ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਦੇ 2 ਜਹਾਜ਼ ਦੇ ਇਕੋ ਹਵਾਈ ਮਾਰਗ 'ਤੇ ਉਡਾਣ ਭਰਦੇ ਹੋਏ, ਈਰਾਨੀ ਹਵਾਈ ਖੇਤਰ ਵਿਚ ਆਸਮਾਨ ਵਿਚ ਟਕਰਾਉਣ ਤੋਂ ਵਾਲ-ਵਾਲ ਬਚ ਗਏ। ਜੀਓ ਨਿਊਜ਼ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਦੋਵੇਂ ਜਹਾਜ਼ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀ ਸਰਹੱਦ ਦੇ ਨੇੜੇ ਇੱਕੋ ਉਚਾਈ 'ਤੇ ਸਨ ਅਤੇ ਇੱਕ-ਦੂਜੇ ਦੇ ਆਹਮੋ-ਸਾਹਮਣੇ ਆ ਗਏ ਸਨ, ਜਿਸ ਕਾਰਨ ਵੱਡਾ ਹਾਦਸਾ ਹੋ ਸਕਦਾ ਸੀ। ਇਸ ਮਾਮਲੇ 'ਚ ਈਰਾਨੀ ਏਅਰ ਟ੍ਰੈਫਿਕ ਕੰਟਰੋਲ (ਏ.ਟੀ.ਸੀ.) ਦੀ ਕਥਿਤ ਲਾਪਰਵਾਹੀ ਸਾਹਮਣੇ ਆਈ ਹੈ, ਜਿਸ ਨੇ ਕਥਿਤ ਤੌਰ 'ਤੇ ਦੋਹਾਂ ਜਹਾਜ਼ਾਂ ਨੂੰ ਇਕੋ ਸਮੇਂ ਇੱਕੋ ਉਚਾਈ 'ਤੇ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਸੀ। ਸੂਤਰਾਂ ਦਾ ਹਵਾਲਾ ਦਿੰਦੇ ਹੋਏ ਇਕ ਅਖ਼ਬਾਰ ਨੇ ਦੱਸਿਆ ਕਿ ਪੀ.ਆਈ.ਏ. ਦਾ ਬੋਇੰਗ 777 ਇਸਲਾਮਾਬਾਦ ਤੋਂ ਦੁਬਈ ਜਾ ਰਿਹਾ ਸੀ, ਜਦੋਂ ਕਿ ਦੂਜਾ ਜਹਾਜ਼ ਏਅਰਬੱਸ ਏ-320, ਦੋਹਾ ਤੋਂ ਪਿਸ਼ਾਵਰ ਲਈ ਉਡਾਣ ਭਰ ਰਿਹਾ ਸੀ ਅਤੇ ਇਸ ਦੇ ਚਾਲਕ ਦਲ ਦੇ ਕੈਪਟਨ ਅਤਹਰ ਹਾਰੂਨ ਅਤੇ ਕੈਪਟਨ ਸਮੀਉੱਲਾ ਸਨ। ਜਦੋਂ ਦੋਵੇਂ ਜਹਾਜ਼ ਇਕ-ਦੂਜੇ ਦੇ ਆਹਮੋ-ਸਾਹਮਣੇ ਆ ਗਏ ਤਾਂ ਇਕ ਜਹਾਜ਼ ਨੂੰ ਤੇਜ਼ੀ ਨਾਲ ਹੇਠਾਂ ਉਤਰਨ ਲਈ ਕਿਹਾ ਗਿਆ, ਜਦਕਿ ਦੂਜੇ ਨੂੰ ਉਸੇ ਉਚਾਈ 'ਤੇ ਉਡਾਣ ਭਰਨ ਲਈ ਕਿਹਾ ਗਿਆ।
ਇਹ ਵੀ ਪੜ੍ਹੋ: ਕੈਨੇਡਾ 'ਚ ਮਨਿੰਦਰ ਧਾਲੀਵਾਲ ਦੇ ਕਤਲ ਮਾਮਲੇ 'ਚ 2 ਪੰਜਾਬੀਆਂ ਸਮੇਤ 5 ਗ੍ਰਿਫ਼ਤਾਰ
ਰਿਪੋਰਟਾਂ ਦੇ ਅਨੁਸਾਰ, ਸਾਰੇ ਜਹਾਜ਼ਾਂ ਵਿੱਚ ਟ੍ਰੈਫਿਕ ਕੋਲੀਜ਼ਨ ਅਵੈਡੈਂਸ ਸਿਸਟਮ (TCAS) ਨਾਮਕ ਇੱਕ ਤੰਤਰ ਹੁੰਦਾ ਹੈ, ਜੋ ਆਲੇ-ਦੁਆਲੇ ਮੌਜੂਦ ਹੋਰ ਜਹਾਜ਼ਾਂ ਦੇ TCAS ਨਾਲ ਸੰਚਾਰ ਰਾਹੀਂ ਜਹਾਜ਼ ਨੂੰ ਆਟੋਮੈਟਿਕ ਰੂਪ ਨਾਲ ਨਿਰਦੇਸ਼ਿਤ ਕਰਦਾ ਹੈ। ਡਾਨ ਅਖ਼ਬਾਰ ਨੇ ਪੀ.ਆਈ.ਏ. ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ ਕਿ ਪੀ.ਆਈ.ਏ. ਈਰਾਨੀ ਏਅਰ ਟ੍ਰੈਫਿਕ ਕੰਟਰੋਲ (ਏ.ਟੀ.ਸੀ.) ਨੂੰ ਜਾਂਚ ਕਰਨ ਲਈ ਲਿਖ ਰਿਹਾ ਹੈ ਕਿਉਂਕਿ ਈਰਾਨੀ ਏ.ਟੀ.ਸੀ. ਨੇ ਜਹਾਜ਼ ਨੂੰ ਨਿਰਦੇਸ਼ ਦਿੱਤਾ ਸੀ, ਪਰ ਇਹ ਗਲਤ ਸੀ। ਬੁਲਾਰੇ ਨੇ ਦੱਸਿਆ ਕਿ ਪੀ.ਆਈ.ਏ. ਦੀ ਉਡਾਣ ਪੀਕੇ-211 ਬੋਇੰਗ 777 ਇਸਲਾਮਾਬਾਦ ਤੋਂ ਦੁਬਈ ਜਾ ਰਹੀ ਸੀ, ਜਦੋਂ ਉਹ ਦੋਹਾ ਤੋਂ ਏਅਰਬੱਸ ਏ320 ਦੀ ਪੇਸ਼ਾਵਰ ਜਾਣ ਵਾਲੀ ਉਡਾਣ ਪੀਕੇ-268 ਦੇ ਨੇੜੇ ਆ ਗਈ ਤਾਂ ਉਹ 35,000 ਫੁੱਟ ਦੀ ਉਚਾਈ 'ਤੇ ਸੀ। ਉਨ੍ਹਾਂ ਕਿਹਾ ਕਿ ਪੀਕੇ-268 ਉਡਾਣ 36,000 ਫੁੱਟ ਦੀ ਉਚਾਈ 'ਤੇ ਉੱਡ ਰਹੀ ਸੀ ਅਤੇ ਉਸ ਨੂੰ 20,000 ਫੁੱਟ ਤੱਕ ਉਤਰਨ ਲਈ ਮਨਜ਼ੂਰੀ ਦੇ ਦਿੱਤੀ ਗਈ ਸੀ।
ਇਹ ਵੀ ਪੜ੍ਹੋ: ਸ਼ਤਰੰਜ ਮੁਕਾਬਲੇਬਾਜ਼ੀ ਦੌਰਾਨ 7 ਸਾਲਾ ਬੱਚੇ ਨਾਲ ਵਾਪਰਿਆ ਹਾਦਸਾ, ਚਾਲ ਤੋਂ ਨਾਰਾਜ਼ ਰੋਬੋਟ ਨੇ ਬੱਚੇ ਦੀ ਤੋੜੀ ਉਂਗਲ
ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਅੱਗ 'ਤੇ ਕੁਝ ਹੱਦ ਤੱਕ ਪਾਇਆ ਗਿਆ ਕਾਬੂ (ਤਸਵੀਰਾਂ)
NEXT STORY