ਲੰਡਨ (ਭਾਸ਼ਾ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿਚ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ ਤੋਂ ਅੱਗੇ ਚੱਲ ਰਹੀ ਲਿਜ਼ ਟਰਸ ਸ਼ੁੱਕਰਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਬਾਰੇ ਆਪਣੀ ਟਿੱਪਣੀ ਨੂੰ ਲੈ ਕੇ ਵਿਵਾਦਾਂ ਵਿਚ ਘਿਰ ਗਈ। ਵਿਦੇਸ਼ ਮੰਤਰੀ ਟਰਸ ਨੇ ਕਿਹਾ ਸੀ ਕਿ ਇਹ ਫ਼ੈਸਲਾ ਕਰਨਾ ਅਜੇ ਬਾਕੀ ਹੈ ਕਿ ਮੈਕਰੋਂ ਬ੍ਰਿਟੇਨ ਦਾ ਦੋਸਤ ਹੈ ਜਾਂ ਦੁਸ਼ਮਣ ਅਤੇ ਜੇਕਰ ਉਹ ਪ੍ਰਧਾਨ ਮੰਤਰੀ ਬਣ ਜਾਂਦੀ ਹੈ, ਤਾਂ ਮੈਕਰੋਂ ਬਾਰੇ ਨਿਰਣਾ ਉਸਦੇ ਕੰਮ ਦੇ ਆਧਾਰ 'ਤੇ ਕਰੇਗੀ, ਬਿਆਨਾਂ ਦੇ ਆਧਾਰ 'ਤੇ ਨਹੀਂ। ਉਹ ਵੀਰਵਾਰ ਸ਼ਾਮ ਨੂੰ ਨੌਰਵਿਕ ਵਿੱਚ ਇੱਕ ਸਮਾਰੋਹ ਵਿੱਚ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਰਹੀ ਸੀ।
ਪੜ੍ਹੋ ਇਹ ਅਹਿਮ ਖ਼ਬਰ- ਬਾਈਡੇਨ, ਟਰੂਡੋ ਨੂੰ ਪਛਾੜ PM ਮੋਦੀ ਇਕ ਵਾਰ ਫਿਰ ਵਿਸ਼ਵ ਨੇਤਾਵਾਂ ਦੀ ਸੂਚੀ 'ਚ ਸਿਖਰ 'ਤੇ
ਇਸੇ ਸਵਾਲ ਦੇ ਜਵਾਬ ਵਿਚ ਸੁਨਕ ਨੇ ਕਿਹਾ ਕਿ ਫਰਾਂਸ ਦੇ ਰਾਸ਼ਟਰਪਤੀ "ਦੋਸਤ" ਹਨ ਅਤੇ ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਜੇਕਰ ਉਹ ਬੋਰਿਸ ਜਾਨਸਨ ਦੀ ਥਾਂ ਲੈਂਦੇ ਹਨ ਤਾਂ ਉਹ ਯੂਰਪ ਦੇ ਨਾਲ ਬ੍ਰਿਟੇਨ ਦੇ ਸਬੰਧਾਂ ਨੂੰ ਸੁਧਾਰਨਾ ਚਾਹੁਣਗੇ। ਪੂਰਬੀ ਇੰਗਲੈਂਡ ਵਿੱਚ ਇੱਕ ਸਮਾਰੋਹ ਵਿੱਚ ਟਰਸ ਨੂੰ ਪੁੱਛਿਆ ਗਿਆ ਸੀ ਕੀ ਫਰਾਂਸੀਸੀ ਰਾਸ਼ਟਰਪਤੀ "ਦੋਸਤ ਜਾਂ ਦੁਸ਼ਮਣ" ਸਨ। ਇਸ 'ਤੇ ਉਸਨੇ ਜਵਾਬ ਦਿੱਤਾ ਸੀ ਕਿ ਅਜੇ ਫ਼ੈਸਲਾ ਨਹੀਂ ਲਿਆ ਗਿਆ ਹੈ।ਉੱਧਰ ਵਿਰੋਧੀ ਲੇਬਰ ਪਾਰਟੀ ਨੇ ਟਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਸਦੇ ਬਿਆਨ ਨੂੰ ਬ੍ਰਿਟੇਨ ਦੇ ਨਜ਼ਦੀਕੀ ਦੇਸ਼ਾਂ ਵਿੱਚੋਂ ਇੱਕ ਦਾ ਅਪਮਾਨ ਮੰਨਿਆ ਜਾਵੇਗਾ। ਟਰਸ ਦੇ ਪਾਰਟੀ ਮੈਂਬਰਾਂ ਨੇ ਵੀ ਸੋਸ਼ਲ ਮੀਡੀਆ 'ਤੇ ਉਸ ਦੀਆਂ ਟਿੱਪਣੀਆਂ ਦੀ ਆਲੋਚਨਾ ਕੀਤੀ। ਸਾਬਕਾ ਵਿਦੇਸ਼ ਸਕੱਤਰ ਅਲਿਸਟੇਅਰ ਬਰਟ ਨੇ ਕਿਹਾ ਕਿ ਟਰਸ ਨੇ ਗੰਭੀਰ ਗ਼ਲਤੀ ਕੀਤੀ ਹੈ ਅਤੇ ਉਸ ਨੂੰ ਹੋਰ ਕੂਟਨੀਤਕ ਰੁਖ਼ ਰੱਖਣਾ ਚਾਹੀਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਚੀਨ ਅਤੇ ਰੂਸ ਵਿਸ਼ਵ ਵਿਵਸਥਾ ਲਈ ਬਣ ਰਹੇ ਹਨ ਖ਼ਤਰਾ : ਤਾਈਵਾਨ
ਕੋਰੋਨਾ ਕਾਰਨ ਅਮਰੀਕਾ ਨੇ ਚੀਨੀ ਏਅਰਲਾਈਨ ਦੀਆਂ 26 ਉਡਾਣਾਂ ਨੂੰ ਕੀਤਾ ਰੱਦ
NEXT STORY