ਵਾਸ਼ਿੰਗਟਨ (ਇੰਟ.)- ਅਮਰੀਕਾ ’ਚ 1 ਮਹੀਨੇ ਬਾਅਦ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਸ਼ਨੀਵਾਰ ਨੂੰ ਡੋਨਾਲਡ ਟਰੰਪ ਇਕ ਵਾਰ ਫਿਰ ਤੋਂ ਪੈਨਸਿਲਵੇਨੀਆ ਦੇ ਬਟਲਰ ’ਚ ਰੈਲੀ ਕਰਨ ਪਹੁੰਚੇ। ਇਹ ਉਹੀ ਥਾਂ ਹੈ, ਜਿੱਥੇ 13 ਜੁਲਾਈ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ’ਤੇ ਜਾਨਲੇਵਾ ਹਮਲਾ ਹੋਇਆ ਸੀ। ਸ਼ਨੀਵਾਰ ਦੀ ਰੈਲੀ ’ਚ ਟਰੰਪ ਨਾਲ ਟੈਸਲਾ ਦੇ ਮਾਲਕ ਐਲੋਨ ਮਸਕ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਆਰਥਿਕ ਸੰਕਟ ’ਚ ਮਾਲਦੀਵ, ਮਦਦ ਮੰਗਣ ਲਈ ਭਾਰਤ ਪਹੁੰਚੇ ਰਾਸ਼ਟਰਪਤੀ ਮੁਈਜ਼ੂ
ਬੁਲੇਟ ਪਰੂਫ ਸਕਰੀਨ ਦੇ ਪਿੱਛੇ ਖੜ੍ਹੇ ਹੋ ਕੇ ਟਰੰਪ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਉਥੋਂ ਹੀ ਕੀਤੀ, ਜਿੱਥੇ 13 ਜੁਲਾਈ ਨੂੰ ਹਮਲੇ ਤੋਂ ਬਾਅਦ ਉਨ੍ਹਾਂ ਨੇ ਗੋਲੀ ਲੱਗਣ ਤੋਂ ਬਾਅਦ ਆਪਣਾ ਭਾਸ਼ਣ ਛੱਡ ਦਿੱਤਾ ਸੀ। ਟਰੰਪ ਨੇ ਕਿਹਾ ਕਿ ਅੱਜ ਤੋਂ ਠੀਕ 12 ਹਫਤੇ ਪਹਿਲਾਂ ਇਸੇ ਜ਼ਮੀਨ ’ਤੇ ਇਕ ਕਾਤਲ ਨੇ ਮੈਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਦਿਨ 15 ਸੈਕਿੰਡ ਲਈ ਸਮਾਂ ਰੁਕ ਗਿਆ ਸੀ ਪਰ ਉਹ ਆਪਣੇ ਮਕਸਦ ’ਚ ਕਾਮਯਾਬ ਨਹੀਂ ਹੋ ਸਕਿਆ। ਸਾਬਕਾ ਰਾਸ਼ਟਰਪਤੀ ਨੇ ਕਿਹਾ, 'ਮੈਂ ਕਦੇ ਹਾਰ ਨਹੀਂ ਮੰਨਾਂਗਾ, ਕਦੇ ਨਹੀਂ ਝੁਕਾਂਗਾ, ਕਦੇ ਨਹੀਂ ਟੁੱਟਾਂਗਾ, ਇੱਥੋਂ ਤੱਕ ਕਿ ਮੌਤ ਦੇ ਸਾਹਮਣੇ ਵੀ ਨਹੀਂ।'
ਇਹ ਵੀ ਪੜ੍ਹੋ: ਵੱਡੀ ਖ਼ਬਰ: ਗੈਂਗਵਾਰ 'ਚ ਔਰਤਾਂ ਤੇ ਬੱਚਿਆਂ ਸਣੇ 70 ਲੋਕਾਂ ਦੀ ਮੌਤ
ਰੈਲੀ ਵਿਚ ਸ਼ਾਮਲ ਹੋਏ ਐਲੋਨ ਮਸਕ ਨੇ ਵੀ 20 ਹਜ਼ਾਰ ਟਰੰਪ ਸਮਰਥਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਲੋਕਤੰਤਰ ਅਤੇ ਸੰਵਿਧਾਨ ਦੀ ਰੱਖਿਆ ਲਈ ਟਰੰਪ ਦੀ ਜਿੱਤ ਜ਼ਰੂਰੀ ਹੈ। ਮਸਕ ਨੇ ਰਾਸ਼ਟਰਪਤੀ ਜੋਅ ਬਾਈਡੇਨ ’ਤੇ ਵੀ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਇਕ ਪਾਸੇ ਸਾਡੇ ਕੋਲ ਅਜਿਹਾ ਰਾਸ਼ਟਰਪਤੀ ਹੈ, ਜੋ ਪੌੜੀਆਂ ਵੀ ਠੀਕ ਤਰ੍ਹਾਂ ਨਹੀਂ ਚੜ੍ਹ ਸਕਦਾ। ਦੂਜੇ ਪਾਸੇ ਇਕ ਅਜਿਹਾ ਵਿਅਕਤੀ (ਟਰੰਪ) ਹੈ, ਜੋ ਗੋਲੀ ਲੱਗਣ ਤੋਂ ਬਾਅਦ ਵੀ ਹਵਾ ’ਚ ਹੱਥ ਚੁੱਕ ਕੇ ਕਿਸੇ ਵੀ ਕੀਮਤ ’ਤੇ ਲੜਨ ਦਾ ਸੁਨੇਹਾ ਦਿੰਦਾ ਹੈ।
ਇਹ ਵੀ ਪੜ੍ਹੋ: 6 ਮਹੀਨੇ ਦੇ ਬੱਚੇ ਨੂੰ ਚੂਹੇ ਦੇ ਕੱਟਣ 'ਤੇ ਪਿਓ ਨੂੰ ਹੋਈ ਜੇਲ੍ਹ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
900 ਤੋਂ ਵੱਧ ਆਸਟ੍ਰੇਲੀਆਈ ਲੋਕਾਂ ਨੇ ਛੱਡਿਆ ਲੇਬਨਾਨ
NEXT STORY