ਨਿਊਯਾਰਕ (ਭਾਸ਼ਾ)– ਅਮਰੀਕਾ ਦੇ ਨਿਊਯਾਰਕ ਸੂਬੇ ਦੀ ਇਕ ਗ੍ਰਾਂਡ ਜਿਊਰੀ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 2016 ਦੀ ਰਾਸ਼ਟਰਪਤੀ ਚੋਣ ਮੁਹਿੰਮ ’ਚ ਉਨ੍ਹਾਂ ਦੇ ਨਾਂ ’ਤੇ ਕੀਤੇ ਗਏ ਗੁਪਤ ਭੁਗਤਾਨ ਮਾਮਲੇ ’ਚ ਗਵਾਹੀ ਦੇਣ ਲਈ ਸੱਦਿਆ ਹੈ।
ਕਿਸੇ ਗ੍ਰਾਂਡ ਜਿਊਰੀ ਵਲੋਂ ਇਸ ਤਰ੍ਹਾਂ ਨਾਲ ਤਲਬ ਕੀਤਾ ਜਾਣਾ ਦਰਸ਼ਾਉਂਦਾ ਹੈ ਕਿ ਦੋਸ਼ਾਂ ’ਤੇ ਫ਼ੈਸਲਾ ਜਲਦੀ ਹੋਣ ਵਾਲਾ ਹੈ। ਜੇਕਰ ਮਾਮਲੇ ’ਚ ਦੋਸ਼ ਲਗਾਏ ਜਾਂਦੇ ਹਨ ਤਾਂ ਇਹ ਅਮਰੀਕੀ ਇਤਿਹਾਸ ’ਚ ਪਹਿਲੀ ਵਾਰ ਹੋਵੇਗਾ, ਜਦੋਂ ਕਿਸੇ ਸਾਬਕਾ ਰਾਸ਼ਟਰਪਤੀ ’ਤੇ ਕਿਸੇ ਅਪਰਾਧ ’ਚ ਦੋਸ਼ ਲਗਾਏ ਜਾਣਗੇ।
ਇਹ ਖ਼ਬਰ ਵੀ ਪੜ੍ਹੋ : ਸਿਆਟਲ 'ਚ ਜਾਤੀਗਤ ਭੇਦਭਾਵ 'ਤੇ ਪਾਬੰਦੀ ਲਗਾਏ ਜਾਣ ਮਗਰੋਂ ਟੋਰਾਂਟੋ 'ਚ ਵੀ ਗਰਮਾਇਆ ਇਹ ਮੁੱਦਾ
ਇਹ ਘਟਨਾਚੱਕਰ ਅਜਿਹੇ ਸਮੇਂ ਹੋਵੇਗਾ, ਜਦੋਂ ਟਰੰਪ ਇਕ ਵਾਰ ਫਿਰ ਵ੍ਹਾਈਟ ਹਾਊਸ ਦੀ ਦੌੜ ’ਚ ਸ਼ਾਮਲ ਹੋਣ ਦੀ ਕਵਾਇਦ ’ਚ ਜੁਟੇ ਹਨ ਤੇ ਪਹਿਲਾਂ ਤੋਂ ਹੀ ਕਈ ਹੋਰ ਮਾਮਲਿਆਂ ’ਚ ਕਾਨੂੰਨੀ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਿਆਟਲ 'ਚ ਜਾਤੀਗਤ ਭੇਦਭਾਵ 'ਤੇ ਪਾਬੰਦੀ ਲਗਾਏ ਜਾਣ ਮਗਰੋਂ ਟੋਰਾਂਟੋ 'ਚ ਵੀ ਗਰਮਾਇਆ ਇਹ ਮੁੱਦਾ
NEXT STORY