ਜਕਾਰਤਾ- ਸੋਸ਼ਲ ਮੀਡੀਆ 'ਤੇ ਰੋਜ਼ਾਨਾ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਮਾਮਲੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇੰਸਟਾਗ੍ਰਾਮ 'ਤੇ ਇਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ਅਨੁਸਾਰ ਜਦੋਂ ਇੱਕ ਆਦਮੀ ਨੂੰ ਭਰੋਸੇਮੰਦ ਪਤਨੀ ਨਹੀਂ ਮਿਲੀ ਤਾਂ ਉਸਨੇ ਆਪਣੇ 'ਕੁੱਕਰ' ਨਾਲ ਵਿਆਹ ਕਰ ਲਿਆ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਪਰ ਇਹ ਸੱਚੀ ਘਟਨਾ ਹੈ।
ਇਹ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਅਜਿਹੇ 'ਚ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਕੁੱਕਰ ਨਾਲ ਵਿਆਹ ਕਰਨ ਵਾਲੇ ਵਿਅਕਤੀ ਦਾ ਨਾਂ ਖੋਇਰੁਲ ਅਨਮ ਹੈ, ਜੋ ਕਿ ਇੰਡੋਨੇਸ਼ੀਆ ਦਾ ਰਹਿਣ ਵਾਲਾ ਹੈ। ਇਸ ਵਿਅਕਤੀ ਨੇ ਆਪਣੇ ਚੌਲ ਪਕਾਉਣ ਵਾਲੇ ਭਾਂਡੇ ਨਾਲ 'ਵਿਆਹ' ਕਰਕੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ। ਇਸ ਤੋਂ ਬਾਅਦ ਖੋਇਰੁਲ ਅਨਮ ਨੇ ਵਿਆਹ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ, ਜਿਸ 'ਚ ਉਹ ਵਿਆਹ ਲਈ ਸ਼ਾਨਦਾਰ ਕੱਪੜੇ ਪਹਿਨੇ ਨਜ਼ਰ ਆ ਰਹੇ ਹਨ। ਇੰਨਾ ਹੀ ਨਹੀਂ ਉਸਨੇ ਆਪਣੀ ਹੋਣ ਵਾਲੀ ਲਾੜੀ ਯਾਨੀ ਰਾਈਸ ਕੁੱਕਰ ਨੂੰ ਵੀ ਸਜਾਇਆ ਅਤੇ ਉਸਨੂੰ ਪਰਦੇ ਵਿੱਚ ਦਿਖਾਇਆ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਦੋਵੇਂ ਵਿਆਹ ਦੌਰਾਨ ਇਕ ਦੂਜੇ ਨਾਲ ਬੈਠੇ ਨਜ਼ਰ ਆ ਰਹੇ ਹਨ। ਇੰਨਾ ਹੀ ਨਹੀਂ ਇਕ ਤਸਵੀਰ 'ਚ ਉਹ ਕੁੱਕਰ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ। ਦੂਸਰੀ ਤਸਵੀਰ ਵਿਚ ਜਦੋਂ ਖੋਇਰੁਲ ਵਿਆਹ ਦੇ ਕਾਗਜ਼ਾਂ 'ਤੇ ਦਸਤਖਤ ਕਰ ਰਿਹਾ ਸੀ ਤਾਂ ਉਸ ਦੇ ਕੋਲ ਕੁੱਕਰ ਰੱਖਿਆ ਹੋਇਆ ਸੀ।
4 ਦਿਨ ਬਾਅਦ ਹੀ ਲਿਆ ਤਲਾਕ
ਦਰਅਸਲ ਇਹ ਪੋਸਟ ਇੰਸਟਾਗ੍ਰਾਮ 'ਤੇ ਵਾਇਰਲ ਹੋ ਰਹੀ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਇਹ ਘਟਨਾ ਸਾਲ 2021 ਦੀ ਹੈ। ਫਿਰ ਖੋਇਰੁਲ ਨੇ ਖੁਦ ਆਪਣੇ ਫੇਸਬੁੱਕ 'ਤੇ ਫੋਟੋ ਪੋਸਟ ਕੀਤੀ ਅਤੇ ਕੈਪਸ਼ਨ ਵਿੱਚ ਲਿਖਿਆ, 'ਮੈਂ ਆਪਣੇ ਰਾਈਸ ਕੁੱਕਰ ਨਾਲ ਵਿਆਹ ਕਰਨ ਦਾ ਫ਼ੈਸਲਾ ਕੀਤਾ ਕਿਉਂਕਿ ਉਹ "ਨਿਰਪੱਖ, ਆਗਿਆਕਾਰੀ, ਪਿਆਰ ਕਰਨ ਵਾਲਾ ਅਤੇ ਖਾਣਾ ਬਣਾਉਣ ਵਿੱਚ ਚੰਗਾ ਸੀ।" ਖੋਇਰੁਲ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਫੈਲ ਗਈ। ਪਰ ਚਾਰ ਦਿਨ ਬਾਅਦ ਖੋਇਰੁਲ ਨੇ ਕੁੱਕਰ ਨਾਲ ਆਪਣੇ ਤਲਾਕ ਦਾ ਐਲਾਨ ਕਰਦੇ ਹੋਏ ਲਿਖਿਆ ਕਿ ਅਸੀਂ ਵੱਖ ਹੋ ਰਹੇ ਹਾਂ ਕਿਉਂਕਿ ਇਹ ਸਿਰਫ ਚੌਲ ਹੀ ਪਕਾ ਸਕਦਾ ਹੈ। ਬੇਸ਼ੱਕ ਪੂਰਾ ਵਿਆਹ ਅਤੇ ਬਾਅਦ ਵਿੱਚ ਤਲਾਕ ਮਨੋਰੰਜਨ ਲਈ ਇੱਕ ਸੋਸ਼ਲ ਮੀਡੀਆ ਸਟੰਟ ਤੋਂ ਵੱਧ ਕੁਝ ਨਹੀਂ ਸੀ।
ਖੈਰ, ਜਦੋਂ ਖੋਇਰੁਲ ਅਨਮ ਬਾਰੇ ਹੋਰ ਜਾਣਕਾਰੀ ਇਕੱਠੀ ਕੀਤੀ ਗਈ, ਤਾਂ ਪਤਾ ਲੱਗਾ ਕਿ ਉਹ ਇੰਡੋਨੇਸ਼ੀਆ ਵਿੱਚ ਕਾਫੀ ਮਸ਼ਹੂਰ ਹੈ, ਜੋ ਅਕਸਰ ਆਪਣੇ ਸੋਸ਼ਲ ਮੀਡੀਆ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਅਜੀਬੋ-ਗਰੀਬ ਸਟੰਟ ਕਰਦੇ ਹਨ। ਖੋਇਰੁਲ ਦੇ ਵਿਆਹ ਨਾਲ ਜੁੜੀ ਇਕ ਪੋਸਟ ਦੋ ਸਾਲਾਂ ਬਾਅਦ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਸੀ, ਪਰ ਇਹ ਫਿਰ ਲੋਕਾਂ ਵਿਚ ਵਾਇਰਲ ਹੋ ਗਈ। ਇਸ ਪੋਸਟ ਨੂੰ 3 ਲੱਖ ਤੋਂ ਵੱਧ ਵਿਊਜ਼ ਮਿਲੇ ਹਨ। ਇਸ ਦੇ ਨਾਲ ਹੀ ਹਜ਼ਾਰਾਂ ਲੋਕਾਂ ਨੇ ਇਸ ਨੂੰ ਲਾਈਕ ਅਤੇ ਸ਼ੇਅਰ ਕੀਤਾ। ਬਹੁਤ ਸਾਰੀਆਂ ਟਿੱਪਣੀਆਂ ਵੀ ਆਈਆਂ। ਇੱਕ ਯੂਜ਼ਰ ਨੇ ਕੁਮੈਂਟ ਵਿੱਚ ਲਿਖਿਆ ਕਿ ਬੇਜ਼ਾਨ ਵਸਤੂਆਂ ਨੂੰ ਵੀ ਜੀਵਨ ਸਾਥੀ ਮਿਲ ਸਕਦਾ ਹੈ। ਇਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ ਹੈ ਕਿ ਵਿਆਹ ਅਤੇ ਮਨੁੱਖੀ ਰਿਸ਼ਤਿਆਂ ਦਾ ਹਰ ਸਮੇਂ ਮਜ਼ਾਕ ਬਣਾਇਆ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕਿਸ਼ਤੀ ਪਲਟਣ ਕਾਰਨ ਦੋ ਮਛੇਰਿਆਂ ਦੀ ਮੌਤ
NEXT STORY