ਸਿਡਨੀ— ਆਸਟ੍ਰੇਲੀਆ ਹਵਾਈ ਅੱਡੇ 'ਤੇ ਦੋ ਕੈਨੇਡੀਅਨਜ਼ ਨੂੰ ਨਸ਼ੇ ਸਣੇ ਹਿਰਾਸਤ 'ਚ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਕੈਨੇਡੀਅਨ ਜਦ ਮੈਲਬੌਰਨ ਹਵਾਈ ਅੱਡੇ 'ਤੇ ਪੁੱਜੇ ਤਾਂ ਉਨ੍ਹਾਂ ਦੇ ਸਾਮਾਨ 'ਚੋਂ 16 ਕਿਲੋ ਡਰੱਗਜ਼ ਬਰਾਮਦ ਹੋਈ। ਇਹ ਦੋਵੇਂ ਸ਼ਨੀਵਾਰ ਰਾਤ ਵੈਨਕੂਵਰ ਤੋਂ ਆਸਟ੍ਰੇਲੀਆ ਲਈ ਰਵਾਨਾ ਹੋਏ ਸਨ। ਆਸਟ੍ਰੇਲੀਅਨ ਬਾਰਡਰ ਫੋਰਸ ਅਧਿਕਾਰੀਆਂ ਨੇ ਜਦ ਉਨ੍ਹਾਂ ਦੇ ਸਮਾਨ ਦੀ ਜਾਂਚ ਕੀਤੀ ਤਾਂ ਇਸ 'ਚੋਂ ਨਸ਼ੀਲੇ ਪਦਾਰਥ ਮਿਲੇ। ਅਧਿਕਾਰੀਆਂ ਮੁਤਾਬਕ 27 ਸਾਲਾ ਨੌਜਵਾਨ ਤੇ 26 ਸਾਲਾ ਕੁੜੀ ਨੇ ਵੱਖ-ਵੱਖ ਪੈਕਟਾਂ 'ਚ ਇਸ ਨਸ਼ੀਲੇ ਪਦਾਰਥ ਨੂੰ ਪੈਕ ਕੀਤਾ ਸੀ ਤੇ ਸਮਾਨ 'ਚ ਲੁਕੋਇਆ ਹੋਇਆ ਸੀ।
ਆਸਟ੍ਰੇਲੀਅਨ ਸੰਘੀ ਪੁਲਸ ਨੇ ਇਨ੍ਹਾਂ ਦੋਹਾਂ ਨੂੰ ਨਸ਼ੀਲੇ ਸਮਾਨ ਲੈ ਕੇ ਹਵਾਈ ਸਫਰ ਕਰਨ ਦੇ ਦੋਸ਼ 'ਚ ਹਿਰਾਸਤ 'ਚ ਲਿਆ ਹੈ ਤੇ ਸ਼ੁੱਕਰਵਾਰ ਨੂੰ ਇਨ੍ਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਕੋਰੋਨਾ ਦਾ ਡਰ, ਮੰਤਰੀ ਨੇ ਐਂਜਲਾ ਨਾਲ ਹੱਥ ਮਿਲਾਉਣ ਤੋਂ ਕੀਤਾ ਇਨਕਾਰ
NEXT STORY