ਅੰਕਾਰਾ (ਬਿਊਰੋ): ਪਾਕਿਸਤਾਨ ਦੇ ਨਾਲ ਸੱਚੀ ਦੋਸਤੀ ਦੀਆਂ ਕਸਮਾਂ ਖਾਣ ਵਾਲੇ ਤੁਰਕੀ ਨੇ 51 ਪਾਕਿਸਤਾਨੀ ਨਾਗਰਿਕਾਂ ਨੂੰ ਜ਼ਬਰਦਸਤੀ ਡਿਪੋਰਟ ਕਰ ਦਿੱਤਾ। ਦੋਸ਼ ਹੈ ਕਿ ਇਹ ਲੋਕ ਗੈਰ ਕਾਨੂੰਨੀ ਢੰਗ ਨਾਲ ਅੰਕਾਰਾ ਵਿਚ ਰਹਿ ਰਹੇ ਸਨ। ਪਾਕਿਸਤਾਨੀ ਮੀਡੀਆ ਰਿਪੋਰਟ ਮੁਤਾਬਕ, ਇਹ ਲੋਕ ਉੱਥੇ ਕਈ ਤਰ੍ਹਾਂ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਲ ਸਨ। ਇਹਨਾਂ ਲੋਕਾਂ ਨੂੰ ਤੁਰਕੀ ਨੇ ਇਕ ਸਪੈਸ਼ਲ ਫਲਾਈਟ ਜ਼ਰੀਏ ਇਸਲਾਮਾਬਾਦ ਭੇਜ ਦਿੱਤਾ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਤੁਰਕੀ ਦੀ ਸੰਘੀ ਜਾਂਚ ਏਜੰਸੀ (ਐੱਫ.ਆਈ.ਏ.) ਨੇ ਐਂਟੀ ਹਿਊਮਨ ਟ੍ਰੈਫਿਕਿੰਗ ਐਂਡ ਸਮਗਲਿੰਗ ਸੇਲ ਨੂੰ 33 ਲੋਕ ਸੌਂਪੇ ਹਨ। ਜਦਕਿ ਬਾਕੀ ਲੋਕਾਂ ਨੂੰ ਪਹਿਲਾਂ ਹੀ ਫੜਿਆ ਜਾ ਚੁੱਕਾ ਸੀ। ਇਹਨਾਂ ਲੋਕਾਂ ਨੂੰ ਲੈ ਕੇ ਤੁਰਕੀ ਦੇ ਅਧਿਕਾਰੀਆਂ ਨੇ ਸਥਾਨਕ ਪਾਕਿਸਤਾਨੀ ਦੂਤਾਵਾਸ ਨਾਲ ਸੰਪਰਕ ਕੀਤਾ। ਜਿਸ ਦੇ ਬਾਅਦ ਤੋਂ ਇਹਨਾਂ ਦੀ ਨਾਗਰਿਕਤਾ ਦੀ ਪੁਸ਼ਟੀ ਹੋਈ। ਇਸ ਦੇ ਬਾਅਦ ਇਕ ਸਪੈਸ਼ਲ ਫਲਾਈਟ ਜ਼ਰੀਏ ਇਹਨਾਂ ਲੋਕਾਂ ਨੂੰ ਵਾਪਸ ਭੇਜਿਆ ਗਿਆ।
ਪਹਿਲਾਂ ਵੀ ਪਾਕਿ ਨਾਗਰਿਕਾਂ ਨੂੰ ਵਾਪਸ ਭੇਜ ਚੁੱਕਾ ਹੈ ਤੁਰਕੀ
ਫਰਵਰੀ 2020 ਵਿਚ ਵੀ ਤੁਰਕੀ ਨੇ ਪਾਕਿਸਤਾਨ ਦੇ 110 ਨਾਗਰਿਕਾਂ ਨੂੰ ਵਾਪਸ ਭੇਜ ਦਿੱਤਾ ਸੀ। ਦੱਸਿਆ ਜਾਂਦਾ ਹੈਕਿ ਹੁਣ ਵੀ ਕੋਈ ਪਾਕਿਸਤਾਨੀ ਤੁਰਕੀ ਦੀਆਂ ਜੇਲਾਂ ਵਿਚ ਬੰਦ ਹਨ। ਇਹਨਾਂ 'ਤੇ ਗੈਰ ਕਾਨੂੰਨੀ ਢੰਗ ਨਾਲ ਤੁਰਕੀ ਵਿਚ ਦਾਖਲ ਹੋਣ, ਨਸ਼ੀਲੇ ਪਦਾਰਥਾਂ ਦੀ ਤਸਕਰੀ ਸਮੇਤ ਕਈ ਦੋਸ਼ ਲੱਗੇ ਹਨ। ਪਾਕਿਸਤਾਨੀ ਯੂਰਪ ਵਿਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਲਈ ਤੁਰਕੀ ਦੀ ਵਰਤੋਂ ਕਰਦੇ ਹਨ। ਇਸ ਦੌਰਾਨ ਜਿਹੜੇ ਫੜੇ ਜਾਂਦੇ ਹਨ ਉਹਨਾਂ ਨੂੰ ਜਾਂ ਤਾਂ ਡਿਪੋਰਟ ਕਰ ਦਿੱਤਾ ਜਾਂਦਾ ਹੈ ਜਾਂ ਜੇਲ ਵਿਚ ਭੇਜ ਦਿੱਤਾ ਜਾਂਦਾ ਹੈ।
ਕਸ਼ਮੀਰ 'ਤੇ ਪਾਕਿ ਦਾ ਸਮਰਥਕ ਹੈ ਤੁਰਕੀ
ਤੁਰਕੀ ਸ਼ੁਰੂ ਤੋਂ ਹੀ ਕਸ਼ਮੀਰ ਮੁੱਦੇ 'ਤੇ ਪਾਕਿਸਤਾਨ ਦਾ ਸਮਰਥਨ ਕਰਦਾ ਰਿਹਾ ਹੈ। ਹਾਲ ਹੀ ਵਿਚ ਈਦ ਉਲ ਅਜਹਾ 'ਤੇ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਅਪ ਅਰਦੌਣ ਨੇ ਪਾਕਿਸਤਾਨੀ ਰਾਸ਼ਟਰਪਤੀ ਆਰਿਫ ਅਲਵੀ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਗੱਲ ਕਰਦਿਆਂ ਕਸ਼ਮੀਰ 'ਤੇ ਤੁਰਕੀ ਦੇ ਸਮਰਥਨ ਦਾ ਭਰੋਸਾ ਦਿੱਤਾ। ਅਰਦੌਣ ਨੇ ਹੱਦਾਂ ਪਾਰ ਕਰਦਿਆਂ ਕਸ਼ਮੀਰ ਦੀ ਤੁਲਨਾ ਇਕ ਵਾਰ ਫਿਰ ਫਿਲਸਤੀਨ ਨਾਲ ਕੀਤੀ। ਇੰਨਾ ਹੀ ਨਹੀਂ ਉਹਨਾਂ ਨੇ ਭਾਰਤ 'ਤੇ ਕੋਰੋਨਾ ਕਾਲ ਵਿਚ ਵੀ ਕਸ਼ਮੀਰ ਵਿਚ ਅੱਤਿਆਚਾਰ ਦਾ ਝੂਠਾ ਦੋਸ਼ ਵੀ ਲਗਾਇਆ। ਜਦਕਿ ਸੱਚਾਈ ਇਹ ਹੈ ਕਿ ਕਸ਼ਮੀਰ 'ਤੇ ਭਾਰਤ ਨੂੰ ਲੋਕਤੰਤਰ ਦਾ ਪਾਠ ਪੜ੍ਹਾਉਣ ਦੀ ਕੋਸ਼ਿਸ਼ ਕਰ ਰਹੇ ਅਰਦੌਣ ਤੁਰਕੀ ਵਿਚ ਖੁਦ ਇਕ ਕੱਟੜ ਇਸਲਾਮਿਕ ਤਾਨਾਸ਼ਾਹ ਦੇ ਰੂਪ ਵਿਚ ਜਾਣੇ ਜਾਂਦੇ ਹਨ।
ਸ਼ਿਕਾਗੋ 'ਚ ਗੋਲੀਬਾਰੀ, 1 ਵਿਅਕਤੀ ਦੀ ਮੌਤ ਤੇ 5 ਜ਼ਖਮੀ
NEXT STORY