇ 'ਯਾਸ਼ਾਰ ਪਾਰਟੀ' ਦੇ ਗਾਦੀ ਆਈਜ਼ਨਕੋਟ ਦੀ ਅਗਵਾਈ ਵਾਲੇ ਵਿਰੋਧੀ ਗਠਜੋੜ ਨੂੰ 49 ਸੀਟਾਂ ਮਿਲਣ ਦਾ ਅਨੁਮਾਨ ਹੈ। ਅਰਬ ਗਠਜੋੜਾਂ 'ਜੁਆਇੰਟ ਲਿਸਟ' ਨੂੰ 12 ਅਤੇ Ra'am ਨੂੰ 4 ਸੀਟਾਂ 'ਤੇ ਬੜ੍ਹਤ ਮਿਲਦੀ ਦਿਖਾਈ ਦੇ ਰਹੀ ਹੈ।
ਇਸ ਬੇਹੱਦ ਫ਼ਸਵੇਂ ਮੁਕਾਬਲੇ ਵਿਚਾਲੇ, ਜਦੋਂ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਦਾ ਦਿਖਾਈ ਨਹੀਂ ਦੇ ਰਿਹਾ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨੇਤਨਯਾਹੂ ਅਤੇ ਉਨ੍ਹਾਂ ਦੀ 'ਲਿਕੁਡ ਪਾਰਟੀ' ਦੇ ਪ੍ਰਦਰਸ਼ਨ ਦਾ ਸਹਿਰਾ ਆਪਣੇ ਸਿਰ ਬੰਨ੍ਹਣਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਖੁੱਸ ਜਾਵੇਗੀ ਨੇਤਨਯਾਹੂ ਦੀ ਕੁਰਸੀ ! ਕਿਸੇ ਵੀ ਪਾਰਟੀ ਨੂੰ ਨਹੀਂ ਮਿਲ ਰਿਹਾ ਸਪੱਸ਼ਟ ਬਹੁਮਤ
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਟਰੁੱਥ ਸੋਸ਼ਲ 'ਤੇ ਇਕ ਪੋਸਟ ਸ਼ੇਅਰ ਕਰ ਲਿਖਿਆ, "ਜਦੋਂ ਰਾਸ਼ਟਰਪਤੀ ਟਰੰਪ ਨੇ ਬੀਬੀ ਨੇਤਨਯਾਹੂ ਦਾ ਸਮਰਥਨ ਕੀਤਾ, ਤਾਂ ਪੂਰਾ ਮਾਹੌਲ ਬਦਲ ਗਿਆ। ਇੱਕ ਵੱਡੀ ਹਾਰ ਦੀ ਬਜਾਏ ਹੁਣ ਨੇਤਨਯਾਹੂ ਇਕ ਜ਼ਬਰਦਸਤ ਜਿੱਤ ਵੱਲ ਵਧਦੇ ਦਿਖਾਈ ਦੇ ਰਹੇ ਹਨ। ਇਹ ਸਭ ਰਾਸ਼ਟਰਪਤੀ ਟਰੰਪ ਦੇ ਸਮਰਥਨ ਤੋਂ ਬਾਅਦ ਹੋਇਆ, ਜੋ ਮਿਡਲ ਈਸਟ, ਇਜ਼ਰਾਈਲ ਅਤੇ ਅਮਰੀਕਾ ਦਾ ਭਲਾ ਚਾਹੁੰਦੇ ਹਨ।" ਇਸ ਤੋਂ ਇਲਾਵਾ ਟੈਕਸਾਸ 'ਚ ਇੱਕ ਰੈਲੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੀ ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਸਮਰਥਨ ਨਾਲ ਨੇਤਨਯਾਹੂ ਦੀ ਸਥਿਤੀ ਕਾਫ਼ੀ ਮਜ਼ਬੂਤ ਹੋਈ ਹੈ।
ਦੂਜੇ ਪਾਸੇ, ਪ੍ਰਧਾਨ ਮੰਤਰੀ ਨੇਤਨਯਾਹੂ ਨੇ ਦਾਅਵਾ ਕੀਤਾ ਕਿ ਯਹੂਦੀ ਵੋਟਰਾਂ ਵਿੱਚ ਸੱਜੇ-ਪੱਖੀ ਧੜੇ ਨੂੰ ਫ਼ੈਸਲਾਕੁੰਨ ਬਹੁਮਤ ਮਿਲਿਆ ਹੈ। ਉਨ੍ਹਾਂ ਨੇ ਅਰਬ ਪਾਰਟੀਆਂ ਦੇ ਸਮਰਥਨ ਨਾਲ ਸਰਕਾਰ ਬਣਾਉਣ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ, "ਸਾਨੂੰ ਇੱਕ ਰਾਸ਼ਟਰਵਾਦੀ, ਸੱਜੇ-ਪੱਖੀ ਅਤੇ ਮਜ਼ਬੂਤ ਸਰਕਾਰ ਬਣਾਉਣੀ ਪਵੇਗੀ। ਅਸੀਂ ਇਜ਼ਰਾਈਲ ਨੂੰ ਖ਼ਤਰੇ ਵਿੱਚ ਨਹੀਂ ਪਾ ਸਕਦੇ ਅਤੇ ਅਜਿਹੀ ਸਰਕਾਰ ਨਹੀਂ ਬਣਾ ਸਕਦੇ ਜੋ ਐਂਟੀ-ਜ਼ਾਇਓਨਿਸਟ ਅਰਬ ਪਾਰਟੀਆਂ 'ਤੇ ਟਿਕੀ ਹੋਵੇ।"
ਜ਼ਿਕਰਯੋਗ ਹੈ ਕਿ 7 ਅਕਤੂਬਰ 2023 ਦੇ ਹਮਾਸ ਹਮਲੇ ਤੋਂ ਬਾਅਦ ਇਜ਼ਰਾਈਲ 'ਚ ਪਹਿਲੀ ਵਾਰ ਚੋਣਾਂ ਹੋ ਰਹੀਆਂ ਹਨ, ਜਿਨ੍ਹਾਂ 'ਚ 19 ਸਾਲਾਂ ਤੱਕ ਸੱਤਾ ਦੇ ਕੇਂਦਰ 'ਚ ਰਹੇ ਨੇਤਨਯਾਹੂ ਨੂੰ ਸਾਬਕਾ IDF ਚੀਫ਼ ਗਾਦੀ ਆਈਜ਼ਨਕੋਟ ਦੀ 'ਯਾਸ਼ਾਰ ਪਾਰਟੀ' ਤੋਂ ਸਖ਼ਤ ਚੁਣੌਤੀ ਮਿਲ ਰਹੀ ਹੈ।
ਇਹ ਵੀ ਪੜ੍ਹੋ- ਹਜ਼ਾਰਾਂ ਭਾਰਤੀਆਂ ਨੂੰ ਵਰਕ ਵੀਜ਼ਾ ਦੇਵੇਗਾ ਨਿਊਜ਼ੀਲੈਂਡ ! FTA ਲਾਗੂ ਹੋਣ ਮਗਰੋਂ ਹੋਇਆ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੈਨੇਡਾ 'ਚ ਹੈਲਥ ਕੇਅਰ ਤੇ ਸੋਸ਼ਲ ਸਰਵਿਸ ਪੇਸ਼ੇਵਰਾਂ ਦੀ ਭਾਰੀ ਡਿਮਾਂਡ ! ਪੰਜਾਬੀਆਂ ਲਈ ਸੁਨਹਿਰੀ ਮੌਕਾ
NEXT STORY