ਨਵੀਂ ਦਿੱਲੀ (ਇੰਟ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਨੀਆ ਭਰ ਵਿਚ ਸੋਨੇ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਦੀ ਤਿਆਰੀ ਕਰ ਰਹੇ ਹਨ। ਜੇਕਰ ਸੱਚਮੁੱਚ ਅਜਿਹਾ ਹੁੰਦਾ ਹੈ ਤਾਂ ਭਾਰਤ ਵਿਚ 1 ਤੋਲਾ ਯਾਨੀ 10 ਗ੍ਰਾਮ ਸੋਨੇ ਦੀ ਕੀਮਤ 1 ਲੱਖ ਰੁਪਏ ਤੋਂ ਪਾਰ ਹੋ ਜਾਵੇਗੀ। ਹਾਲ ਹੀ ’ਚ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਈ ਦੇਸ਼ਾਂ ’ਤੇ ਟੈਰਿਫ ਲਗਾਉਣ ਦੀ ਯੋਜਨਾ ਦਾ ਸੰਕੇਤ ਦਿੱਤਾ ਹੈ, ਜਿਸ ਨਾਲ ਵਿਸ਼ਵ ਵਪਾਰ ਵਿਚ ਅਨਿਸ਼ਚਿਤਤਾ ਵਧ ਗਈ ਹੈ। ਇਸ ਅਨਿਸ਼ਚਿਤਤਾ ਦੇ ਕਾਰਨ ਨਿਵੇਸ਼ਕ ਸੁਰੱਖਿਅਤ ਨਿਵੇਸ਼ ਬਦਲਾਂ ਵੱਲ ਆਕਰਸ਼ਿਤ ਹੋ ਰਹੇ ਹਨ, ਜਿਸ ਨਾਲ ਸੋਨੇ ਦੀ ਮੰਗ ਅਤੇ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ। ਮਾਹਿਰਾਂ ਦੇ ਅਨੁਸਾਰ ਜੇਕਰ ਇਹੀ ਸਥਿਤੀ ਜਾਰੀ ਰਹੀ ਤਾਂ ਸੋਨੇ ਦੀ ਕੀਮਤ 1 ਲੱਖ ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦੀ ਹੈ।
ਇਹ ਵੀ ਪੜ੍ਹੋ: 'ਨਾ ਜ਼ਿਆਦਾ, ਨਾ ਘੱਟ'; ਟਰੰਪ ਨੇ ਵਪਾਰਕ ਭਾਈਵਾਲਾਂ ਲਈ ਬਰਾਬਰ ਟੈਰਿਫ ਨੀਤੀ ਅਪਣਾਉਣ ਦਾ ਲਿਆ ਪ੍ਰਣ
ਨਿਊਯਾਰਕ ਦਾ ਗੋਲਡ ਰਿਜ਼ਰਵ ਹੋਇਆ ਦੁੱਗਣਾ
ਜਦੋਂ ਤੋਂ ਡੋਨਾਲਡ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਦੀ ਗੱਦੀ ਸੰਭਾਲੀ ਹੈ, ਉਦੋਂ ਤੋਂ ਉਨ੍ਹਾਂ ਨੇ ਲੰਡਨ ਦੀ ਥ੍ਰੈਡ ਸਟ੍ਰੀਟ ਦੇ ਹੇਠਾਂ ਦੁਨੀਆ ਦੇ ਸਭ ਤੋਂ ਵੱਡੇ ਗੋਲਡ ਰਿਜ਼ਰਵ ਤੋਂ ਅਮਰੀਕਾ ਦਾ ਸੋਨਾ ਮੰਗਵਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਤਰ੍ਹਾਂ, ਹੁਣ ਤੱਕ 8000 ਸੋਨੇ ਦੀਆਂ ਛੜਾਂ ਅਮਰੀਕਾ ਦੇ ਨਿਊਯਾਰਕ ਗੋਲਡ ਰਿਜ਼ਰਵ ਵਿਚ ਪਹੁੰਚ ਚੁੱਕੀਆਂ ਹਨ ਅਤੇ ਇਸ ਨਾਲ ਨਿਊਯਾਰਕ ਗੋਲਡ ਰਿਜ਼ਰਵ 17.5 ਮਿਲੀਅਨ ਟ੍ਰਾਏ ਔਂਸ ਤੋਂ ਵੱਧ ਕੇ 34 ਮਿਲੀਅਨ ਟ੍ਰਾਏ ਔਂਸ ਤੱਕ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ: ਅਮਰੀਕਾ ਹੁਣ ਭਾਰਤ ਨਹੀਂ ਭੇਜੇਗਾ ਡਿਪੋਰਟ ਹੋਏ ਨੌਜਵਾਨ! ਹੁਣ ਇਸ ਦੇਸ਼ ਪਹੁੰਚੇਗੀ FLIGHT
ਲੰਡਨ ਦਾ ਗੋਲਡ ਰਿਜ਼ਰਵ ਕਿੰਨਾ ਵੱਡਾ?
ਲੰਡਨ ਦੀ ਥ੍ਰੈਡ ਨੀਡਲ ਸਟਰੀਟ ਦੇ ਹੇਠਾਂ ਦੁਨੀਆਂ ਦਾ ਸਭ ਤੋਂ ਵੱਡਾ ਗੋਲਡ ਰਿਜ਼ਰਵ ਹੈ। ਇੱਥੇ, ਬੈਂਕ ਆਫ਼ ਇੰਗਲੈਂਡ ਦੇ ਤਿਜੋਰੀਆਂ ਵਿਚ 22 ਲੱਖ ਕਰੋੜ ਰੁਪਏ ਦਾ ਸੋਨਾ ਜਮ੍ਹਾ ਹੈ। ਇਸ ਬੈਂਕ ਵਿਚ ਦੁਨੀਆ ਭਰ ਦੇ ਸਾਰੇ ਦੇਸ਼ਾਂ ਦੇ ਵੱਡੇ ਕਾਰੋਬਾਰੀ ਆਪਣਾ ਸੋਨਾ ਰੱਖਦੇ ਹਨ। ਅਜਿਹੇ ਵਿਚ ਅਮਰੀਕਾ ਵੱਲੋਂ ਆਪਣਾ ਸੋਨਾ ਵਾਪਸ ਮੰਗਵਾਉਣਾ ਆਉਣ ਵਾਲੇ ਦਿਨਾਂ ਵਿਚ ਇਸਦੀ ਕੀਮਤ ਵਧਣ ਦਾ ਵੱਡਾ ਸੰਕੇਤ ਦਿੰਦਾ ਹੈ।
ਇਹ ਵੀ ਪੜ੍ਹੋ: ਟੋਰਾਂਟੋ ਜਹਾਜ਼ ਹਾਦਸੇ ਮਗਰੋਂ ਟਰੂਡੋ ਦੀ ਸੋਸ਼ਲ ਮੀਡੀਆ ਪੋਸਟ ਵੇਖ ਭੜਕੇ ਲੋਕ, ਕਿਹਾ- "ਇਹ ਕਿਹੋ ਜਿਹੀ ਲੀਡਰਸ਼ਿਪ?"
ਅਮਰੀਕਾ ਕਿਵੇਂ ਵਧਾਏਗਾ ਸੋਨੇ ਦੀ ਕੀਮਤ?
ਜਿਸ ਤਰ੍ਹਾਂ ਅਮਰੀਕਾ ਆਪਣੇ ਗੋਲਡ ਰਿਜ਼ਰਵ ਨੂੰ ਵਧਾ ਰਿਹਾ ਹੈ, ਉਸ ਤੋਂ ਸਪੱਸ਼ਟ ਹੈ ਕਿ ਆਉਣ ਵਾਲੇ ਦਿਨਾਂ ਵਿਚ ਡੋਨਾਲਡ ਟਰੰਪ ਸੋਨੇ ਦੀ ਦਰਾਮਦ ’ਤੇ ਟੈਰਿਫ ਲਗਾ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨੇ ਦੀ ਕੀਮਤ ਵਧਣੀ ਸੁਭਾਵਿਕ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਮਹੀਨਿਆਂ ਵਿਚ ਭਾਰਤ ਵਿਚ ਸੋਨੇ ਦੀ ਦਰਾਮਦ 41 ਫੀਸਦੀ ਤੱਕ ਵਧੀ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ਵਿਚ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 1 ਲੱਖ ਰੁਪਏ ਦੇ ਪਾਰ ਪਹੁੰਚ ਸਕਦੀ ਹੈ।
ਇਹ ਵੀ ਪੜ੍ਹੋ: ਮੈਕਸੀਕੋ ਸਰਕਾਰ ਦੀ ਗੂਗਲ ਨੂੰ ਚਿਤਾਵਨੀ, ਜੇ ਮੈਕਸੀਕੋ ਦੀ ਖਾੜੀ ਦਾ ਨਾਮ ਬਦਲਿਆ ਤਾਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇੰਤਜ਼ਾਰ ਦੀਆਂ ਘੜੀਆਂ ਖ਼ਤਮ, ਅੱਜ ਹੋਵੇਗਾ iPhone SE 4 ਦਾ ਦੀਦਾਰ
NEXT STORY