ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਤੋਂ ਬਰਾਮਦ ਕੀਤੇ ਜਾਣ ਵਾਲੇ ਪੂਰੇ ਸਾਮਾਨ 'ਤੇ ਟੈਕਸ ਲਗਾਉਣ ਨੂੰ ਲੈ ਕੇ ਮੁੜ ਚਿਤਾਵਨੀ ਦਿੱਤੀ ਹੈ। ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਜ਼ਰੂਰੀ ਹੋਇਆ ਤਾਂ ਉਹ ਚੀਨ ਤੋਂ ਬਰਾਮਦ ਹੋਣ ਵਾਲੇ ਪੂਰੇ ਸਾਮਾਨ 'ਤੇ ਟੈਕਸ ਲਗਾਉਣਾ ਚਾਹੁੰਦੇ ਹਨ।
ਟਰੰਪ ਨੇ 2017 'ਚ ਚੀਨ ਤੋਂ ਬਰਾਮਦ 505.5 ਅਰਬ ਡਾਲਰ ਦੇ ਸਾਮਾਨ ਦਾ ਹਵਾਵਾ ਦਿੰਦੇ ਹੋਏ ਸੀ.ਐੱਨ.ਬੀ.ਸੀ. ਨੂੰ ਕਿਹਾ, ''ਮੈਂ 500 ਅਰਬ ਡਾਲਰ ਦੇ ਬਰਾਮਦ 'ਤੇ ਟੈਕਸ ਲਗਾਉਣ ਲਈ ਤਿਆਰ ਹਾਂ।'' ਉਨ੍ਹਾਂ ਕਿਹਾ, 'ਮੈਂ ਰਾਜਨੀਤੀ ਲਈ ਇਹ ਨਹੀਂ ਕਰ ਰਿਹਾ, ਸਗੋਂ ਆਪਣੇ ਦੇਸ਼ ਦੀ ਭਲਾਈ ਲਈ ਅਜਿਹਾ ਕਰ ਰਿਹਾ ਹੈ। ਚੀਨ ਨੇ ਸਾਨੂੰ ਲੰਬੇ ਸਮੇਂ ਤੱਕ ਠੱਗਿਆ ਹੈ।'
ਦੱਸ ਦਈਏ ਕਿ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 200 ਅਰਬ ਡਾਲਰ ਦੇ ਚੀਨੀ ਬਰਾਮਦ 'ਤੇ 10 ਫੀਸਦੀ ਟੈਰਿਫ ਲਗਾਇਆ ਸੀ। ਮਾਹਿਰਾਂ ਮੁਤਾਬਕ ਅਮਰੀਕਾ ਦੇ ਇਸ ਕਦਮ ਦਾ ਅਸਰ ਏਸ਼ੀਆ ਦੇ ਸ਼ੇਅਰ ਬਾਜ਼ਾਰਾਂ ਦੇ ਨਾਲ ਹੀ ਪੂਰੀ ਦੁਨੀਆ ਦੀ ਅਰਧਵਿਵਸਥਾ 'ਤੇ ਦੇਖਣ ਨੂੰ ਮਿਲ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦੱਸਿਆ ਕਿ ਵਾਸ਼ਿੰਗਟਨ 'ਚ ਅੱਧੀ ਰਾਤ ਤੋਂ ਬਾਅਦ ਚੀਨੀ ਸਾਮਾਨਾਂ 'ਤੇ ਟੈਰਿਫ ਲਾਗੂ ਹੋ ਜਾਵੇਗਾ। ਪਿਛਲੇ ਸਾਲ ਟਰੰਪ ਨੇ 34 ਅਰਬ ਡਾਲਰ ਦੇ ਚੀਨੀ ਸਾਮਾਨ 'ਤੇ 25 ਫੀਸਦੀ ਟੈਰਿਫ ਲਗਾਇਆ ਸੀ। ਜਿਸ ਤੋਂ ਬਾਅਦ ਚੀਨ ਨੇ ਵੀ ਜਵਾਬੀ ਕਾਰਵਾਈ ਕਰਨ ਦੀ ਧਮਕੀ ਦਿੱਤੀ ਸੀ।
ਭਾਰਤੀ ਸਰਹੱਦ ਨੇੜੇ ਚੀਨ ਨੇ ਸ਼ੁਰੂ ਕੀਤਾ ਦੂਜਾ ਅਭਿਆਸ
NEXT STORY