ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਰਬਪਤੀ ਨਿਵੇਸ਼ ਬੈਂਕਰ ਵਾਰੇਨ ਸਟੀਫਨਸ ਨੂੰ ਬ੍ਰਿਟੇਨ 'ਚ ਆਪਣਾ ਰਾਜਦੂਤ ਨਾਮਜ਼ਦ ਕੀਤਾ ਹੈ। ਸਟੀਫਨਜ਼ ਰਿਪਬਲਿਕਨ ਪਾਰਟੀ ਨੂੰ ਚੰਦਾ ਦੇਣ ਵਾਲੇ ਕਾਰੋਬਾਰੀਆਂ ਵਿਚ ਸ਼ਾਮਲ ਹਨ। ਉਨ੍ਹਾਂ ਟਰੰਪ ਦੇ ਸਮਰਥਨ ਵਾਲੀ 'ਸੁਪਰ ਪੀਏਸੀ (ਰਾਜਨੀਤਿਕ ਐਕਸ਼ਨ ਕਮੇਟੀ)' ਨੂੰ 2 ਮਿਲੀਅਨ ਡਾਲਰ ਦਾਨ ਕੀਤੇ ਸਨ।
ਟਰੰਪ ਨੇ ਸੋਮਵਾਰ ਸ਼ਾਮ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' ਰਾਹੀਂ ਐਲਾਨ ਕੀਤਾ ਕਿ ਉਹ ਬ੍ਰਿਟੇਨ 'ਚ ਅਮਰੀਕੀ ਰਾਜਦੂਤ ਵਜੋਂ ਸਟੀਫਨਜ਼ ਦੀ ਚੋਣ ਕਰ ਰਹੇ ਹਨ। ਟਰੰਪ ਦਾ ਅਹੁਦਾ ਸੰਭਾਲਣ ਤੋਂ ਬਾਅਦ ਸੈਨੇਟ ਤੋਂ ਉਨ੍ਹਾਂ ਦੇ ਨਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਹੀ ਸਟੀਫਨਜ਼ ਨੂੰ ਇਸ ਅਹੁਦੇ 'ਤੇ ਨਿਯੁਕਤ ਕੀਤਾ ਜਾ ਸਕਦਾ ਹੈ। ਸਟੀਫਨਜ਼, ਲਿਟਲ ਰੌਕ, ਅਰਕਨਸਾਸ ਵਿਚ ਸਥਿਤ ਇਕ ਵਿੱਤੀ ਸੇਵਾ ਕੰਪਨੀ ਸਟੀਫਨਜ਼ ਇੰਕ. ਦੇ ਚੇਅਰਮੈਨ, ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਹੁਦਾ ਛੱਡਣ ਤੋਂ ਪਹਿਲਾਂ ਬਾਈਡੇਨ ਦਾ ਭਾਰਤ ਲਈ ਅਹਿਮ ਫੈਸਲਾ
NEXT STORY