ਢਾਕਾ (ਯੂ.ਐਨ.ਆਈ.)- ਦੋ ਭਾਰਤੀ ਨਾਗਰਿਕਾਂ ਅਤੇ ਇੱਕ ਬੰਗਲਾਦੇਸ਼ੀ ਦਲਾਲ ਨੂੰ ਐਤਵਾਰ ਨੂੰ ਕੁਰੀਗ੍ਰਾਮ ਵਿੱਚ ਫੁਲਬਾੜੀ ਸਰਹੱਦ ਰਾਹੀਂ ਗੈਰ-ਕਾਨੂੰਨੀ ਤੌਰ 'ਤੇ ਬੰਗਲਾਦੇਸ਼ ਵਿੱਚ ਦਾਖਲ ਹੁੰਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ। ਮੀਡੀਆ ਰਿਪੋਰਟਾਂ ਵਿੱਚ ਸੋਮਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ।
ਡੇਲੀ ਸਟਾਰ ਦੀ ਰਿਪੋਰਟ ਅਨੁਸਾਰ ਫੁਲਬਾੜੀ ਪੁਲਸ ਸਟੇਸ਼ਨ ਦੇ ਅਧਿਕਾਰੀ (ਓ.ਸੀ.) ਮਾਮੁਨੂਰ ਰਸ਼ੀਦ ਨੇ ਕਿਹਾ ਕਿ ਬਲਾਰਹਾਟ ਕੈਂਪ ਦੇ ਬਾਰਡਰ ਗਾਰਡ ਬੰਗਲਾਦੇਸ਼ (ਬੀ.ਜੀ.ਬੀ.) ਬਟਾਲੀਅਨ-15 ਦੇ ਮੈਂਬਰਾਂ ਨੇ ਤਿੰਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਬੀਤੀ ਰਾਤ ਉਨ੍ਹਾਂ ਨੂੰ ਫੁਲਬਾੜੀ ਪੁਲਸ ਸਟੇਸ਼ਨ ਦੇ ਹਵਾਲੇ ਕਰ ਦਿੱਤਾ। ਇਹ ਘਟਨਾ ਫੁਲਬਾੜੀ ਉਪ-ਜ਼ਿਲ੍ਹੇ ਦੇ ਨੌਡੰਗਾ ਯੂਨੀਅਨ ਦੇ ਅੰਦਰ ਅੰਤਰਰਾਸ਼ਟਰੀ ਸਰਹੱਦੀ ਪਿੱਲਰ ਨੰਬਰ 933 ਨੇੜੇ ਬਾਲਤਾਰੀ ਪਿੰਡ ਵਿੱਚ ਵਾਪਰੀ।
ਪੜ੍ਹੋ ਇਹ ਅਹਿਮ ਖ਼ਬਰ-ਮਸ਼ਹੂਰ ਪੌਪ ਗਾਇਕ ਅਮੀਰ ਤਾਤਾਲੂ ਨੂੰ ਈਰਾਨੀ ਅਦਾਲਤ ਨੇ ਸੁਣਾਈ ਮੌਤ ਦੀ ਸਜ਼ਾ
ਰਿਪੋਰਟ ਅਨੁਸਾਰ ਹਿਰਾਸਤ ਵਿੱਚ ਲਏ ਗਏ ਵਿਅਕਤੀਆਂ ਦੀ ਪਛਾਣ ਪੂਰਬਾ ਬਰਧਮਾਨ ਜ਼ਿਲ੍ਹੇ ਦੀ 28 ਸਾਲਾ ਰੇਸ਼ਮਾ ਮੰਡਲ ਅਤੇ ਭਾਰਤ ਦੇ ਦੱਖਣ 24 ਪਰਗਨਾ ਜ਼ਿਲ੍ਹੇ ਦੇ 18 ਸਾਲਾ ਸੌਰਵ ਕੁਮਾਰ ਸਪੂਈ ਵਜੋਂ ਹੋਈ ਹੈ।ਬੰਗਲਾਦੇਸ਼ੀ ਦਲਾਲ ਕੁਰੀਗ੍ਰਾਮ ਜ਼ਿਲ੍ਹੇ ਦੇ ਨਾਗੇਸ਼ਵਰੀ ਉਪ-ਜ਼ਿਲ੍ਹੇ ਦਾ 24 ਸਾਲਾ ਯੂਸਫ਼ ਅਲੀ ਹੈ। ਬੀ.ਜੀ.ਬੀ ਅਤੇ ਪੁਲਸ ਅਨੁਸਾਰ ਦੋ ਭਾਰਤੀ ਨਾਗਰਿਕ ਪ੍ਰੇਮ ਸਬੰਧ ਬਣਾਉਣ ਅਤੇ ਬੰਗਲਾਦੇਸ਼ ਵਿੱਚ ਸੈਟਲ ਹੋਣ ਦਾ ਫ਼ੈਸਲਾ ਕਰਨ ਤੋਂ ਬਾਅਦ ਦਲਾਲ ਦੀ ਮਦਦ ਨਾਲ ਬੰਗਲਾਦੇਸ਼ ਵਿੱਚ ਦਾਖਲ ਹੋ ਗਏ। ਇੱਕ ਸੂਚਨਾ 'ਤੇ ਕਾਰਵਾਈ ਕਰਦੇ ਹੋਏ, ਬੀ.ਜੀ.ਬੀ ਕਰਮਚਾਰੀਆਂ ਨੇ ਸਰਹੱਦੀ ਪਿੰਡ ਵਿੱਚ ਦਲਾਲ ਅਤੇ ਦੋ ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੀ.ਜੀ.ਬੀ ਦੁਆਰਾ ਫੁਲਬਾੜੀ ਪੁਲਸ ਸਟੇਸ਼ਨ ਵਿੱਚ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
Trump ਨੇ Biden ਦੇ ਕਈ ਕਾਰਜਕਾਰੀ ਆਦੇਸ਼ਾਂ ਨੂੰ ਰੱਦ ਕਰਨ ਦਾ ਕੀਤਾ ਐਲਾਨ
NEXT STORY