ਵਾਸ਼ਿੰਗਟਨ- ਵ੍ਹਾਈਟ ਹਾਊਸ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦੇ ਲੋਕਾਂ ਅਤੇ ਭਾਰਤੀ-ਅਮਰੀਕੀਆਂ ਤੋਂ ਮਿਲ ਰਹੇ ਭਾਰੀ ਸਮਰਥਨ ਲਈ ਉਨ੍ਹਾਂ ਦੇ ਬਹੁਤ ਧੰਨਵਾਦੀ ਹਨ। ਵ੍ਹਾਈਟ ਹਾਊਸ ਨੇ ਉਸ ਸਰਵੇਖਣ ਦੇ ਜਵਾਬ ਵਿਚ ਇਹ ਟਿੱਪਣੀ ਦਿੱਤੀ ਹੈ ਕਿ ਜਿਸ ਨਾਲ ਸੰਕੇਤ ਮਿਲੇ ਹਨ ਕਿ ਅਮਰੀਕਾ ਦੇ ਕੁਝ ਅਹਿਮ ਸੂਬਿਆਂ ਵਿਚ ਭਾਰਤੀ ਭਾਈਚਾਰੇ ਦੇ 50 ਫੀਸਦੀ ਤੋਂ ਵਧੇਰੇ ਮੈਂਬਰ ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਟਰੰਪ ਦੇ ਪੱਖ ਵਿਚ ਜਾ ਰਹੇ ਹਨ।
ਵ੍ਹਾਈਟ ਹਾਊਸ ਦੀ ਉਪ ਪ੍ਰੈਸ ਸਕੱਤਰ ਸਾਰਾ ਮੈਥਿਊਜ ਨੇ ਹਾਲ ਦੇ ਸਰਵੇਖਣ ਦੇ ਨਤੀਜਿਆਂ 'ਤੇ ਸਵਾਲ ਦਾ ਜਵਾਬ ਦਿੰਦਿਆਂ ਇਹ ਟਿੱਪਣੀ ਕੀਤੀ। ਆਮ ਤੌਰ 'ਤੇ ਡੈਮੋਕ੍ਰੇਟਿਕ ਪਾਰਟੀ ਲਈ ਵੋਟ ਕਰਨ ਵਾਲੇ ਭਾਰਤੀ-ਅਮਰੀਕੀ 3 ਨਵੰਬਰ ਦੀਆਂ ਚੋਣਾਂ ਵਿਚ ਰੀਪਬਲਿਕਨ ਪਾਰਟੀ ਦੇ ਟਰੰਪ ਦੇ ਪੱਖ ਵਿਚ ਜਾ ਰਹੇ ਹਨ। ਟਰੰਪ ਵਿਕਟਰੀ ਇੰਡੀਅਨ-ਅਮਰੀਕੀ ਫਾਇਨਾਂਸ ਕਮੇਟੀ ਦੇ ਸਹਿ-ਪ੍ਰਧਾਨ ਅਲ ਮੈਸਨ ਵਲੋਂ ਕੀਤੇ ਸਰਵੇਖਣ ਦੇ ਨਤੀਜਿਆਂ ਮੁਤਾਬਕ ਚੋਣ ਮੁਕਾਬਲੇ ਵਾਲੇ ਅਹਿਮ ਸੂਬਿਆਂ ਮਿਸ਼ੀਗਨ, ਫਲੋਰਿਡਾ, ਟੈਕਸਾਸ, ਪੈਨਸਿਲਵੇਨੀਆ ਅਤੇ ਵਰਜੀਨੀਆ ਵਿਚ 50 ਫੀਸਦੀ ਤੋਂ ਵਧੇਰੇ ਭਾਰਤੀ-ਅਮਰੀਕੀ ਟਰੰਪ ਦੇ ਪੱਖ ਵਿਚ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੇ ਸਬੰਧਾਂ ਨੇ ਉਨ੍ਹਾਂ ਨੂੰ ਭਾਰਤੀ-ਅਮਰੀਕੀਆਂ ਦੇ ਦਿਲਾਂ ਵਿਚ ਥਾਂ ਬਣਾਉਣ ਵਿਚ ਕਾਫੀ ਮਦਦ ਕੀਤੀ ਹੈ।
ਮੈਥਿਊਜ਼ ਨੇ ਕਿਹਾ," ਟਰੰਪ ਨੇ ਸਾਡੀ ਅਰਥਵਿਵਸਥਾ ਨੂੰ ਵਧਾਉਣ ਅਤੇ ਸਾਡੇ ਭਾਈਚਾਰੇ ਨੂੰ ਮਜ਼ਬੂਤ ਕਰਨ ਵਿਚ ਭਾਰਤੀ-ਅਮਰੀਕੀਆਂ ਦੀ ਅਹਿਮ ਭੂਮਿਕਾ ਨੂੰ ਪਛਾਣਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ-ਅਮਰੀਕੀਆਂ ਦੇ ਵਿਚਕਾਰ ਬੇਰੋਜ਼ਗਾਰੀ ਦਰ ਤਕਰੀਬਨ 33 ਫੀਸਦੀ ਤੱਕ ਡਿਗੀ।
ਪਾਕਿਸਤਾਨ ਦੇ ਸਾਬਕਾ ਪੀ. ਐੱਮ. ਨਵਾਜ਼ ਸ਼ਰੀਫ ਖਿਲਾਫ ਭ੍ਰਿਸ਼ਟਾਚਾਰ ਦਾ ਇਕ ਹੋਰ ਮਾਮਲਾ ਦਰਜ
NEXT STORY