ਤਹਿਰਾਨ- ਈਰਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਈਰਾਨ ਦੀ ਇੱਕ ਅਦਾਲਤ ਨੇ ਮਸ਼ਹੂਰ ਪੌਪ ਗਾਇਕ ਅਮੀਰ ਤਤਾਲੂ ਦੇ ਨਾਮ ਨਾਲ ਜਾਣੇ ਜਾਂਦੇ ਅਮੀਰ ਹੁਸੈਨ ਮਗਸੂਦਲੂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਸਨੂੰ ਈਸ਼ਨਿੰਦਾ ਦਾ ਦੋਸ਼ੀ ਪਾਇਆ ਹੈ। ਸੁਪਰੀਮ ਕੋਰਟ ਨੇ ਈਸ਼ਨਿੰਦਾ ਅਤੇ ਹੋਰ ਅਪਰਾਧਾਂ ਲਈ ਪਹਿਲਾਂ ਦਿੱਤੀ ਗਈ ਪੰਜ ਸਾਲ ਦੀ ਕੈਦ ਦੀ ਸਜ਼ਾ 'ਤੇ ਸਰਕਾਰੀ ਵਕੀਲ ਦੇ ਇਤਰਾਜ਼ ਨੂੰ ਸਵੀਕਾਰ ਕਰ ਲਿਆ। ਇਸੇ ਕਰਕੇ ਹੁਣ ਉਸਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ TikTok ਬਹਾਲ, ਟਰੰਪ ਦੇ ਐਲਾਨ ਤੋਂ ਬਾਅਦ ਸੇਵਾਵਾਂ ਮੁੜ ਸ਼ੁਰੂ
ਸੁਪਰੀਮ ਕੋਰਟ ਨੇ ਕਿਹਾ ਕਿ ਕੇਸ ਦੁਬਾਰਾ ਖੋਲ੍ਹਿਆ ਗਿਆ। ਜਦੋਂ ਜਾਂਚ ਕੀਤੀ ਗਈ ਤਾਂ ਸਰਕਾਰ ਵੱਲੋਂ ਕਹੀ ਗਈ ਗੱਲ ਸੱਚ ਪਾਈ ਗਈ। ਪੌਪ ਗਾਇਕ ਅਮੀਰ ਤਾਤਾਲੂ 'ਤੇ ਇਸਲਾਮ ਦੇ ਪੈਗੰਬਰ ਮੁਹੰਮਦ ਦਾ ਅਪਮਾਨ ਕਰਨ ਦਾ ਦੋਸ਼ ਸਹੀ ਸਾਬਤ ਹੋਇਆ। ਇਸੇ ਕਰਕੇ ਉਸਨੂੰ ਮੌਤ ਦੀ ਸਜ਼ਾ ਸੁਣਾਈ ਗਈ। ਹਾਲਾਂਕਿ ਇਹ ਫੈਸਲਾ ਅੰਤਿਮ ਨਹੀਂ ਹੈ ਅਤੇ ਇਸ ਖ਼ਿਲਾਫ਼ ਅਜੇ ਵੀ ਅਪੀਲ ਕੀਤੀ ਜਾ ਸਕਦੀ ਹੈ। ਜਾਣਕਾਰੀ ਮੁਤਾਬਕ 37 ਸਾਲਾ ਅਮੀਰ ਤਾਤਾਲੂ 2018 ਤੋਂ ਤੁਰਕੀ ਦੇ ਇਸਤਾਂਬੁਲ ਵਿੱਚ ਲੁਕਿਆ ਹੋਇਆ ਸੀ। ਪਰ ਤੁਰਕੀ ਪੁਲਸ ਨੇ ਉਸਨੂੰ ਦਸੰਬਰ 2023 ਵਿੱਚ ਈਰਾਨ ਦੇ ਹਵਾਲੇ ਕਰ ਦਿੱਤਾ। ਉਦੋਂ ਤੋਂ ਉਹ ਈਰਾਨ ਵਿੱਚ ਹਿਰਾਸਤ ਵਿੱਚ ਹੈ। ਤਾਤਾਲੂ ਨੂੰ "ਵੇਸਵਾਗਮਨੀ ਨੂੰ ਉਤਸ਼ਾਹਿਤ ਕਰਨ" ਦੇ ਦੋਸ਼ ਵਿੱਚ 10 ਸਾਲ ਦੀ ਕੈਦ ਦੀ ਸਜ਼ਾ ਵੀ ਸੁਣਾਈ ਗਈ ਸੀ। ਉਸ 'ਤੇ ਇਸਲਾਮਿਕ ਗਣਰਾਜ ਵਿਰੁੱਧ "ਪ੍ਰਚਾਰ" ਫੈਲਾਉਣ ਅਤੇ "ਅਸ਼ਲੀਲ ਸਮੱਗਰੀ" ਸਾਂਝੀ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਆਪਣੇ ਰੈਪ, ਪੌਪ ਅਤੇ ਆਰ ਐਂਡ ਬੀ ਦੇ ਕੰਪੋਜੀਸ਼ਨ ਲਈ ਜਾਣੇ ਜਾਂਦੇ ਇਸ ਟੈਟੂ ਗਾਇਕ 'ਤੇ ਪਹਿਲਾਂ ਵੀ ਕਈ ਦੋਸ਼ ਲੱਗ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹਾਦਸਾਗ੍ਰਸਤ ਟੈਂਕਰ 'ਚੋਂ ਤੇਲ ਕੱਢਣ ਦੌਰਾਨ ਧਮਾਕਾ, ਜ਼ਿੰਦਾ ਸੜ੍ਹੇ 80 ਤੋਂ ਵਧੇਰੇ ਲੋਕ
NEXT STORY