ਕੈਲੀਫੋਰਨੀਆ : ਐਪਲ ਦੇ iPhone SE 4 ਦਾ ਇੰਤਜ਼ਾਰ ਕਾਫ਼ੀ ਸਮੇਂ ਤੋਂ ਚੱਲ ਰਿਹਾ ਸੀ। ਇਸ ਫੋਨ ਤੋਂ ਲੋਕਾਂ ਨੂੰ ਕਾਫ਼ੀ ਉਮੀਦਾਂ ਜੁੜੀਆਂ ਹਨ ਕਿ ਇਹ ਆਉਣ ਵਾਲਾ ਆਈਫੋਨ ਸਸਤਾ ਹੋਵੇਗਾ ਜਿਸ ਨਾਲ ਜ਼ਿਆਦਾਤਰ ਲੋਕ ਇਸ ਨੂੰ ਖਰੀਦ ਸਕਣਗੇ। ਇਸ ਤੋਂ ਇਲਾਵਾ ਇਸ ਫੋਨ ਦਾ ਆਕਾਰ ਕੰਪੈਕਟ ਹੋਵੇਗਾ ਅਤੇ ਇਸ 'ਚ ਸ਼ਾਨਦਾਰ ਕੈਮਰਾ ਹੋਵੇਗਾ। ਆਈਫੋਨ SE4 ਤੋਂ ਲੋਕਾਂ ਨੂੰ ਅਜਿਹੀਆਂ ਕਈ ਉਮੀਦਾਂ ਹਨ। ਕੀ ਐਪਲ ਦਾ ਆਉਣ ਵਾਲਾ ਆਈਫੋਨ SE4 ਸਾਰੀਆਂ ਉਮੀਦਾਂ 'ਤੇ ਖਰਾ ਉਤਰੇਗਾ ਜਾਂ ਨਹੀਂ? ਇਹ ਜਾਣਨ ਲਈ ਤੁਸੀਂ ਐਪਲ ਦਾ ਲਾਈਵ ਈਵੈਂਟ ਦੇਖ ਸਕਦੇ ਹੋ। ਕੈਲੀਫੋਰਨੀਆ ਦੇ ਕੂਪਰਟੀਨੋ ਵਿੱਚ ਐਪਲ ਪਾਰਕ ਵਿੱਚ ਹੋਣ ਵਾਲੇ ਇਵੈਂਟ ਦੇ ਹਰ ਅਪਡੇਟ 'ਤੇ ਨਜ਼ਰ ਰੱਖ ਸਕਦੇ ਹੋ। ਇਸਦੇ ਲਈ ਤੁਹਾਨੂੰ ਇਨ੍ਹਾਂ ਪਲੇਟਫਾਰਮਾਂ 'ਤੇ ਆਨਲਾਈਨ ਲਾਈਵ ਸਟ੍ਰੀਮਿੰਗ ਦਾ ਮੌਕਾ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਬੈਂਗਲੁਰੂ ਖਪਤਕਾਰ ਅਦਾਲਤ ਦਾ ਫ਼ੈਸਲਾ: PVR ਅਤੇ INOX ਨੂੰ ਫਿਲਮ ਟਿਕਟ 'ਤੇ ਸਹੀ ਸਮੇਂ ਤੇ ਦਿਖਾਉਣ ਦਾ ਹੁਕਮ
ਕਿੱਥੇ ਦੇਖੀਏ ਐਪਲ ਦਾ ਲਾਈਵ ਇਵੈਂਟ?
ਐਪਲ ਦਾ ਲਾਈਵ ਇਵੈਂਟ ਦੇਖਣ ਲਈ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈ। ਤੁਸੀਂ ਘਰ ਬੈਠੇ ਵੀ ਆਨਲਾਈਨ ਦੇਖ ਸਕਦੇ ਹੋ। ਤੁਸੀਂ ਇਸ ਇਵੈਂਟ ਨੂੰ ਐਪਲ ਦੀ ਅਧਿਕਾਰਤ ਵੈੱਬਸਾਈਟ (Apple.com) 'ਤੇ ਦੇਖ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਸ ਨੂੰ ਐਪਲ ਦੇ ਯੂਟਿਊਬ ਚੈਨਲ ਅਤੇ ਐਪਲ ਟੀਵੀ ਐਪ 'ਤੇ ਵੀ ਆਸਾਨੀ ਨਾਲ ਦੇਖ ਸਕਦੇ ਹੋ।
iPhone SE4 'ਚ ਮਿਲ ਸਕਦੇ ਹਨ ਇਹ ਫੀਚਰਜ਼
ਰਿਪੋਰਟਸ ਮੁਤਾਬਕ ਐਪਲ ਦਾ ਇਹ ਫੋਨ ਪਾਕੇਟ ਫ੍ਰੈਂਡਲੀ ਹੋ ਸਕਦਾ ਹੈ। ਇਸ ਦੀ ਕੀਮਤ ਐਪਲ ਦੇ ਦੂਜੇ ਮਾਡਲਾਂ ਦੇ ਮੁਕਾਬਲੇ ਕਾਫੀ ਘੱਟ ਹੋਵੇਗੀ। ਆਉਣ ਵਾਲਾ ਆਈਫੋਨ ਨਵੇਂ ਡਿਜ਼ਾਈਨ ਦੇ ਨਾਲ ਆਉਣ ਵਾਲਾ ਹੈ। ਇਸ 'ਚ ਤੁਸੀਂ 6.1 ਇੰਚ ਦੀ ਵੱਡੀ OLED ਡਿਸਪਲੇ ਦੇਖ ਸਕਦੇ ਹੋ। ਇਸ ਵਿਚ ਫੋਟੋ-ਵੀਡੀਓਗ੍ਰਾਫੀ ਲਈ ਵਧੀਆ ਕੈਮਰਾ ਹੋ ਸਕਦਾ ਹੈ, ਜੋ ਕਿ 48 ਮੈਗਾਪਿਕਸਲ ਦਾ ਹੋ ਸਕਦਾ ਹੈ। ਐਪਲ ਦਾ ਆਉਣ ਵਾਲਾ ਆਈਫੋਨ SE 4 ਲਾਈਨਅੱਪ 'ਚ ਗੇਮ-ਚੇਂਜਰ ਸਾਬਤ ਹੋ ਸਕਦਾ ਹੈ।
ਇਹ ਵੀ ਪੜ੍ਹੋ : ਫੁੱਟਬਾਲ ਮੈਚ ਦੇ ਫਾਈਨਲ ਤੋਂ ਪਹਿਲਾਂ ਵੱਡਾ ਹਾਦਸਾ, ਆਤਿਸ਼ਬਾਜ਼ੀ ਦੌਰਾਨ 30 ਤੋਂ ਵੱਧ ਦਰਸ਼ਕ ਝੁਲਸੇ
ਕਿੰਨੀ ਹੋਵੇਗੀ ਭਾਰਤ 'ਚ ਕੀਮਤ?
ਲੋਕਾਂ ਨੂੰ ਉਮੀਦ ਹੈ ਕਿ ਇਸ ਵਾਰ ਐਪਲ ਆਪਣਾ ਹੁਣ ਤੱਕ ਦਾ ਸਭ ਤੋਂ ਸਸਤਾ ਆਈਫੋਨ ਲਾਂਚ ਕਰਨ ਜਾ ਰਿਹਾ ਹੈ। ਇਸ ਅਫਵਾਹ ਵਿੱਚ ਕਿੰਨੀ ਸੱਚਾਈ ਹੈ ਇਹ ਤਾਂ ਅੱਜ ਐਪਲ ਦਾ ਈਵੈਂਟ ਦੇਖ ਕੇ ਹੀ ਪਤਾ ਲੱਗ ਸਕਦਾ ਹੈ। ਪਰ ਜੇਕਰ ਉਮੀਦ ਕੀਤੀ ਕੀਮਤ ਦੀ ਗੱਲ ਕਰੀਏ ਤਾਂ iPhone SE 4 ਨੂੰ ਭਾਰਤ 'ਚ ਕਰੀਬ 50,000 ਰੁਪਏ 'ਚ ਲਾਂਚ ਕੀਤਾ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ: 26,000 ਹੋਰ ਪ੍ਰਵਾਸੀ ਹੋਣਗੇ Deport! ਟਰੰਪ ਨੇ ਲਿਆ ਨਵਾਂ ਫ਼ੈਸਲਾ
NEXT STORY