ਢਾਕਾ – ਬੰਗਲਾਦੇਸ਼ ਦੇ ਗਾਜ਼ੀਪੁਰ ਜ਼ਿਲੇ ਵਿਚ ਸ਼ਨੀਵਾਰ ਨੂੰ ਇਕ ਹਿੰਦੂ ਕਾਰੋਬਾਰੀ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ। ਉਹ ਆਪਣੀ ਮਠਿਆਈਆਂ ਦੀ ਦੁਕਾਨ ਵਿਚ ਕੰਮ ਕਰਨ ਵਾਲੇ ਇਕ ਨਾਬਾਲਗ ਮੁਲਾਜ਼ਮ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਸ ਨੇ ਇਸ ਮਾਮਲੇ ਵਿਚ 3 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ।
ਮ੍ਰਿਤਕ ਦੀ ਪਛਾਣ 55 ਸਾਲਾ ਲਿਟਨ ਚੰਦਰ ਘੋਸ਼ ਉਰਫ਼ ਕਾਲੀ ਵਜੋਂ ਹੋਈ ਹੈ। ਉਹ ‘ਬੈਸ਼ਾਖੀ ਸਵੀਟਮੀਟ ਐਂਡ ਹੋਟਲ’ ਦਾ ਮਾਲਕ ਸੀ। ਇਹ ਦੁਕਾਨ ਨਗਰ ਪਾਲਿਕਾ ਇਲਾਕੇ ਦੇ ਨੇੜੇ ਬਰਨਗਰ ਰੋਡ ’ਤੇ ਸਥਿਤ ਹੈ।
ਪੁਲਸ ਮੁਤਾਬਕ ਸ਼ਨੀਵਾਰ ਸਵੇਰੇ ਲੱਗਭਗ 11 ਵਜੇ ਮਸੂਮ ਮੀਆਂ (28) ਦੁਕਾਨ ’ਤੇ ਆਇਆ। ਕਿਸੇ ਮਾਮੂਲੀ ਗੱਲ ਨੂੰ ਲੈ ਕੇ ਉਸ ਦਾ ਦੁਕਾਨ ਦੇ 17 ਸਾਲਾ ਮੁਲਾਜ਼ਮ ਅਨੰਤ ਦਾਸ ਨਾਲ ਝਗੜਾ ਹੋ ਗਿਆ, ਜੋ ਜਲਦੀ ਹੀ ਹੱਥੋਪਾਈ ਵਿਚ ਬਦਲ ਗਿਆ।
ਕੁਝ ਦੇਰ ਬਾਅਦ ਮਸੂਮ ਮੀਆਂ ਦੇ ਮਾਤਾ-ਪਿਤਾ ਮੁਹੰਮਦ ਸਵਪਨ ਮੀਆਂ (55) ਤੇ ਮਜੀਦਾ ਖਾਤੂਨ (45) ਵੀ ਉੱਥੇ ਪਹੁੰਚ ਗਏ ਅਤੇ ਝਗੜੇ ਵਿਚ ਸ਼ਾਮਲ ਹੋ ਗਏ। ਜਦੋਂ ਦੁਕਾਨ ਮਾਲਕ ਲਿਟਨ ਚੰਦਰ ਘੋਸ਼ ਨੇ ਵਿਚ ਆ ਕੇ ਆਪਣੇ ਮੁਲਾਜ਼ਮ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ਉੱਪਰ ਵੀ ਹਮਲਾ ਕਰ ਦਿੱਤਾ। ਇਸੇ ਦੌਰਾਨ ਲਿਟਨ ਦੇ ਸਿਰ ’ਤੇ ਬੇਲਚੇ ਨਾਲ ਵਾਰ ਕੀਤਾ ਗਿਆ। ਸੱਟ ਇੰਨੀ ਗੰਭੀਰ ਸੀ ਕਿ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮਾਮਲੇ ਦੀ ਜਾਂਚ ਜਾਰੀ : ਪੁਲਸ-ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵਿਚ ਗੁੱਸਾ ਫੈਲ ਗਿਆ। ਲੋਕਾਂ ਨੇ ਤਿੰਨੋਂ ਮੁਲਜ਼ਮਾਂ ਸਵਪਨ ਮੀਆਂ, ਮਜੀਦਾ ਖਾਤੂਨ ਤੇ ਮਸੂਮ ਮੀਆਂ ਨੂੰ ਫੜ ਲਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ। ਕਲੀਗੰਜ ਥਾਣੇ ਦੇ ਇੰਚਾਰਜ ਮੁਹੰਮਦ ਜ਼ਾਕਿਰ ਹੁਸੈਨ ਨੇ ਘਟਨਾ ਦੀ ਪੁਸ਼ਟੀ ਕੀਤੀ। ਮਾਮਲੇ ਦੀ ਜਾਂਚ ਜਾਰੀ ਹੈ।
16 ਜਨਵਰੀ ਨੂੰ ਪੈਟਰੋਲ ਪੰਪ ਦੇ ਮੁਲਾਜ਼ਮ ਨੂੰ ਕੁਚਲ ਕੇ ਮਾਰਿਆ
ਬੰਗਲਾਦੇਸ਼ ਵਿਚ 16 ਜਨਵਰੀ ਨੂੰ ਇਕ ਹਿੰਦੂ ਨੌਜਵਾਨ ਨੂੰ ਪੈਟਰੋਲ ਪੰਪ ’ਤੇ ਕੁਚਲ ਕੇ ਮਾਰ ਦਿੱਤਾ ਗਿਆ ਸੀ। ਨੌਜਵਾਨ ਪੈਟਰੋਲ ਦੇ ਪੈਸੇ ਦਿੱਤੇ ਬਿਨਾਂ ਭੱਜ ਰਹੀ ਇਕ ਐੱਸ. ਯੂ. ਵੀ. ਕਾਰ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ। ਮ੍ਰਿਤਕ ਦੀ ਪਛਾਣ 30 ਸਾਲਾ ਰਿਪਨ ਸਾਹਾ ਵਜੋਂ ਹੋਈ ਹੈ, ਜੋ ਉੱਥੋਂ ਦਾ ਮੁਲਾਜ਼ਮ ਸੀ। ਪੁਲਸ ਅਨੁਸਾਰ ਕਾਰ ਚਾਲਕ ਨੇ ਜਾਣ-ਬੁੱਝ ਕੇ ਉਸ ਨੂੰ ਕੁਚਲ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।
ਇਹ ਘਟਨਾ ਸ਼ੁੱਕਰਵਾਰ ਸਵੇਰੇ ਲੱਗਭਗ 4:30 ਵਜੇ ਵਾਪਰੀ ਜਦੋਂ ਵਾਹਨ ਵਿਚ 5,000 ਟਕੇ (ਲੱਗਭਗ 3,710 ਰੁਪਏ) ਦਾ ਤੇਲ ਪੁਆ ਕੇ ਚਾਲਕ ਬਿਨਾਂ ਪੈਸੇ ਦਿੱਤੇ ਭੱਜਣ ਲੱਗਾ ਸੀ। ਜਦੋਂ ਡਰਾਈਵਰ ਨੇ ਪੈਸੇ ਦਿੱਤੇ ਬਿਨਾਂ ਗੱਡੀ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਤਾਂ ਰਿਪਨ ਸਾਹਾ ਨੇ ਵਾਹਨ ਰੋਕਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਐੱਸ. ਯੂ. ਵੀ. ਨੇ ਉਸ ਨੂੰ ਕੁਚਲ ਦਿੱਤਾ। ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ।
ਟਰੰਪ ਨੇ ਭਾਰਤ-ਪਾਕਿ ਫੌਜੀ ਟਕਰਾਅ ਨੂੰ ਰੋਕਣ ਦਾ 80ਵੀਂ ਵਾਰ ਕੀਤਾ ਦਾਅਵਾ
NEXT STORY