ਸਿਡਨੀ (ਆਈ.ਏ.ਐੱਨ.ਐੱਸ.) ਆਸਟ੍ਰੇਲੀਆ ਦੇ ਰਾਜ ਕੁਈਨਜ਼ਲੈਂਡ ਦੇ ਡੂਗਾਂਡਾਨ ਵਿੱਚ ਐਤਵਾਰ ਨੂੰ ਇੱਕ ਹਲਕਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸ਼ਿਨਹੂਆ ਨੇ ਆਸਟ੍ਰੇਲੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ (ਏ.ਬੀ.ਸੀ) ਦੇ ਹਵਾਲੇ ਨਾਲ ਦੱਸਿਆ ਕਿ ਹਾਦਸੇ ਮਗਰੋਂ ਐਤਵਾਰ ਬੂਨਾਹ ਗੋਲਫ ਕਲੱਬ ਤੋਂ ਐਮਰਜੈਂਸੀ ਸੇਵਾਵਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ।
ਪੜ੍ਹੋ ਇਹ ਅਹਿਮ ਖ਼ਬਰ-ਵਿਦੇਸ਼ ਦਾ ਕ੍ਰੇਜ਼! ਪੰਜਾਬੀਆਂ ਨੇ ਬਾਹਰ ਜਾਣ ਲਈ ਚੁੱਕਿਆ 14 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ
ਏ.ਬੀ.ਸੀ ਨੇ ਕੁਈਨਜ਼ਲੈਂਡ ਪੁਲਸ ਦੇ ਕਾਰਜਕਾਰੀ ਇੰਸਪੈਕਟਰ ਕੇਰੀ ਓਲਸਨ ਦੇ ਹਵਾਲੇ ਨਾਲ ਕਿਹਾ ਕਿ ਜਹਾਜ਼ ਉਦੋਂ ਹਾਦਸਾਗ੍ਰਸਤ ਹੋ ਗਿਆ, ਜਦੋਂ ਪਾਇਲਟ ਨੇ ਬੂਨਾਹ ਏਅਰਫੀਲਡ 'ਤੇ ਉਤਰਨ ਦੀ ਕੋਸ਼ਿਸ਼ ਕੀਤੀ, ਜਿੱਥੋਂ ਇਸ ਨੇ ਉਡਾਣ ਭਰੀ ਸੀ। ਓਲਸਨ ਨੇ ਦੱਸਿਆ ਕਿ ਹਾਦਸੇ ਦੇ ਨਤੀਜੇ ਵਜੋਂ ਦੋ ਲੋਕਾਂ ਦੀ ਜਾਨ ਚਲੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਲੈਕਸ਼ਨਜ਼ ਕੈਨੇਡਾ ਨੇ ਵੋਟਿੰਗ 'ਚ 'ਗਲਤ ਧਾਰਨਾਵਾਂ' ਨਾਲ ਨਜਿੱਠਣ ਲਈ ਆਨਲਾਈਨ ਟੂਲ ਕੀਤਾ ਲਾਂਚ
NEXT STORY