ਲੰਡਨ-ਉੱਤਰੀ ਆਇਰਲੈਂਡ ਦੀ ਇਕ ਝੀਲ 'ਚ ਤੈਰਾਕੀ ਲਈ ਗਏ ਬ੍ਰਿਟੇਨ 'ਚ ਰਹਿਣ ਵਾਲੇ ਦੋ ਭਾਰਤੀ ਬਾਲਗਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਸਥਾਨਕ ਪੁਲਸ ਨੇ ਇਹ ਜਾਣਕਾਰੀ ਦਿੱਤੀ। ਮੂਲ ਰੂਪ ਨਾਲ ਕੇਰਲ ਦੇ ਰਹਿਣ ਵਾਲੇ ਜੇਸੋਫ ਸੇਬੇਸਟੀਅਨ ਅਤੇ ਰੂਵੇਨ ਸਾਈਮਨ ਦੋਸਤਾਂ ਦੇ ਇਕ ਸਮੂਹ 'ਚ ਸ਼ਾਮਲ ਸਨ, ਜੋ ਸੋਮਵਾਰ ਨੂੰ ਛੁੱਟੀ ਦੇ ਦਿਨ ਡੈਰੀ/ਲੰਡਨਡੇਰੀ ਸ਼ਹਿਰ ਦੀ 'ਐਨਘ ਲਾਫ' ਝੀਲ ਗਏ ਸਨ। ਦੋਵਾਂ ਦੀ ਉਮਰ 16 ਸਾਲ ਸੀ।
ਇਹ ਵੀ ਪੜ੍ਹੋ : ਫਿਲੀਪੀਨ : ਸ਼ੱਕੀ ਵਿਦਰੋਹੀਆਂ ਨੇ ਪੁਲਸ ਮੁਖੀ ਦਾ ਕੀਤਾ ਕਤਲ
ਉੱਤਰੀ ਆਇਰਲੈਂਡ ਦੇ ਡੈਰੀ/ਲੰਡਨਡੇਰੀ ਸ਼ਹਿਰ 'ਚ ਕੇਰਲ ਐਸੋਸੀਏਸ਼ਨ ਨੇ ਮੰਗਲਵਾਰ ਨੂੰ ਬਾਲਗਾਂ ਨੂੰ ਸ਼ਰਧਾਂਜਲੀ ਦਿੱਤੀ। ਐਸੋਸੀਏਸ਼ਨ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਕੱਲ ਐਨਘ ਲਾਫ 'ਚ ਹੋਈ ਘਟਨਾ 'ਚ ਆਪਣੇ ਦੋ ਬਾਲਗਾਂ ਰੂਵੇਨ ਸਾਈਮਨ ਅਤੇ ਜੋਸੇਫ ਸੇਬੇਸਟੀਅਨ ਦੀ ਦਰਦਨਾਕ ਮੌਤ ਨਾਲ ਬੇਹਦ ਦੁਖੀ ਹਾਂ। ਇਸ ਮੁਸ਼ਕਲ ਸਮੇਂ 'ਚ ਸਾਡੀ ਹਮਦਰਦੀ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਦੋਸਤਾਂ ਨਾਲ ਹੈ।
ਇਹ ਵੀ ਪੜ੍ਹੋ : ਸ਼੍ਰੀਲੰਕਾ ਦੇ ਰਾਸ਼ਟਰਪਤੀ ਵਿਕਰਮਸਿੰਘੇ ਨੇ ਸਿਆਸੀ ਪਾਰਟੀਆਂ ਨੂੰ ਸਰਬ ਪਾਰਟੀ ਸਰਕਾਰ 'ਚ ਸ਼ਾਮਲ ਹੋਣ ਦੀ ਕੀਤੀ ਅਪੀਲ
ਉੱਤਰੀ ਆਇਰਲੈਂਡ ਪੁਲਸ ਸੇਵਾ (ਪੀ.ਐੱਸ.ਏ.ਆਈ.) ਨੇ ਘਟਨਾ ਦੇ ਸਬੰਧ 'ਚ ਇਕ ਬਿਆਨ ਜਾਰੀ ਕੀਤਾ ਅਤੇ ਪੁਸ਼ਟੀ ਕੀਤੀ ਕਿ ਦੋ ਬਾਲਗਾਂ ਦੀਆਂ ਲਾਸ਼ਾਂ ਝੀਲ 'ਚੋਂ ਬਰਾਮਦ ਕਰ ਲਈਆਂ ਗਈਆਂ ਹਨ। ਪੁਲਸ ਇੰਸਪੈਕਟਰ ਬ੍ਰੋਗਨ ਨੇ ਕਿਹਾ ਕਿ ਇਕ ਬਾਲਗ ਨੂੰ ਪਾਣੀ 'ਚੋਂ ਕੱਢ ਕੇ ਹਸਪਤਾਲ ਲਿਜਾਇਆ ਗਿਆ, ਜਿਥੋਂ ਬਾਅਦ 'ਚ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਭਾਲ ਅਤੇ ਬਚਾਅ ਮੁਹਿੰਮ ਅਤੇ ਪੁਲਸ ਗੋਤਾਖੋਰਾਂ ਵੱਲੋਂ ਵਿਆਪਕ ਖੋਜ ਤੋਂ ਬਾਅਦ ਦੂਜਾ ਬਾਲਗ ਮਿਲਿਆ। ਉਸ ਨੂੰ ਘਟਨਾ ਵਾਲੀ ਥਾਂ 'ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : IDBI ਬੈਂਕ ’ਚ ਹਿੱਸੇਦਾਰੀ ਵੇਚਣ ਲਈ ਅਗਲੇ ਮਹੀਨੇ ਸ਼ੁਰੂਆਤੀ ਬੋਲੀਆਂ ਮੰਗ ਸਕਦੀ ਹੈ ਸਰਕਾਰ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਫਿਲੀਪੀਨ : ਸ਼ੱਕੀ ਵਿਦਰੋਹੀਆਂ ਨੇ ਪੁਲਸ ਮੁਖੀ ਦਾ ਕੀਤਾ ਕਤਲ
NEXT STORY