ਅੰਕਾਰਾ (ਬਿਊਰੋ): ਦੁਨੀਆ ਭਰ ਵਿਚ ਕਹਿਰ ਵਰ੍ਹਾ ਰਿਹਾ ਕੋਵਿਡ-19 ਹੁਣ ਤੱਕ ਕੰਟਰੋਲ ਵਿਚ ਨਹੀਂ ਆਇਆ ਹੈ। ਤੁਰਕੀ ਵਿਚ ਵੀ ਕੋਰੋਨਾਵਾਇਰਸ ਦਾ ਕਹਿਰ ਤੇਜ਼ੀ ਨਾਲ ਵੱਧ ਰਿਹਾ ਹੈ। ਤੁਰਕੀ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ ਨਵੇਂ ਮਾਮਲਿਆਂ ਵਿਚ ਵਾਧਾ ਹੋਇਆ ਹੈ। ਇੱਥੇ 16 ਹੋਰ ਲੋਕਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ 108 ਹੋ ਗਈ ਹੈ। ਤੁਰਕੀ ਦੇ ਸਿਹਤ ਮੰਤਰਾਲੇ ਨੇ ਇਸ ਦੀ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸ਼ਿਨਹੂਆ ਦੀ ਖਬਰ ਦੇ ਮੁਤਾਬਕ ਤੁਰਕੀ ਵਿਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 7,402 ਹੋ ਗਈ। ਉਹਨਾਂ ਨੇ ਕਿਹਾ ਕਿ ਸ਼ਨੀਵਾਰ ਨੂੰ ਕੁੱਲ 7,641 ਪਰੀਖਣ ਕੀਤੇ ਗਏ ਅਤੇ 1,704 ਲੋਕਾਂ ਦਾ ਡਾਇਗਨੋਸਿਸ ਕੀਤਾ ਗਿਆ। ਗੌਰਲਤਬ ਹੈ ਕਿ 11 ਮਾਰਚ ਨੂੰ ਤੁਰਕੀ ਵਿਚ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ।

ਤੁਰਕੀ ਦੇ ਸਿਹਤ ਮੰਤਰੀ ਫਹਾਰਟਿਨਕੋਕਾ ਨੇ ਸ਼ਨੀਵਾਰ ਨੂੰ ਐਲਾਨ ਕਰਦਿਆਂ ਟਵਿੱਟਰ 'ਤੇ ਨਵੇਂ ਅੰਕੜੇ ਸਾਂਝਾ ਕੀਤੇ। ਜਿਸ ਵਿਚ ਦਿਖਾਇਆ ਗਿਆ ਹੈਕਿ ਪਿਛਲੇ 24 ਘੰਟਿਆਂ ਵਿਚ 16 ਹੋਰ ਲੋਕਾਂ ਦੀ ਮੌਤ ਹੋ ਗਈ। ਜਿਸ ਨਾਲ ਕੁੱਲ ਮੌਤਾਂ ਦੀ ਗਿਣਤੀ 108 ਹੋ ਗਈ।ਕੋਵਿਡ-19 ਦੇ ਨਵੇਂ ਮਾਮਲਿਆਂ ਦੇ ਨਾਲ ਤੁਰਕੀ ਵਿਚ ਅਧਿਕਾਰਤ ਤੌਰ 'ਤੇ ਵਾਇਰਸ ਦੇ ਨਾਲ ਇਨਫੈਕਟਿਡ ਕੁੱਲ ਲੋਕਾਂ ਦੀ ਗਿਣਤੀ 7,402 ਹੋ ਗਈ। ਭਾਵੇਂਕਿ ਤੁਰਕੀ ਦੇ ਅਧਿਕਾਰੀਆਂ ਵੱਲੋਂ ਇਹ ਜਾਣਕਾਰੀ ਨਹੀਂ ਦਿੱਤੀ ਗਈ ਕਿ ਦੇਸ਼ ਵਿਚ ਮਾਮਲੇ ਕਿੱਥੇ ਦਰਜ ਕੀਤੇ ਗਏ ਹਨ ਪਰ ਉਹਨਾਂ ਦਾ ਕਹਿਣਾ ਹੈ ਕਿ 70 ਲੋਕ ਠੀਕ ਹੋ ਗਏ ਹਨ ਜਦਕਿ 445 ਲੋਕਾਂ ਨੂੰ ਆਈ.ਸੀ.ਯੂ. ਵਿਚ ਸਿਰਫ ਦੇਖਭਾਲ ਲਈ ਰੱਖਿਆ ਗਿਆ ਹੈ।
ਸਿਹਤ ਮੰਤਰਾਲੇ ਦੇ ਨਵੇਂ ਅੰਕੜਿਆਂਦੇ ਮੁਤਾਬਕ ਦੇਸ ਵਿਚ 55,000 ਤੋਂ ਵਧੇਰੇ ਪਰੀਖਣ ਕੀਤੇ ਗਏ ਹਨ। ਤੁਰਕੀ ਸਰਕਾਰ ਨੇ ਅੰਤਰਰਾਸ਼ਟਰੀ ਉਡਾਣਾਂ ਨੂੰ ਰੱਦ ਕਰਨ ਸਮੇਤ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਹਨ। ਅੰਦਰੂਨੀ ਮੰਤਰਾਲੇ ਨੇ ਕਿਹਾ ਕਿ ਐਤਵਾਰ ਨੂੰ 0300 ਜੀ.ਐੱਮ.ਟੀ. ਤੋਂ ਜਹਾਜ਼ ਜ਼ਰੀਏ ਯਾਤਰਾ ਕਰਨ ਦੇ ਚਾਹਵਾਨ ਯਾਤਰੀਆਂ ਨੂੰ ਇਹ ਸਾਬਤ ਕਰਨ ਲਈ ਇਕ ਦਸਤਾਵੇਜ਼ ਦੀ ਲੋੜ ਹੋਵੇਗੀ ਕਿ ਉਹਨਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੱਤੀ ਗਈ।
WHO ਨੇ ਕੱਢਿਆ ਲੋਕਾਂ ਦਾ ਵਹਿਮ, ਇੰਝ ਨਹੀਂ ਫੈਲਦਾ ਕੋਰੋਨਾ
NEXT STORY