ਮਾਸਕੋ (ਪੋਸਟ ਬਿਊਰੋ)- ਰੂਸ ਦੇ ਅੰਸ਼ਿਕ ਕਬਜ਼ੇ ਵਾਲੇ ਕੁਰਸਕ ਖੇਤਰ ਵਿੱਚ ਰੂਸੀ ਫੌਜ ਨੇ ਯੂਕ੍ਰੇਨ ਦੀ ਤਰਫੋਂ ਲੜ ਰਹੇ ਬ੍ਰਿਟਿਸ਼ ਨਾਗਰਿਕ ਨੂੰ ਕਾਬੂ ਕਰ ਲਿਆ। ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਟਾਸ ਨੇ ਕਾਨੂੰਨ ਲਾਗੂ ਕਰਨ ਵਾਲੇ ਸੂਤਰਾਂ ਦੇ ਹਵਾਲੇ ਨਾਲ ਸੋਮਵਾਰ ਨੂੰ ਪ੍ਰਕਾਸ਼ਿਤ ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ। ਰਿਪੋਰਟ ਵਿੱਚ ਰੂਸੀ ਫੌਜਾਂ ਦੁਆਰਾ ਫੜੇ ਗਏ ਬ੍ਰਿਟਿਸ਼ ਨਾਗਰਿਕ ਦੀ ਪਛਾਣ ਜੇਮਸ ਸਕਾਟ ਰਾਇਸ ਐਂਡਰਸਨ ਵਜੋਂ ਕੀਤੀ ਗਈ ਹੈ। ਇਸ ਵਿਚ ਐਂਡਰਸਨ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਉਸ ਨੇ ਚਾਰ ਸਾਲ ਬ੍ਰਿਟਿਸ਼ ਆਰਮੀ ਵਿਚ ਸਿਗਨਲਮੈਨ ਦੇ ਤੌਰ 'ਤੇ ਕੰਮ ਕੀਤਾ ਅਤੇ ਫਿਰ 'ਇੰਟਰਨੈਸ਼ਨਲ ਲੀਜਨ ਆਫ ਯੂਕ੍ਰੇਨ' ਵਿਚ ਸ਼ਾਮਲ ਹੋ ਗਿਆ, ਜਿਸ ਦਾ ਗਠਨ ਲਗਭਗ ਢਾਈ ਸਾਲ ਪਹਿਲਾਂ ਯੂਕ੍ਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਕੀਤਾ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਤੀਜੇ ਵਿਸ਼ਵ ਯੁੱਧ ਦਾ ਖਤਰਾ, ਦੁਨੀਆ ਦੀਆਂ ਇਹ 10 ਥਾਵਾਂ ਹੋਣਗੀਆਂ ਸਭ ਤੋਂ ਸੁਰੱਖਿਅਤ
ਰਿਪੋਰਟ ਅਨੁਸਾਰ ਯੂਕ੍ਰੇਨ ਵਿੱਚ ਐਂਡਰਸਨ ਨੇ ਕਥਿਤ ਤੌਰ 'ਤੇ ਯੂਕ੍ਰੇਨੀ ਫੌਜਾਂ ਲਈ ਇੱਕ ਇੰਸਟ੍ਰਕਟਰ ਵਜੋਂ ਕੰਮ ਕੀਤਾ ਤੇ ਉਸ ਨੂੰ ਉਸ ਦੀ ਇੱਛਾ ਦੇ ਵਿਰੁੱਧ ਕੁਰਸਕ ਖੇਤਰ ਵਿੱਚ ਤਾਇਨਾਤ ਕੀਤਾ ਗਿਆ ਸੀ। ਟਾਸ ਨੇ ਇੱਕ ਵੀਡੀਓ ਵੀ ਜਾਰੀ ਕੀਤਾ ਜਿਸ 'ਚ ਐਂਡਰਸਨ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਹ "ਇਸ ਖੇਤਰ ਵਿੱਚ ਨਹੀਂ ਰਹਿਣਾ ਚਾਹੁੰਦਾ।" ਰਿਪੋਰਟ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਜਾ ਸਕੀ ਪਰ ਜੇਕਰ ਪੁਸ਼ਟੀ ਹੋ ਜਾਂਦੀ ਹੈ, ਤਾਂ ਇਹ ਰੂਸ ਦੀ ਧਰਤੀ 'ਤੇ ਯੂਕ੍ਰੇਨ ਲਈ ਲੜਨ ਵਾਲੇ ਪੱਛਮੀ ਦੇਸ਼ ਦੇ ਕਿਸੇ ਨਾਗਰਿਕ ਦੇ ਫੜੇ ਜਾਣ ਦਾ ਪਹਿਲਾ ਜਾਣਿਆ ਜਾਣ ਵਾਲਾ ਮਾਮਲਾ ਹੋਵੇਗਾ। ਮਾਸਕੋ ਸਥਿਤ ਬ੍ਰਿਟਿਸ਼ ਦੂਤਘਰ ਅਤੇ ਰੂਸੀ ਰੱਖਿਆ ਮੰਤਰਾਲੇ ਨੇ ਅਜੇ ਤੱਕ ਇਸ ਘਟਨਾਕ੍ਰਮ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵਿਦੇਸ਼ ਮੰਤਰੀ ਜੈਸ਼ੰਕਰ ਨੇ ਭਾਰਤੀ ਅੰਬੈਂਸੀ ਰੋਮ ਦੀ ਨਵੀਂ ਇਮਾਰਤ ਦਾ ਕੀਤਾ ਉਦਘਾਟਨ
NEXT STORY