ਇੰਟਰਨੈਸ਼ਨਲ ਡੈਸਕ- ਸਿੰਗਾਪੁਰ ਹਵਾਈ ਹਾਦਸੇ ਤੋਂ ਬਾਅਦ ਹੁਣ ਦੋਹਾ ਤੋਂ ਡਬਲਿਨ ਜਾਣ ਵਾਲੀ ਇਕ ਫਲਾਈਟ 'ਚ ਵੀ 'ਟਰਬੂਲੈਂਸ' ਹੋਣ ਦੀ ਜਾਣਕਾਰੀ ਪ੍ਰਾਪਤ ਹੋ ਰਹੀ ਹੈ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਇਸ ਟਰਬੂਲੈਂਸ ਕਾਰਨ 12 ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ 'ਚ 6 ਯਾਤਰੀ ਤੇ 6 ਕ੍ਰੂ ਮੈਂਬਰ ਸ਼ਾਮਲ ਹਨ।
ਇਹ ਹਾਦਸਾ ਕਤਰ ਏਅਰਵੇਅਜ਼ ਦੀ ਫਲਾਈਟ ਕਿਊ.ਆਰ.017 ਨਾਲ ਉਸ ਸਮੇਂ ਵਾਪਰਿਆ, ਜਦੋਂ ਇਹ ਤੁਰਕੀ ਦੇ ਉੱਪਰੋਂ ਗੁਜ਼ਰ ਰਿਹਾ ਸੀ। ਅਚਾਨਕ ਮੌਸਮ ਦੀ ਗੜਬੜੀ ਕਾਰਨ ਇਸ ਦਾ ਸੰਤੁਲਨ ਵਿਗੜ ਗਿਆ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਬੋਇੰਗ ਦੀ ਫਲਾਈਟ ਨਾਲ ਅਜਿਹਾ ਹਾਦਸਾ ਵਾਪਰਿਆ ਸੀ, ਜੋ ਕਿ ਸਿੰਗਾਪੁਰ ਜਾ ਰਹੀ ਸੀ। ਉਸ ਹਾਦਸੇ 'ਚ ਵੀ 100 ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ, ਜਿਨ੍ਹਾਂ 'ਚੋਂ 20 ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ, ਜਦਕਿ 1 ਵਿਅਕਤੀ ਦੀ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
UN ਏਜੰਸੀ ਦਾ ਦਾਅਵਾ- ਪਾਪੁਆ ਨਿਊ ਗਿਨੀ 'ਚ ਜ਼ਮੀਨ ਖਿਸਕਣ ਕਾਰਨ 670 ਲੋਕਾਂ ਦੀ ਹੋਈ ਮੌਤ
NEXT STORY