ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਆਖਿਆ ਹੈ ਕਿ ਉਹ ਯੁੱਧ ਅਪਰਾਧਾਂ ਦੇ ਦੋਸ਼ੀ ਕਈ ਫੌਜੀ ਕਰਮੀਆਂ ਨੂੰ ਮੁਆਫ ਦਾਨ ਦੇਣ 'ਤੇ ਵਿਚਾਰ ਕਰ ਰਹੇ ਹਨ। ਆਲੋਚਕਾਂ ਦਾ ਕਹਿਣਾ ਹੈ ਕਿ ਇਹ ਸੰਵਿਧਾਨਕ ਅਧਿਕਾਰਾਂ ਦਾ ਗਲਤ ਇਸਤੇਮਾਲ ਹੋਵੇਗਾ। ਨਿਊਯਾਰਕ ਟਾਈਮਸ ਨੇ ਆਪਣੀ ਖਬਰ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਮੈਮੋਰੀਅਲ ਡੇਅ ਹਫਤਾਵਾਰੀ 'ਤੇ ਟਰੰਪ ਨੇ ਵਿਵਾਦਤ ਮੁਆਫੀ ਦਾਨ ਦੇਣ ਦਾ ਜ਼ਿਕਰ ਕੀਤਾ ਸੀ।
ਇਸ ਦੌਰਾਨ ਟਰੰਪ ਨੇ ਅਮਰੀਕਾ ਡਿਊਟੀ ਦੌਰਾਨ ਜ਼ਿੰਦਗੀ ਦਾ ਬਲਿਦਾਨ ਕਰਨ ਵਾਲੇ ਫੌਜੀਆਂ ਨੂੰ ਯਾਦ ਕਰ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਖਬਰਾਂ ਮੁਤਾਬਕ ਨਿਹੱਥੇ ਲੋਕਾਂ 'ਤੇ ਗੋਲੀਆਂ ਚਲਾਉਣ ਅਤੇ ਇਕ ਨਾਬਾਲਿਗ ਬੰਦੀ ਦੀ ਚਾਕੂ ਮਾਰ-ਮਾਰ ਕੇ ਹੱਤਿਆ ਕਰਨ ਦੇ ਦੋਸ਼ੀ ਨੇਵੀ ਸੀਲ ਐਡਵਰਡ ਗੈਲਾਘੇਰ ਨੂੰ ਵੀ ਮੁਆਫੀ ਦੇਣ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।
ਟਰੰਪ ਨੇ ਵੀ ਇਹ ਕਿਹਾ ਕਿ ਯੂ. ਐੱਸ. ਆਰਮੀ ਗ੍ਰੀਨ ਬੈਰੇਟਸ ਦੇ ਸਾਬਕਾ ਮੈਂਬਰ ਮੈਟ ਗਾਲਸਟੀਨ ਨੂੰ ਵੀ ਮੁਆਫ ਕੀਤੇ ਜਾਣ 'ਤੇ ਵਿਚਾਰ ਕੀਤਾ ਰਿਹਾ ਹੈ। ਵ੍ਹਾਈਟ ਹਾਊਸ ਦੇ ਲਾਨ (ਬਾਹਰ ਗਾਰਡਨ) 'ਚ ਸ਼ੁੱਕਰਵਾਰ ਨੂੰ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਕਈ ਲੋਕਾਂ ਨੂੰ ਮੁਆਫ ਕਰਨ 'ਤੇ ਵਿਚਾਰ ਕਰ ਰਹੇ ਹਾਂ।
ਬ੍ਰਿਟੇਨ ਆਉਣ 'ਤੇ ਟਰੰਪ ਦਾ ਸਵਾਗਤ ਨਹੀਂ ਕਰੇਗੀ ਮੇਗਨ ਮਰਕੇਲ
NEXT STORY