ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਮੈਕਸੀਕੋ ਅਤੇ ਕੈਨੇਡਾ ਦੇ ਨਾਲ ਨਵੇਂ ਉੱਤਰੀ ਅਮਰੀਕੀ ਵਪਾਰ ਸਮਝੌਤੇ 'ਤੇ ਅਗਲੇ ਹਫਤੇ ਹਸਤਾਖਰ ਕਰਨਗੇ। ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਨੂੰ ਇਸ ਦੀ ਜਾਣਕਾਰੀ ਦਿੱਤੀ।
ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਨੇ ਕਈ ਸਾਲਾ ਦੀ ਗੱਲਬਾਤ ਤੋਂ ਬਾਅਦ ਇਹ ਸਮਝੌਤਾ ਕੀਤਾ ਹੈ। ਇਹ ਸਮਝੌਤਾ 1994 ਵਿਚ ਹੋਏ ਉੱਤਰੀ ਅਮਰੀਕੀ ਮੁਕਤ ਵਪਾਰ ਸਮਝੌਤੇ ਦੀ ਥਾਂ ਲਵੇਗਾ। ਅਮਰੀਕਾ ਦੀ ਸੈਨੇਟ ਨੇ ਇਸ ਨੂੰ ਨਵੇਂ ਸਮਝੌਤੇ ਨੂੰ ਪਿਛਲੇ ਹਫਤੇ ਮਨਜ਼ੂਰੀ ਦਿੱਤੀ।
ਅਧਿਕਾਰੀ ਨੇ ਦੱਸਿਆ ਕਿ ਟਰੰਪ ਇਸ ਸਮਝੌਤੇ 'ਤੇ ਅਗਲੇ ਹਫਤੇ ਬੁੱਧਵਾਰ ਨੂੰ ਹਸਤਾਖਰ ਕਰਨਗੇ। ਨਵੇਂ ਸਮਝੌਤੇ ਵਿਚ ਵਾਹਨਾਂ ਦੇ ਨਿਰਮਾਣ, ਮੈਕਸੀਕੋ ਦੇ ਵਾਹਨ ਖੇਤਰ ਵਿਚ ਕੰਮ ਕਰ ਰਹੇ ਲੋਕਾਂ ਦੀ ਤਨਖਾਹ, ਈ-ਵਣਜ, ਬੌਧਿਕ ਸੰਪਦਾ, ਨਿਵੇਸ਼ਕਾਂ ਲਈ ਵਿਵਾਦ ਹੱਲ ਵਿਵਵਸਥਾ ਆਦਿ ਨੂੰ ਲੈ ਕੇ ਨਵੇਂ ਪ੍ਰਾਵਧਾਨ ਕੀਤੇ ਗਏ ਹਨ।
ਭਾਰਤ ਦੀ ਚੀਨ ਨੂੰ ਅਪੀਲ, ਵਾਪਸ ਭੇਜਣ ਭਾਰਤੀ ਵਿਦਿਆਰਥੀ
NEXT STORY