ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਮੌਜੂਦਾ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕੀਤੀ ਹੈ। ਉਨ੍ਹਾਂ ਫਲੈਗੈਂਟ ਪੋਡਕਾਸਟ ਵਿੱਚ ਕਿਹਾ ਕਿ ਮੋਦੀ ਇੱਕ ਮਹਾਨ ਵਿਅਕਤੀ ਹਨ। ਉਹ ਮੇਰਾ ਚੰਗਾ ਦੋਸਤ ਵੀ ਹੈ। ਉਹ ਸਭ ਤੋਂ ਵਧੀਆ ਹਨ। ਟਰੰਪ ਦਾ ਇਹ ਬਿਆਨ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਠੀਕ ਪਹਿਲਾਂ ਆਇਆ ਹੈ। ਅਮਰੀਕਾ ਵਿੱਚ ਨਵੰਬਰ ਦੇ ਪਹਿਲੇ ਹਫ਼ਤੇ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਇਨ੍ਹਾਂ ਚੋਣਾਂ ਵਿੱਚ ਭਾਰਤੀ-ਅਮਰੀਕੀ ਵੋਟਰ ਵੱਡੀ ਗਿਣਤੀ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਅਜਿਹੇ 'ਚ ਟਰੰਪ ਉਨ੍ਹਾਂ ਨੂੰ ਵੀ ਆਪਣੇ ਨਾਲ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।
ਟਰੰਪ ਨੇ ਪੀ.ਐਮ ਮੋਦੀ ਬਾਰੇ ਕਹੀ ਇਹ ਗੱਲ
ਫਲੈਗਰੈਂਟ ਪੋਡਕਾਸਟ 'ਚ ਟਰੰਪ ਨੂੰ ਸਵਾਲ ਪੁੱਛਿਆ ਗਿਆ ਕਿ ਤੁਸੀਂ ਪਰਸਨੈਲਿਟੀ ਦਾ ਮੁਲਾਂਕਣ ਕਿਵੇਂ ਕਰ ਰਹੇ ਹੋ? ਇਸ 'ਤੇ ਟਰੰਪ ਨੇ ਕਿਹਾ, - ਠੀਕ ਹੈ, ਮੈਂ ਤੁਹਾਨੂੰ ਦੱਸ ਸਕਦਾ ਹਾਂ। ਮੋਦੀ, ਭਾਰਤ। ਉਹ ਮੇਰਾ ਦੋਸਤ ਹੈ। ਉਹ ਸਭ ਤੋਂ ਵਧੀਆ ਹੈ। ਫਿਰ ਸਵਾਲ ਪੁੱਛਿਆ ਗਿਆ ਕਿ ਕੀ ਤੁਹਾਨੂੰ ਪੀ.ਐਮ ਮੋਦੀ ਪਸੰਦ ਹਨ? ਇਸ 'ਤੇ ਟਰੰਪ ਨੇ ਕਿਹਾ- ਮੈਂ ਤੁਹਾਨੂੰ ਦੱਸਦਾ ਹਾਂ। ਤੁਹਾਨੂੰ ਇਸਦੀ ਲੋੜ ਹੈ। ਮੈਨੂੰ ਪਤਾ ਹੈ। ਉਹ ਮਹਾਨ ਹਨ। ਪਰ ਬਾਹਰੋਂ ਉਹ ਤੁਹਾਡੇ ਪਿਤਾ ਵਰਗਾ ਲੱਗਦਾ ਹੈ। ਉਹ ਸਭ ਤੋਂ ਵਧੀਆ ਹੈ। ਅਸੀਂ ਹਿਊਸਟਨ, ਟੈਕਸਾਸ ਵਿੱਚ ਹਾਉਡੀ ਮੋਦੀ ਨਾਮ ਦਾ ਇੱਕ ਸਮਾਗਮ ਕੀਤਾ। ਉਹ ਤੇ ਮੈਂ ਵੀ ਉੱਥੇ ਸੀ। ਅਸੀਂ ਸਟੈਂਡ ਭਰ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ- PM ਮੋਦੀ ਪਹੁੰਚੇ ਲਾਓਸ, ASEAN-ਭਾਰਤ, ਪੂਰਬੀ ਏਸ਼ੀਆ ਸਿਖਰ ਸੰਮੇਲਨ 'ਚ ਲੈਣਗੇ ਹਿੱਸਾ
ਟਰੰਪ ਇਸ ਤੋਂ ਪਹਿਲਾਂ ਵੀ ਕਰ ਚੁੱਕੇ ਹਨ ਮੋਦੀ ਦੀ ਤਾਰੀਫ
17 ਸਤੰਬਰ ਨੂੰ ਮਿਸ਼ੀਗਨ ਦੇ ਫਲਿੰਟ 'ਚ ਇਕ ਟਾਊਨਹਾਲ ਦੌਰਾਨ ਟਰੰਪ ਨੇ ਕਿਹਾ ਸੀ, ''ਮੋਦੀ ਅਗਲੇ ਹਫ਼ਤੇ ਅਮਰੀਕਾ ਆ ਰਹੇ ਹਨ ਅਤੇ ਉਨ੍ਹਾਂ ਨਾਲ ਮੁਲਾਕਾਤ ਕਰਨਗੇ।'' ਉਹ ਇੱਕ ਸ਼ਾਨਦਾਰ ਵਿਅਕਤੀ ਹੈ।'' ਬਹੁਤ ਸਾਰੇ ਨੇਤਾ ਸ਼ਾਨਦਾਰ ਹਨ। ਉਹ ਬਿਲਕੁਲ ਵੀ ਪਿੱਛੇ ਨਹੀਂ ਹਨ। ਉਹ ਆਪਣੀ ਖੇਡ ਦੇ ਸਿਖਰ 'ਤੇ ਹਨ ਅਤੇ ਸਾਡੇ ਵਿਰੁੱਧ ਆਪਣੀਆਂ ਨੀਤੀਆਂ ਦੀ ਵਰਤੋਂ ਕਰਦੇ ਹਨ। ਪਰ ਭਾਰਤ ਬਹੁਤ ਔਖਾ ਹੈ। ਬ੍ਰਾਜ਼ੀਲ ਵੀ ਬਹੁਤ ਔਖਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਿ ਸਕਦਾ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
PAU ਦਾ ਡੈਲੀਗੇਸ਼ਨ ਪਹੁੰਚਿਆ ਅਮਰੀਕਾ
NEXT STORY