ਪੇਸ਼ਾਵਰ (ਭਾਸ਼ਾ)- ਪਾਬੰਦੀਸ਼ੁਦਾ ਪਾਕਿਸਤਾਨੀ ਤਾਲਿਬਾਨ ਅੱਤਵਾਦੀ ਸੰਗਠਨ ਨੇ ਬੁੱਧਵਾਰ ਨੂੰ ਪਿਛਲੇ ਮਹੀਨੇ ਅਗਵਾ ਕੀਤੇ ਗਏ ਚਾਰ ਮਜ਼ਦੂਰਾਂ ਦਾ ਇਕ ਵੀਡੀਓ ਜਾਰੀ ਕੀਤਾ, ਜਿਸ 'ਚ ਬੰਧਕ ਪੰਜਾਬ ਦੀ ਮੁੱਖ ਮੰਤਰੀ ਮਰਿਅਮ ਨਵਾਜ਼ ਤੋਂ ਉਨ੍ਹਾਂ ਦੀ ਰਿਹਾਈ ਯਕੀਨੀ ਕਰਨ ਦੀ ਗੁਹਾਰ ਲਗਾਉਂਦੇ ਨਜ਼ਰ ਆ ਰਹੇ ਹਨ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਅਸ਼ਾਂਤ ਖੈਬਰ ਪਖਤੂਨਖਵਾ (ਕੇਪੀਕੇ) ਸੂਬੇ ਦੇ ਟਾਂਕ ਜ਼ਿਲ੍ਹੇ 'ਚ ਉੱਚ ਸਮਰੱਥਾ ਵਾਲੀਆਂ ਪਾਵਰ ਸੰਚਾਰ ਲਾਈਨਾਂ 'ਤੇ ਕੰਮ ਕਰ ਰਹੇ ਘੱਟੋ-ਘੱਟ 13 ਮਜ਼ਦੂਰ ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਅੱਤਵਾਦੀਆਂ ਨੇ 29 ਜੂਨ ਨੂੰ ਅਗਵਾ ਕਰ ਲਿਆ। ਪੁਲਸ ਨੇ ਹਾਲਾਂਕਿ ਅਗਵਾ ਹੋਣ ਦੇ ਕੁਝ ਘੰਟਿਆਂ ਬਾਅਦ ਹੀ 9 ਮਜ਼ਦੂਰਾਂ ਨੂੰ ਬਚਾ ਲਿਆ ਪਰ ਚਾਰ ਅਜੇ ਵੀ ਬੰਧਕ ਹਨ।
ਇਹ ਵੀਡੀਓ ਟੀਟੀਪੀ ਨਾਲ ਸੰਬੰਧਤ ਇਕ ਘੱਟ ਚਰਚਿਤ ਸੰਗਠਨ 'ਐਲਦਮ ਬੈਲਦਮ' ਵਲੋਂ ਜਾਰੀ ਕੀਤਾ ਗਿਆ ਸੀ, ਜਿਸ 'ਚ ਬੁਲਾਰਾ ਖ਼ਾਲਿਦ ਵੀ ਵੀਡੀਓ ਫੁਟੇਜ 'ਚ ਦਿਖਾਈ ਦੇ ਰਿਹਾ ਹੈ। ਪੁਲਸ ਨੇ ਦੱਸਿਆ ਕਿ ਵੀਡੀਓ 'ਚ ਮਜ਼ਦੂਰਾਂ ਦੇ ਹੱਥਾਂ 'ਚ ਹੱਥਕੜੀ ਲੱਗੀ ਅਤੇ ਅੱਖਾਂ 'ਤੇ ਪੱਟੀ ਬੰਨ੍ਹੀ ਨਜ਼ਰ ਆ ਰਹੀ ਹੈ। ਮਜ਼ਦੂਰ ਜ਼ਮੀਨ 'ਤੇ ਬੈਠੇ ਹੋਏ ਸਨ ਅਤੇ ਪੰਜਾਬ ਦੀ ਮੁੱਖ ਮੰਤਰੀ ਨੂੰ ਦਖਲਅੰਦਾਜ਼ੀ ਕਰ ਕੇ ਉਨ੍ਹਾਂ ਦੀ ਸੁਰੱਖਿਅਤ ਰਿਹਾਈ ਯਕੀਨੀ ਕਰਨ ਦੀ ਅਪੀਲ ਕਰ ਰਹੇ ਸਨ। ਹਰੇਕ ਮਜ਼ਦੂਰ ਨੇ ਆਪਣੀ ਪਛਾਣ ਦੱਸੀ ਅਤੇ ਤਾਲਿਬਾਨ ਵਲੋਂ ਬੰਧਕ ਬਣਾਏ ਜਾਣ ਦੀ ਪੁਸ਼ਟੀ ਕੀਤੀ ਅਤੇ ਸਮੂਹ ਦੀਆਂ ਮੰਗਾਂ ਪੂਰੀਆਂ ਨਾ ਹੋਣ 'ਤੇ ਆਪਣੀ ਜਾਨ ਦਾ ਖ਼ਤਰਾ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ। ਉਨ੍ਹਾਂ ਨੇ ਪੰਜਾਬ ਦੀ ਮੁੱਖ ਮੰਤਰੀ ਤੋਂ ਆਪਣੀ ਆਜ਼ਾਦੀ ਯਕੀਨੀ ਕਰਨ ਲਈ ਟੀਟੀਪੀ ਦੀਆਂ ਮੰਗਾਂ ਨੂੰ ਸਵੀਕਾਰ ਕਰਨ ਦੀ ਅਪੀਲ ਕੀਤੀ। ਮਜ਼ਦੂਰਾਂ ਨੂੰ ਰਿਹਾਅ ਕਰਨ ਦੀ ਟੀਟੀਪੀ ਦੀ ਮੰਗ ਅਜੇ ਤੱਕ ਜਨਤਕ ਨਹੀਂ ਕੀਤੀ ਗਈ ਹੈ। ਅਗਵਾ ਕੀਤੇ ਸਾਰੇ ਚਾਰ ਮਜ਼ਦੂਰ ਪੰਜਾਬ ਸੂਬੇ ਦੇ ਚਿਸ਼ਤੀਆਂ ਜ਼ਿਲ੍ਹੇ ਦੇ ਰਹਿਣ ਵਾਲੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੇਪਾਲੀ ਕਾਂਗਰਸ ਨੇ ਸਰਕਾਰ ਦੇ ਗਠਨ ਅਤੇ ਭਵਿੱਖ ਦੀ ਕਾਰਵਾਈ 'ਤੇ ਕੀਤੀ ਚਰਚਾ
NEXT STORY