ਇਸਤਾਂਬੁਲ (ਭਾਸ਼ਾ)— ਤੁਰਕੀ ਦੀ ਹਵਾਈ ਫੌਜ ਨੇ ਐਤਵਾਰ ਨੂੰ ਸੀਰੀਆਈ ਸੀਮਾ 'ਤੇ ਇਕ ਅਣਜਾਣ ਡਰੋਨ ਨੂੰ ਨਸ਼ਟ ਕਰ ਦਿੱਤਾ। ਇਸ ਡਰੋਨ ਨੇ ਕਈ ਵਾਰ ਤੁਰਕੀ ਦੇ ਹਵਾਈ ਖੇਤਰ ਦੀ ਉਲੰਘਣਾ ਕੀਤੀ ਸੀ। ਤੁਰਕੀ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਫੌਜ ਨੇ ਸੀਮਾ ਨੇੜੇ ਡਰੋਨ ਦਾ ਪਤਾ ਲਗਾਇਆ ਜੋ ਤੁਰਕੀ ਦੇ ਹਵਾਈ ਖੇਤਰ ਵਿਚ 6 ਵਾਰ ਦਾਖਲ ਹੋਇਆ ਸੀ। ਉਸ ਨੂੰ ਆਖਿਰਕਾਰ ਐੱਫ-16 ਲੜਾਕੂ ਜਹਾਜ਼ਾਂ ਨੇ ਨਸ਼ਟ ਕਰ ਦਿੱਤਾ।
ਰੱਖਿਆ ਮੰਤਰਾਲੇ ਨੇ ਕਿਹਾ ਕਿ ਸ਼ਨੀਵਾਰ ਨੂੰ 6 ਵਾਰ ਤੁਰਕੀ ਦੇ ਹਵਾਈ ਖੇਤਰ ਦੀ ਉਲੰਘਣਾ ਕਰਨ ਵਾਲੇ ਮਨੁੱਖ ਰਹਿਤ ਜਹਾਜ਼ ਨੂੰ ਦੇਸ਼ ਦੇ 2 ਐੱਫ-16 ਲੜਾਕੂ ਜਹਾਜ਼ਾਂ ਨੇ ਨਸ਼ਟ ਕਰ ਦਿੱਤਾ। ਉਨ੍ਹਾਂ ਨੇ ਆਪਣੇ ਅਧਿਕਾਰਕ ਟਵਿੱਟਰ ਅਕਾਊਂਟ 'ਤੇ ਢੇਰ ਕੀਤੇ ਗਏ ਡਰੋਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਮੰਤਰਾਲੇ ਨੇ ਕਿਹਾ ਕਿ ਅਣਜਾਣ ਜਹਾਜ਼ ਸਥਾਨਕ ਸਮੇਂ ਮੁਤਾਬਕ ਰਾਤ 1:24 'ਤੇ ਨਸ਼ਟ ਕੀਤਾ ਗਿਆ। ਡਰੋਨ ਦਾ ਮਲਬਾ ਸਿਲਡੀਰੋਬਾ ਅੱਡੇ 'ਤੇ ਪਾਇਆ ਗਿਆ।
ਮੈਰੀਲੈਂਡ 'ਚ ਅੰਮ੍ਰਿਤਾ ਪ੍ਰੀਤਮ ਤੇ ਜਸਵੰਤ ਸਿਘ ਨੂੰ ਸਮਰਪਿਤ ਸਮਾਗਮ ਦਾ ਆਯੋਜਨ
NEXT STORY