ਕੋਲੰਬੋ— ਸ਼੍ਰੀਲੰਕਾਈ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਈਸਟਰ ਹਮਲੇ ਦੇ ਇਕ ਆਤਮਘਾਤੀ ਹਮਲਾਵਰ ਦੀ ਮਲਕੀਅਤ ਵਾਲੇ ਤਾਂਬਾ ਕਾਰਖਾਨੇ ਦੇ 9 ਕਰਮਚਾਰੀਆਂ ਨੂੰ ਜ਼ਮਾਨਤ ਮਿਲਣ ਦਾ ਕਾਰਨ ਪੁਲਸ ਦੀ ਜਾਂਚ 'ਚ ਕਿਸੇ ਤਰ੍ਹਾਂ ਦੀ ਕੁਤਾਹੀ ਤਾਂ ਨਹੀਂ।
ਕੋਲੰਬੋ ਦੇ ਉਪ ਨਗਰ ਵੈਲਮਪੀਟੀਆ ਦੇ ਇਕ ਕਾਰਖਾਨੇ ਤੋਂ 22 ਅਪ੍ਰੈਲ ਨੂੰ ਹੋਏ ਹਮਲੇ ਦੇ ਸਿਲਸਿਲੇ 'ਚ ਗ੍ਰਿਫਤਾਰ ਕੀਤੇ 9 ਸ਼ੱਕੀਆਂ ਨੂੰ ਕੋਲੰਬੋ ਮੈਜਿਸਟ੍ਰੇਟ ਦੀ ਅਦਾਲਤ ਨੇ ਦਸਤਾਵੇਜ਼ਾਂ ਦੀ ਘਾਟ 'ਚ ਜ਼ਮਾਨਤ ਦੇ ਦਿੱਤੀ ਤੇ ਇਹ ਦੋਸ਼ ਲਾਇਆ ਗਿਆ ਕਿ ਅੱਤਵਾਦ ਵਿਰੋਧੀ ਕਾਨੂੰਨ ਦੇ ਤਹਿਤ ਇਸ ਮਾਮਲੇ ਨੂੰ ਦਰਜ ਨਹੀਂ ਕੀਤਾ ਜਾਣਾ ਪੁਲਸ ਦੀ ਗਲਤੀ ਹੋ ਸਕਦੀ ਹੈ। ਜ਼ਮਾਨਤ ਦਿੰਦੇ ਹੋਏ ਅਦਾਲਤ ਨੇ ਕਿਹਾ ਕਿ ਦੋਸ਼ੀਆਂ 'ਤੇ ਜਿਨ੍ਹਾਂ ਅਪਰਾਧਾਂ ਨੂੰ ਅੰਜਾਮ ਦੇਣ ਦਾ ਦੋਸ਼ ਹੈ, ਵੈਲਮਪੀਟੀਆ ਪੁਲਸ ਉਨ੍ਹਾਂ ਦਾ ਜ਼ਿਕਰ ਕਰਨ 'ਚ ਅਸਫਲ ਰਹੀ। ਇਹ 9 ਸ਼ੱਕੀ ਜਿਸ ਤਾਂਬਾ ਫੈਕਟਰੀ 'ਚ ਕੰਮ ਕਰਦੇ ਸਨ ਉਸ ਦਾ ਮਾਲਕ ਸਿਨਾਮੋਨ ਗ੍ਰੈਂਡ ਹੋਟਲ 'ਚ ਆਤਮਘਾਤੀ ਹਮਲੇ ਨੂੰ ਅੰਜਾਮ ਦੇਣ ਵਾਲਾ ਮੁਹੰਮਦ ਇਬਰਾਹੀਮ ਇਨਸਾਫ ਅਹਿਮਦ ਸੀ। ਉਸ ਦਿਨ ਦੋ ਹੋਰ ਹੋਟਲਾਂ 'ਚ ਆਤਮਘਾਤੀ ਹਮਲੇ ਕੀਤੇ ਗਏ ਸਨ। ਕਾਰਖਾਨਾ ਮਾਲਕ ਦਾ ਭਰਾ ਸ਼ਾਂਗ੍ਰੀਲਾ ਹੋਟਲ 'ਤੇ ਬੰਬ ਧਮਾਕਾ ਕਰਨ ਵਾਲੇ ਦੋ ਹਮਲਾਵਰਾਂ 'ਚੋਂ ਇਕ ਸੀ।
ਅਜਿਹਾ ਸ਼ੱਕ ਹੈ ਕਿ ਉਸ ਦੇ ਕਾਰਖਾਨੇ 'ਚ ਹੀ ਬੰਬਾਂ ਨੂੰ ਪੈਕ ਕੀਤਾ ਗਿਆ ਸੀ। ਪੁਲਸ ਦੀ ਵਿਸ਼ੇਸ਼ ਜਾਂਚ ਇਕਾਈ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਪੁਲਸ ਤੋਂ ਕੋਈ ਗਲਤੀ ਹੋਈ ਹੈ। ਪੁਲਸ ਬੁਲਾਰੇ ਰੂਵਨ ਗੁਨਸੇਕਰਾ ਨੇ ਕਿਹਾ ਕਿ ਪੁਲਸ ਵਲੋਂ ਕੋਈ ਗਲਤੀ ਨਹੀਂ ਹੋਈ। ਇਸ ਦੀ ਜਾਂਚ ਕੀਤੀ ਜਾ ਚੁੱਕੀ ਹੈ।
ਊਠ ਨਾਲ ਸ਼ਾਪਿੰਗ ਮਾਲ ਪੁੱਜਾ ਵਿਅਕਤੀ, ਹੱਕੇ-ਬੱਕੇ ਰਹਿ ਗਏ ਲੋਕ (ਵੀਡੀਓ)
NEXT STORY