ਵਾਸ਼ਿੰਗਟਨ - ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਡੇ ਪੁੱਤਰ ਦੇ ਟਵੀਟ ਕਰਨ 'ਤੇ 12 ਘੰਟੇ ਦੀ ਪਾਬੰਦੀ ਲਾਈ ਹੈ। ਇਹ ਪਾਬੰਦੀ ਉਨਾਂ 'ਤੇ ਇਕ ਵੀਡੀਓ ਪੋਸਟ ਕਰਨ ਦੇ ਕਾਰਨ ਲਾਈ ਗਈ ਹੈ ਜਿਸ ਵਿਚ ਹਾਈਡ੍ਰਾਕਸੀਕਲੋਰੋਕੁਇਨ ਦੇ ਫਾਇਦਾ ਦੱਸੇ ਗਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਮੇਤ ਕੁਝ ਲੋਕਾਂ ਨੇ ਮਲੇਰੀਆ ਦੀ ਇਸ ਦਵਾਈ ਨੂੰ ਕੋਰੋਨਾਵਾਇਰਸ ਵਿਚ ਫਾਇਦੇਮੰਦ ਦੱਸਿਆ ਹੈ, ਹਾਲਾਂਕਿ ਮੈਡੀਕਲ ਸਟੱਡੀ ਵਿਚ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ।
ਟਵਿੱਟਰ ਮੁਤਾਬਕ ਟਰੰਪ ਜੂਨੀਅਰ ਦੀ ਵੀਡੀਓ ਕੋਵਿਡ-19 ਨੂੰ ਲੈ ਕੇ ਗਲਤ ਜਾਣਕਾਰੀਆਂ ਦੇ ਨਿਯਮ ਦਾ ਉਲੰਘਣ ਹੈ। ਟਵਿੱਟਰ ਨੇ ਬੀ. ਬੀ. ਸੀ. ਨੂੰ ਕਿਹਾ ਹੈ ਕਿ ਉਨਾਂ ਲੋਕਾਂ ਨੇ ਆਪਣੇ ਨੀਤੀ ਦੇ ਤਹਿਤ ਕਾਰਵਾਈ ਕੀਤੀ ਹੈ। ਹਾਲਾਂਕਿ ਇਸ ਦੌਰਾਨ ਡੋਨਾਲਡ ਟਰੰਪ ਜੂਨੀਅਰ ਆਪਣੇ ਅਕਾਉਂਟ ਨੂੰ ਬ੍ਰਾਓਜ ਕਰ ਪਾਉਣਗੇ ਅਤੇ ਸਿੱਧਾ ਮੈਸੇਜ ਭੇਜ ਸਕਦੇ ਹਨ। ਦੱਸ ਦਈਏ ਕਿ ਉਸੇ ਦਿਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਤੋਂ ਕੋਰੋਨਾਵਾਇਰਸ ਦੇ ਇਲਾਜ ਲਈ ਹਾਈਡ੍ਰਾਕਸੀਕਲੋਰੋਕੁਇਨ ਦੇ ਇਸਤੇਮਾਲ ਦਾ ਸਮਰਥਨ ਕੀਤਾ ਹੈ। ਉਨ੍ਹਾਂ ਆਖਿਆ ਹੈ ਕਿ ਮਲੇਰੀਆ ਦੀ ਦਵਾਈ ਕੋਵਿਡ-19 ਦੇ ਇਲਾਜ ਵਿਚ ਸਿਰਫ ਇਸ ਲਈ ਖਾਰਿਜ਼ ਕੀਤਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਇਸ ਨੂੰ ਸਜੈੱਸਟ ਕੀਤਾ ਹੈ। ਦੱਸ ਦਈਏ ਕਿ ਡੋਨਾਲਡ ਟਰੰਪ ਵੀ ਆਪਣੇ ਟਵੀਟਾਂ ਕਰਕੇ ਕਾਫੀ ਚਰਚਾਵਾਂ ਵਿਚ ਰਹਿੰਦੇ ਹਨ।
ਤਾਲਾਬੰਦੀ ਦੌਰਾਨ 8,004 ਵਿਦੇਸ਼ੀਆਂ ਨੇ ਛੱਡਿਆ ਨੇਪਾਲ
NEXT STORY