ਨਵੀਂ ਦਿੱਲੀ- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 12ਵੀਂ ਜਮਾਤ ਦੇ ਨਤੀਜਿਆਂ ਦੇ ਮੁਲਾਂਕਣ 'ਚ ਹੋਈ ਇਕ ਵੱਡੀ ਲਾਪਰਵਾਹੀ ਨੂੰ ਸਵੀਕਾਰ ਕਰ ਲਿਆ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਵੇਦਾਂਤ ਨਾਮ ਦੇ ਇਕ ਵਿਦਿਆਰਥੀ ਨੇ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਕਿ ਆਨਲਾਈਨ ਸਿਸਟਮ 'ਚ ਦਿਖਾਈ ਗਈ ਫਿਜ਼ਿਕਸ ਦੀ ਉੱਤਰ-ਪੁਸਤਿਕਾ (answer sheet) ਉਸ ਦੀ ਨਹੀਂ ਹੈ।
ਜਾਣਕਾਰੀ ਅਨੁਸਾਰ, ਵੇਦਾਂਤ ਨੇ 23 ਮਈ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (ਪਹਿਲਾਂ ਟਵਿੱਟਰ) 'ਤੇ ਆਪਣਾ ਦਰਦ ਸਾਂਝਾ ਕਰਦਿਆਂ ਦੱਸਿਆ ਸੀ ਕਿ ਜਦੋਂ ਉਸ ਨੇ ਆਪਣੀ ਉੱਤਰ ਪੁਸਤਿਕਾ ਦੀ ਫੋਟੋਕਾਪੀ ਮੰਗਵਾਈ ਤਾਂ ਉਹ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਉਹ ਕਿਸੇ ਹੋਰ ਵਿਦਿਆਰਥੀ ਦੀ ਸੀ। ਸ਼ੁਰੂ 'ਚ ਉਸ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪਿਆ, ਪਰ ਜਦੋਂ ਬੋਰਡ ਨੇ ਜਾਂਚ ਕੀਤੀ ਤਾਂ ਸ਼ਿਕਾਇਤ ਸਹੀ ਪਾਈ ਗਈ।
ਵਿਵਾਦ ਵਧਣ ਤੋਂ ਬਾਅਦ CBSE ਨੇ ਆਪਣੀ ਗਲਤੀ ਮੰਨ ਲਈ ਹੈ ਅਤੇ ਵੇਦਾਂਤ ਦੇ ਪਰਿਵਾਰ ਨਾਲ ਸੰਪਰਕ ਕੀਤਾ ਹੈ। ਬੋਰਡ ਦੇ ਸੰਯੁਕਤ ਸਕੱਤਰ ਨੇ ਵਿਦਿਆਰਥੀ ਨੂੰ ਈ-ਮੇਲ ਭੇਜ ਕੇ ਪੁਸ਼ਟੀ ਕੀਤੀ ਹੈ ਕਿ ਉਸਦੀ ਅਸਲ ਫਿਜ਼ਿਕਸ ਦੀ ਕਾਪੀ ਲੱਭ ਲਈ ਗਈ ਹੈ ਅਤੇ ਨਵੇਂ ਅੰਕਾਂ ਦੇ ਆਧਾਰ 'ਤੇ ਨਤੀਜਾ ਜਲਦੀ ਹੀ ਅਪਡੇਟ ਕਰ ਦਿੱਤਾ ਜਾਵੇਗਾ। ਸੂਤਰਾਂ ਅਨੁਸਾਰ, ਸਿਰਫ਼ ਫਿਜ਼ਿਕਸ ਹੀ ਨਹੀਂ ਬਲਕਿ ਕੈਮਿਸਟਰੀ ਵਿਸ਼ੇ 'ਚ ਵੀ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬੋਰਡ ਨੇ ਆਪਣੀ ਗਲਤੀ ਸਵੀਕਾਰ ਕੀਤੀ ਹੈ। ਇਸ ਘਟਨਾ ਨੇ ਬੋਰਡ ਦੀ ਮੁਲਾਂਕਣ ਪ੍ਰਕਿਰਿਆ ਦੀ ਪਾਰਦਰਸ਼ਤਾ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ, ਜਿਸ ਕਾਰਨ ਵਿਦਿਆਰਥੀਆਂ ਅਤੇ ਮਾਪਿਆਂ 'ਚ ਭਾਰੀ ਚਿੰਤਾ ਪਾਈ ਜਾ ਰਹੀ ਹੈ ਕਿ ਕਿਤੇ ਇਸ ਗਲਤੀ ਕਾਰਨ ਉਨ੍ਹਾਂ ਦੇ ਕਾਲਜ ਦਾਖਲੇ 'ਤੇ ਅਸਰ ਨਾ ਪਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਲਯੁਗੀ ਮਾਂ ਦਾ ਕਾਰਨਾਮਾ! ਹਸਪਤਾਲ ਦੀ ਖਿੜਕੀ ਤੋਂ ਬਾਹਰ ਸੁੱਟਿਆ ਨਵਜੰਮਿਆ ਬੱਚਾ, ਫ਼ਰਿਸ਼ਤਾ ਬਣਿਆ ਸਟਾਫ਼
NEXT STORY