ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਅਮਰੀਕੀ ਰਾਜਨੀਤਕ ਟਿੱਪਣੀਕਾਰ ਅਤੇ ਫਿਲਮਕਾਰ ਦਿਨੇਸ਼ ਡਿਸੂਜਾ ਨੂੰ ਵੀਰਵਾਰ ਨੂੰ ਪੂਰੀ ਤਰ੍ਹਾਂ ਨਾਲ ਮੁਆਫ ਕਰਨ ਦਾ ਐਲਾਨ ਕੀਤਾ ਹੈ, ਉਸ ਨੂੰ ਫੈਡਰਲ ਪ੍ਰਚਾਰ ਕਾਨੂੰਨ ਦਾ ਉਲੰਘਣ ਕਰਨ ਲਈ 2014 'ਚ 5 ਸਾਲ ਲਈ ਪ੍ਰੋਬੋਸ਼ਨ ਦੀ ਸਜ਼ਾ ਸੁਣਾਈ ਗਈ ਸੀ। ਰੂੜੀਵਾਦੀ ਟਿੱਪਣੀਕਾਰ ਡਿਸੂਜਾ 'ਤੇ 30,000 ਡਾਲਰ ਦਾ ਜ਼ੁਰਮਾਨਾ ਵੀ ਲਾਇਆ ਗਿਆ ਸੀ। ਟਰੰਪ ਨੇ ਟਵਿੱਟਰ 'ਤੇ ਲਿਖਿਆ ਕਿ ਡਿਸੂਜਾ ਦੇ ਨਾਲ 'ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ।'

ਉਨ੍ਹਾਂ ਨੇ ਕਿਹਾ ਕਿ, 'ਦਿਨੇਸ਼ ਡਿਸੂਜਾ ਨੂੰ ਪੂਰੀ ਤਰ੍ਹਾਂ ਨਾਲ ਮੁਆਫ ਕੀਤਾ ਜਾਵੇਗਾ। ਸਾਡੀ ਸਰਕਾਰ ਉਨ੍ਹਾਂ ਦੇ ਨਾਲ ਬਹੁਤ ਤਰੀਕੇ ਨਾਲ ਪੇਸ਼ ਆਈ।' ਮੁੰਬਈ 'ਚ ਜਨਮੇ 57 ਸਾਲਾਂ ਡਿਸੂਜਾ ਨੂੰ 2014 'ਚ ਨਿਊਯਾਰਕ ਦੇ ਇਕ ਨੇਤਾ ਨੂੰ ਚੋਣ ਪ੍ਰਚਾਰ ਲਈ 20,000 ਡਾਲਰ ਦਾ ਗੈਰ-ਕਾਨੂੰਨੀ ਯੋਗਦਾਨ ਦੇਣ ਦਾ ਦੋਸ਼ ਕਰਾਰ ਦਿੱਤਾ ਗਿਆ ਸੀ। 2012 'ਚ ਆਈ ਡਿਸੂਜਾ ਦੀ ਫਿਲਮ '2016 ਓਬਾਮਾਜ਼ ਅਮਰੀਕਾਜ਼' ਅਮਰੀਕਾ 'ਚ ਦੂਜੀ ਸਭ ਤੋਂ ਜ਼ਿਆਦਾ ਪੈਸਾ ਕਮਾਉਣ ਵਾਲੀ ਰਾਜਨੀਤਕ ਡਾਕਿਊਮੈਂਟਰੀ ਫਿਲਮ ਬਣ ਗਈ ਸੀ। ਇਹ ਫਿਲਮ ਡਿਸੂਜਾ ਦੇ ਓਬਾਮਾ ਵਿਰੋਧੀ ਕਿਤਾਬ 'ਤੇ ਆਧਾਰਿਤ ਸੀ।
ਡਿਸੂਜਾ ਟਰੰਪ ਦੇ ਇਕ ਵੱਡੇ ਸਮਰਥਕ ਹਨ। ਉਹ ਕਰੀਬ 20 ਕਿਤਾਬਾਂ ਲਿਖ ਚੁੱਕੇ ਹਨ ਅਤੇ 4 ਫਿਲਮ ਦਾ ਨਿਰਮਾਣ ਕਰ ਚੁੱਕੇ ਹਨ। ਡਿਸੂਜਾ ਨੇ ਟਰੰਪ ਵੱਲੋਂ ਪੂਰੀ ਤਰ੍ਹਾਂ ਮੁਆਫ ਕੀਤੇ ਜਾਣ 'ਤੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ। ਹਾਲਾਂਕਿ ਟਰੰਪ ਨੇ ਟਵੀਟ ਨੂੰ ਰੀ-ਟਵੀਟ ਕੀਤਾ ਹੈ।
ਪਾਕਿ ਕਸ਼ਮੀਰੀਆਂ ਨੂੰ ਆਪਣਾ ਸਮਰਥਣ ਦੇਣਾ ਜਾਰੀ ਰੱਖੇਗਾ : ਪਾਕਿ ਵਿਦੇਸ਼ ਮੰਤਰੀ
NEXT STORY