ਵਾਸ਼ਿੰਗਟਨ : ਕੋਰੋਨਾ ਵਾਇਰਸ ਨੂੰ ਲੈ ਕੇ ਦੁਨੀਆ ਭਰ 'ਚ ਸੰਕਟ ਬਰਕਰਾਰ ਹੈ ਪਰ ਸੰਕਟ ਦੀ ਇਸ ਘੜੀ 'ਚ ਵੀ ਅਮਰੀਕਾ ਅਤੇ ਈਰਾਨ ਵਿਚਾਲੇ ਫਿਰ ਤੋਂ ਤਣਾਅ ਵਧਦਾ ਦਿਖ ਰਿਹਾ ਹੈ। ਟਰੰਪ ਨੇ ਟਵੀਟ ਕਰ ਈਰਾਨ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਈਰਾਨ ਜਹਾਜ਼ ਜੇਕਰ ਸਮੁੰਦਰ 'ਚ ਉਨ੍ਹਾਂ ਦੇ ਜਹਾਜ਼ ਲਈ ਪ੍ਰੇਸ਼ਾਨੀ ਖੜ੍ਹੀ ਕਰਦੇ ਹਨ ਤਾਂ ਉਨ੍ਹਾਂ ਨੂੰ ਉੱਡਾ ਦੇਣ ਨੂੰ ਕਹਿ ਦਿੱਤਾ ਗਿਆ ਹੈ।
ਉੱਥੇ ਟਰੰਪ ਦੇ ਧਮਕੀ ਦੇ ਜਵਾਬ 'ਚ ਈਰਾਨ ਨੇ ਕਿਹਾ ਕਿ ਪੂਰੀ ਦੁਨੀਆ ਅੱਜ ਕੋਰੋਨਾ ਵਾਇਰਸ ਨਾਲ ਜੂਝ ਰਹੀ ਹੈ। ਇਸ ਮਹਾਮਾਰੀ ਕਾਰਣ ਸਾਡਾ ਦੇਸ਼ ਮੁਸ਼ਕਲ ਹਾਲਾਤ 'ਚ ਹੈ, ਅਜਿਹੇ 'ਚ ਅਮਰੀਕੀ ਰਾਸ਼ਟਰਪਤੀ ਨੂੰ ਸਾਨੂੰ ਧਮਕਾਉਣ ਦੀ ਜਗ੍ਹਾ ਸਾਨੂੰ ਇਸ ਵਾਇਰਸ ਤੋਂ ਬਚਾਉਣ 'ਚ ਮਦਦ ਕਰਨੀ ਚਾਹੀਦੀ ਹੈ।
ਕੋਰੋਨਾ ਨੂੰ ਰੋਕਣ 'ਚ ਮਹਿਲਾ ਪ੍ਰਧਾਨ ਰਾਸ਼ਟਰ ਸਭ ਤੋਂ ਅੱਗੇ, ਇਹਨਾਂ ਦੇਸ਼ਾਂ 'ਚ ਦਿਖੇ ਘੱਟ ਮਾਮਲੇ
NEXT STORY