ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 19 ਮਾਰਚ ਨੂੰ ਬ੍ਰਾਜ਼ੀਲ ਦੇ ਆਪਣੇ ਹਮਰੁਤਬਾ ਜੇਅਰ ਬੋਲਸੋਨਾਰੋ ਦੀ ਮੇਜ਼ਬਾਨੀ ਕਰਨਗੇ। ਦੋਵਾਂ ਨੇਤਾਵਾਂ ਵਿਚਾਲੇ ਇਹ ਪਹਿਲੀ ਬੈਠਕ ਹੈ, ਜੋ ਕਿ ਕਈ ਵਾਰ ਇਕ-ਦੂਜੇ ਦੀ ਸ਼ਲਾਘਾ ਕਰ ਚੁੱਕੇ ਹਨ। ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਨੇ ਪਿਛਲੇ ਮਹੀਨੇ ਇਸ ਦੌਰੇ ਦਾ ਐਲਾਨ ਕੀਤਾ ਸੀ ਪਰੰਤੂ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਸੀ।
ਵਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਰਾਸ਼ਟਰਪਤੀ ਬੋਲਸੋਨਾਰੋ ਇਸ ਗੱਲ 'ਤੇ ਚਰਚਾ ਕਰਨਗੇ ਕਿ ਕਿਵੇਂ ਜ਼ਿਆਦਾ ਖੁਸ਼ਹਾਲ, ਸੁਰੱਖਿਅਤ ਤੇ ਲੋਕਤੰਤਰੀ ਪੱਛਮੀ ਗੋਲਾਰਥ ਦਾ ਨਿਰਮਾਣ ਕੀਤਾ ਜਾਵੇ। ਬੋਲਸੋਨਾਰੋ ਨੇ ਜਨਵਰੀ 'ਚ ਹੀ ਰਾਸ਼ਟਰਪਤੀ ਅਹੁਦੇ ਦਾ ਕਾਰਜਭਾਰ ਸੰਭਾਲਿਆ ਸੀ।
ਇੰਗਲੈਂਡ : ਕੌਂਸਲ ਦੀ ਗਲਤੀ ਕਾਰਨ ਪੰਜਾਬੀ ਡਰਾਈਵਰ ਨੂੰ ਲੱਗਾ ਜੁਰਮਾਨਾ
NEXT STORY