ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਈ ਅੰਤਰਰਾਸ਼ਟਰੀ ਤਣਾਅਪੂਰਨ ਵਿਵਾਦਾਂ ਨੂੰ ਹੱਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਜਿਸ ਤੋਂ ਬਾਅਦ ਵ੍ਹਾਈਟ ਹਾਊਸ ਨੇ ਉਨ੍ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਉਮੀਦਵਾਰ ਬਣਾਉਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਭਾਰਤ ਅਮਰੀਕਾ ਤੋਂ ਨਹੀਂ ਖਰੀਦੇਗਾ F-35 ਜੈੱਟ ਲੜਾਕੂ ਜਹਾਜ਼! bloomberg ਦੀ ਰਿਪੋਰਟ 'ਚ ਦਾਅਵਾ
ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲੇਵਿਟ ਨੇ ਦਾਅਵਾ ਕੀਤਾ ਕਿ ਟਰੰਪ ਨੇ ਥਾਈਲੈਂਡ ਅਤੇ ਕੰਬੋਡੀਆ, ਇਜ਼ਰਾਈਲ ਅਤੇ ਈਰਾਨ, ਰਵਾਂਡਾ ਅਤੇ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ, ਭਾਰਤ ਅਤੇ ਪਾਕਿਸਤਾਨ, ਸਰਬੀਆ ਤੇ ਕੋਸੋਵੋ ਅਤੇ ਮਿਸਰ ਤੇ ਇਥੋਪੀਆ ਵਿਚਕਾਰ ਚੱਲ ਰਹੇ ਵਿਵਾਦਾਂ ਨੂੰ ਖਤਮ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਤੁਰੰਤ ਅਤੇ ਬਿਨਾਂ ਸ਼ਰਤ ਜੰਗਬੰਦੀ ਕਰਵਾਉਣ ਵਿੱਚ ਵੀ ਮਦਦ ਕੀਤੀ। ਦੋਵੇਂ ਦੇਸ਼ ਇੱਕ ਘਾਤਕ ਟਕਰਾਅ ਵਿੱਚ ਉਲਝੇ ਹੋਏ ਸਨ।
ਉਨ੍ਹਾਂ ਕਿਹਾ ਕਿ ਟਰੰਪ ਨੇ ਹਰ ਮਹੀਨੇ ਔਸਤਨ ਇੱਕ ਸ਼ਾਂਤੀ ਸਮਝੌਤਾ ਜਾਂ ਜੰਗਬੰਦੀ ਕਰਵਾਈ ਹੈ। ਹੁਣ ਸਮਾਂ ਆ ਗਿਆ ਹੈ ਕਿ ਉਨ੍ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਜਾਵੇ।" ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਹਰ ਮਹੀਨੇ ਇਕ ਵਿਵਾਦ ਨੂੰ ਸੁਲਝਾਇਆ ਹੈ, ਇਸ ਲਈ ਉਹ ਨੋਬਲ ਸ਼ਾਂਤੀ ਪੁਰਸਕਾਰ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕ ਇਸ ਨੂੰ ਰਾਜਨੀਤਕ ਕਦਰ ਵਧਾਉਣ ਦੀ ਕੋਸ਼ਿਸ਼ ਵੀ ਮੰਨ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬ੍ਰਿਸਬੇਨ 'ਚ ਪ੍ਰਤਾਪ ਸਿੰਘ ਬਾਜਵਾ ਨੂੰ 'ਕੈਨੇਡੀ ਲੀਡਰਸ਼ਿਪ ਐਵਾਰਡ' ਦੇ ਕੇ ਕੀਤਾ ਸਨਮਾਨਿਤ
NEXT STORY