ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੇ ਆਪਣੇ ਵਿਰੋਧੀ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਦੇਸ਼ ਦੀ ਅਗਵਾਈ ਕਰਨ ਲਈ 'ਅਯੋਗ' ਹਨ। ਹੈਰਿਸ ਨੇ ਬੁੱਧਵਾਰ ਨੂੰ ਵਾਸ਼ਿੰਗਟਨ ਵਿਚ ਆਪਣੀ ਸਰਕਾਰੀ ਰਿਹਾਇਸ਼ 'ਤੇ ਪੱਤਰਕਾਰਾਂ ਨੂੰ ਕਿਹਾ, "ਕੱਲ੍ਹ ਸਾਨੂੰ ਪਤਾ ਲੱਗਾ ਕਿ ਡੋਨਾਲਡ ਟਰੰਪ ਦੇ ਚੀਫ਼ ਆਫ਼ ਸਟਾਫ਼ ਰਹੇ ਜੌਨ ਕੈਲੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਦੋਂ ਟਰੰਪ ਰਾਸ਼ਟਰਪਤੀ ਸਨ, ਉਦੋਂ ਉਹ ਚਾਹੁੰਦੇ ਸਨ ਕਿ ਉਨ੍ਹਾਂ ਕੋਲ ਅਜਿਹੇ ਜਨਰਲ ਹੋਣ, ਜੋ ਅਡੌਲਫ਼ ਹਿਟਲਰ (ਜਰਮਨ ਤਾਨਾਸ਼ਾਹ) ਕੋਲ ਸਨ।" ਉਨ੍ਹਾਂ ਕਿਹਾ, ''ਟਰੰਪ ਨੇ ਅਜਿਹਾ ਇਸ ਲਈ ਕਿਹਾ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਫੌਜ ਅਮਰੀਕੀ ਸੰਵਿਧਾਨ ਪ੍ਰਤੀ ਵਫ਼ਾਦਾਰ ਹੋਵੇ। ਉਹ ਇੱਕ ਅਜਿਹੀ ਫੌਜ ਚਾਹੁੰਦੇ ਹਨ ਜੋ ਉਨ੍ਹਾਂ ਪ੍ਰਤੀ ਵਫ਼ਾਦਾਰ ਹੋਵੇ। ਉਹ ਅਜਿਹੀ ਫੌਜ ਚਾਹੁੰਦੇ ਹਨ ਜੋ ਨਿੱਜੀ ਤੌਰ 'ਤੇ ਉਨ੍ਹਾਂ ਪ੍ਰਤੀ ਵਫ਼ਾਦਾਰ ਹੋਵੇ, ਜੋ ਉਨ੍ਹਾਂ ਦੇ ਆਦੇਸ਼ਾਂ ਦੀ ਪਾਲਣਾ ਕਰੇ, ਭਾਵੇਂ ਇਸ ਲਈ ਉਸ ਨੂੰ ਉਨ੍ਹਾਂ ਦੇ ਕਹਿਣ 'ਤੇ ਕਾਨੂੰਨ ਕਿਉਂ ਨਾ ਤੋੜਨਾ ਪਵੇ ਜਾਂ ਅਮਰੀਕੀ ਸੰਵਿਧਾਨ ਪ੍ਰਤੀ ਆਪਣੀ ਸਹੁੰ ਦੀ ਉਲੰਘਣਾ ਕਿਉਂ ਨਾ ਕਰਨੀ ਪਵੇ।"
ਇਹ ਵੀ ਪੜ੍ਹੋ: ਟਰੂਡੋ ਨੂੰ ਦੋਹਰੀ ਮਾਰ; ਆਪਣੀ ਹੀ ਪਾਰਟੀ ਹੋ ਗਈ ਵਿਰੋਧੀ, ਚੋਣਾਂ 'ਚ ਕਰਨਾ ਪੈ ਸਕਦੈ ਹਾਰ ਦਾ ਸਾਹਮਣਾ
ਹੈਰਿਸ ਨੇ ਕਿਹਾ, “ਪਿਛਲੇ ਹਫਤੇ ਦੌਰਾਨ ਡੋਨਾਲਡ ਟਰੰਪ ਨੇ ਵਾਰ-ਵਾਰ ਆਪਣੇ ਦੇਸ਼ ਵਾਸੀਆਂ ਨੂੰ ਅੰਦਰੂਨੀ ਦੁਸ਼ਮਣ ਕਿਹਾ ਅਤੇ ਇੱਥੋਂ ਤੱਕ ਕਿਹਾ ਕਿ ਉਹ ਅਮਰੀਕੀ ਨਾਗਰਿਕਾਂ ਵਿਰੁੱਧ ਫੌਜ ਦੀ ਵਰਤੋਂ ਕਰਨਗੇ। ਇਸ ਤੋਂ ਇੱਕ ਦਿਨ ਪਹਿਲਾਂ, ਕੈਲੀ ਨੇ 'ਨਿਊਯਾਰਕ ਟਾਈਮਜ਼' ਨੂੰ ਇੱਕ ਇੰਟਰਵਿਊ ਵਿੱਚ ਕਿਹਾ ਸੀ, "ਯਕੀਨਨ, ਸਾਬਕਾ ਰਾਸ਼ਟਰਪਤੀ (ਟਰੰਪ) ਸੱਜੇ ਪੱਖੀ ਵਿਚਾਰਧਾਰਾ ਦੇ ਹਨ, ਉਹ ਨਿਸ਼ਚਿਤ ਤੌਰ 'ਤੇ ਇੱਕ ਸੱਤਾਵਾਦੀ ਹਨ, ਤਾਨਾਸ਼ਾਹਾਂ ਦੀ ਪ੍ਰਸ਼ੰਸਾ ਕਰਦੇ ਹਨ। ਉਹ ਨਿਸ਼ਚਤ ਤੌਰ 'ਤੇ ਸਰਕਾਰ ਪ੍ਰਤੀ ਤਾਨਾਸ਼ਾਹੀ ਰਵੱਈਏ ਨੂੰ ਤਰਜੀਹ ਦਿੰਦੇ ਹੈ।' ਉਨ੍ਹਾਂ ਅੱਗੇ ਕਿਹਾ ਕਿ ਟਰੰਪ ਨੇ ਕਦੇ ਵੀ ਇਸ ਤੱਥ ਨੂੰ ਸਵੀਕਾਰ ਨਹੀਂ ਕੀਤਾ ਕਿ ਉਹ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਨਹੀਂ ਸਨ। ਸ਼ਕਤੀਸ਼ਾਲੀ ਤੋਂ ਮੇਰਾ ਮਤਲਬ ਹੈ ਉਸ ਵਿਅਕਤੀ ਤੋਂ ਹੈ ਜੋ ਆਪਣੀ ਇੱਛਾ ਮੁਤਾਬਕ ਜੋ ਚਾਹੇ, ਜਦੋਂ ਚਾਹੇ ਕੁੱਝ ਵੀ ਕਰ ਸਕਦਾ ਹੈ।" ਉਥੇ ਹੀ ਟਰੰਪ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ।
ਇਹ ਵੀ ਪੜ੍ਹੋ: ਸਕੂਲ 'ਚ ਹੋਇਆ ਧਮਾਕਾ, 35 ਵਿਦਿਆਰਥੀ ਜ਼ਖ਼ਮੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਸ਼ਟਰਪਤੀ ਨੂੰ ਹਟਾਉਣ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ : ਬੰਗਲਾਦੇਸ਼ ਦੀ ਅੰਤ੍ਰਿਮ ਸਰਕਾਰ
NEXT STORY