ਵਾਸ਼ਿੰਗਟਨ— ਨਾਰਥ ਕੋਰੀਆ ਦੇ ਨੈਸ਼ਨਲ ਚੈਨਲ ਨੇ ਵੀਰਵਾਰ ਨੂੰ ਇਕ ਡਾਕਿਊਮੈਂਟਰੀ ਆਨ ਏਅਰ ਕੀਤੀ ਹੈ। ਇਸ ਡਾਕਿਊਮੈਂਟਰੀ ਦੇ ਰਾਹੀਂ ਨੈਸ਼ਨਲ ਚੈਨਲ ਨੇ ਸਿੰਗਾਪੁਰ 'ਚ ਅਮਰੀਕੀ ਰਾਸ਼ਟਰਪਤੀ ਤੇ ਨਾਰਥ ਕੋਰੀਆ ਦੇ ਨੇਤਾ ਕਿਮ ਜੋਂਗ ਦੇ ਵਿਚਾਲੇ ਮੁਲਾਕਾਤ ਦਾ ਇਕ ਅਲੱਗ ਚਿਹਰਾ ਪੇਸ਼ ਕੀਤਾ ਹੈ। ਇਸ ਡਾਕਿਊਮੈਂਟਰੀ 'ਚ ਅਮਰੀਕਾ ਤੇ ਨਾਰਥ ਕੋਰੀਆ ਦੇ ਵਿਚਾਲੇ ਹਾਲ ਹੀ 'ਚ ਪੈਦਾ ਹੋਏ ਤਣਾਅ ਤੋਂ ਬਾਅਦ ਵੀ ਮੁਲਾਕਾਤ ਨੂੰ ਇਕ ਨਵਾਂ ਅੰਦਾਜ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਦੱਸਣਯੋਗ ਹੈ ਕਿ 12 ਜੂਨ ਨੂੰ ਸਿੰਗਾਪੁਰ 'ਚ ਪਹਿਲੀ ਵਾਰ ਕਿਸੇ ਅਮਰੀਕੀ ਰਾਸ਼ਟਰਪਤੀ ਨੇ ਨਾਰਥ ਕੋਰੀਆ ਦੇ ਕਿਸੇ ਨੇਤਾ ਨਾਲ ਮੁਲਾਕਾਤ ਕੀਤੀ ਹੈ।
ਨਾਰਥ ਕੋਰੀਆ ਦੇ ਨੈਸ਼ਨਲ ਚੈਨਲ ਦੇ ਕੇਸੀਟੀਵੀ ਦੀ ਡਾਕਿਊਮੈਂਟਰੀ ਨੇ ਟਰੰਪ-ਕਿਮ ਦੀ ਮੀਟਿੰਗ ਦੇ ਹਰ ਹਿੱਸੇ ਨੂੰ ਕਵਰ ਕੀਤਾ ਹੈ ਪਰ ਕਿਮ ਦੇ ਨਜ਼ਰੀਏ ਨਾਲ। ਇਸ ਡਾਕਿਊਮੈਂਟਰੀ 'ਚ ਕਿਮ ਦੇ ਏਅਰ ਚਾਈਨਾ ਦੇ ਪਲੇਨ 'ਚ ਰਵਾਨਾ ਹੋਣ ਤੋਂ ਲੈ ਕੇ ਸਿੰਗਾਪੁਰ ਪਹੁੰਚਣ ਤੱਕ ਸਭ ਕੁਝ ਦਿਖਾਇਆ ਗਿਆ ਹੈ। ਸਿੰਗਾਪੁਰ 'ਚ ਵਿਦੇਸ਼ੀ ਮੰਤਰੀ ਵਿਵਿਆਨ ਬਾਲਾਕ੍ਰਿਸ਼ਣਨ ਨੇ ਉਨ੍ਹਾਂ ਦਾ ਸਵਾਗਤ ਕੀਤਾ ਸੀ। ਡਾਕਿਊਮੈਂਟਰੀ 'ਚ ਕਿਮ ਨੂੰ ਸੇਂਟ ਰੇਜਿਸ ਦੇ ਲਗਜ਼ੀਰੀਅਸ ਸਵੀਟ 'ਚ ਆਰਾਮ ਕਰਦੇ ਤੱਕ ਦਿਖਾਇਆ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਸਿੰਗਾਪੁਰ ਦੇ ਪੀਐਮ ਪੀ ਹਾਈਸੇਨ ਲੂੰਗ ਨਾਲ ਮਿਲਦੇ ਹੋਏ ਵੀ ਦਿਖਾਇਆ ਗਿਆ ਹੈ।
ਫਿਰ ਹੋਈ ਟਰੰਪ ਦੀ ਐਂਟਰੀ
42 ਮਿੰਟਾਂ ਤੋਂ ਕੁਝ ਜ਼ਿਆਦਾ ਸਮੇਂ ਦੀ ਡਾਕਿਊਮੈਂਟਰੀ ਦੇ ਅੱਧਾ ਖਤਮ ਹੋਣ ਤੋਂ ਬਾਅਦ ਤੱਕ ਟਰੰਪ ਕਿਤੇ ਨਜ਼ਰ ਨਹੀਂ ਆਏ। ਪਰ ਕੇਸੀਟੀਵੀ ਨੇ 22:35 ਮਿੰਟ 'ਤੇ ਟਰੰਪ ਨੂੰ ਦਿਖਾਇਆ ਹੈ। ਸ਼ਾਇਦ ਇਸ ਫੁਟੇਜ ਨੂੰ ਅਮਰੀਕਾ ਨਜ਼ਰਅੰਦਾਜ਼ ਕਰ ਗਿਆ ਹੈ। ਇਸ ਫੁਟੇਜ 'ਚ ਟਰੰਪ ਤੇ ਨਾਰਥ ਕੋਰੀਆ ਦੀ ਫੌਜ ਦੇ ਮੰਤਰੀ ਤੇ ਟਾਪ ਮਿਲਟਰੀ ਲੀਡਰ ਨੌ ਕਵਾਂਗ ਚੋਲ ਨਜ਼ਰ ਆਉਂਦੇ ਹਨ। ਸ਼ੁਰੂਆਤ 'ਚ ਤਾਂ ਟਰੰਪ ਉਨ੍ਹਾਂ ਨਾਲ ਹੱਥ ਮਿਲਾਉ ਦੀ ਕੋਸ਼ਿਸ਼ ਕਰਦੇ ਹਨ। ਨੌ ਆਪਣਾ ਹੱਥ ਪਿੱਛੇ ਕਰ ਲੈਂਦੇ ਹਨ ਤੇ ਫਿਰ ਟਰੰਪ ਨੂੰ ਸਲੂਟ ਕਰਦੇ ਹਨ। ਟਰੰਪ ਵੀ ਸਲੂਟ ਦਾ ਜਵਾਬ ਸਲੂਟ 'ਚ ਦਿੰਦੇ ਹਨ। ਇਸ ਤੋਂ ਬਾਅਦ ਦੋਵੇਂ ਹੱਥ ਮਿਲਉਂਦੇ ਨਜ਼ਰ ਆਉਂਦੇ ਹਨ ਤੇ ਕਿਮ ਜੋਂਗ ਪਿੱਛੇ ਖੜ੍ਹੇ ਮੁਸਕੁਰਾਉਂਦੇ ਨਜ਼ਰ ਆਉਂਦੇ ਹਨ।
ਰਾਸ਼ਟਰਪਤੀ ਨੂੰ ਕਿਸੇ ਮਿਲਟਰੀ ਪਰਸਨਲ ਦੇ ਸਲੂਟ ਦਾ ਜਵਾਬ ਸਲੂਟ 'ਚ ਦੇਣ ਦੀ ਲੋੜ ਨਹੀਂ ਹੁੰਦੀ ਹੈ ਤੇ ਫਿਰ ਚਾਹੇ ਉਹ ਅਮਰੀਕੀ ਫੌਜੀ ਹੀ ਕਿਉਂ ਨਾ ਹੋਵੇ। ਸਾਬਕਾ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਲਨ ਨੇ ਇਸ ਰਸਮ ਦੀ ਸ਼ੁਰੂਆਤ ਕੀਤੀ ਸੀ, ਜਿਥੇ ਅਮਰੀਕੀ ਰਾਸ਼ਟਰਪਤੀ ਜੇਕਰ ਚਾਹੇ ਤਾਂ ਆਪਣੇ ਦੇਸ਼ ਦੇ ਫੌਜੀਆਂ ਵਲੋਂ ਕੀਤੇ ਗਏ ਸਲੂਟ ਦਾ ਜਵਾਬ ਸਲੂਟ 'ਚ ਦੇ ਸਕਦਾ ਹੈ। ਪਰ ਕਿਸੇ ਵਿਦੇਸ਼ੀ ਫੌਜ ਦੇ ਫੌਜੀ ਦਾ ਸਲੂਟ ਕਰਨਾ ਸਧਾਰਣ ਗੱਲ ਨਹੀਂ ਹੈ। ਇਸ ਪੂਰੀ ਡਾਕਿਊਮੈਂਟਰੀ 'ਚ ਟਰੰਪ ਨੂੰ ਇਕ ਅਜਿਹੇ ਅਮਰੀਕੀ ਰਾਸ਼ਟਰਪਤੀ ਦੇ ਤੌਰ 'ਤੇ ਦਿਖਾਇਆ ਗਿਆ ਹੈ ਜੋ ਨਾਰਥ ਕੋਰੀਆ ਦੀ ਚਾਪਲੂਸੀ ਕਰ ਰਿਹਾ ਹੈ।
ਫੀਫਾ ਦੌਰਾਨ ਟੂਰਿਸਟਸ ਨਾਲ ਸਰੀਰਕ ਸਬੰਧ ਬਣਾ ਸਕਦੀਆਂ ਹਨ ਰੂਸੀ ਔਰਤਾਂ : ਪੁਤਿਨ
NEXT STORY