ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ 'ਚ ਸਟੀਲ ਅਤੇ ਖਨਨ ਉਦਯੋਗਾਂ 'ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਹੈ। ਅਮਰੀਕਾ ਦੇ ਇਸ ਫੈਸਲੇ ਨਾਲ ਭਾਰਤੀ ਉਦਯੋਗ ਸਮੇਤ ਦੁਨੀਆ ਭਰ ਦੇ ਸਟੀਲ ਉਦਯੋਗ 'ਤੇ ਅਸਰ ਪਵੇਗਾ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਟਰੰਪ ਇਥੇ ਤੇਲ ਵਿਕਰੀ 'ਤੇ ਰੋਕ ਲਾ ਚੁੱਕੇ ਹਨ। ਤੇਲ ਨਿਰਯਾਤ 'ਤੇ ਰੋਕ ਲਾਉਣ ਦੌਰਾਨ ਅਮਰੀਕਾ ਨੇ ਭਾਰਤ ਸਮੇਤ 8 ਦੇਸ਼ਾਂ ਨੂੰ 2 ਮਈ ਤੱਕ ਛੋਟ ਦਿੱਤੀ ਸੀ, ਜਿਹੜੀ ਕਿ ਬੀਤੇ ਦਿਨੀਂ ਖਤਮ ਹੋ ਗਈ ਹੈ। ਜ਼ਿਕਰਯੋਗ ਹੈ ਕਿ ਈਰਾਨ ਤੋਂ ਤੇਲ ਖਰੀਦ 'ਤੇ ਪਾਬੰਦੀ ਲਾਉਣ ਨਾਲ ਭਾਰਤ 'ਚ ਕਰੂਡ ਆਇਲ ਦੀਆਂ ਕੀਮਤਾਂ 'ਚ ਉਛਾਲ ਆਵੇਗਾ। ਇਸ ਦਾ ਅਸਰ ਆਮ ਆਦਮੀ ਦੀ ਜ਼ੇਬ 'ਤੇ ਵੀ ਪੈ ਸਕਦਾ ਹੈ।
ਸ਼੍ਰੀਲੰਕਾ: ਈਸਟਰ ਹਮਲੇ ਦੇ 9 ਸ਼ੱਕੀਆਂ ਨੂੰ ਮਿਲੀ ਜ਼ਮਾਨਤ, ਜਾਂਚ ਦੇ ਘੇਰੇ 'ਚ ਪੁਲਸ
NEXT STORY